‘ਪੰਜਾਬ ਟਾਇਮਜ਼’ ਦੀ ਮਿਹਨਤ ਰੰਗ ਲਿਆਈ

ਸਿਵਲ ਹਸਪਤਾਲ ਵਿੱਚ ਖਾਲੀ ਪਈਆਂ ਪੋਸਟਾਂ ’ਤੇ ਡਾਕਟਰ ਹਾਜ਼ਰ ਹੋਏ

ਸੰਗਰੂਰ/ਸੁਨਾਮ 2 ਜਨਵਰੀ (ਭਗਵੰਤ ਸਿੰਘ ਚੰਦੜ, ਸੁਖਦੇਵ ਸਿੰਘ ਦੇਬੀ)- ਸਥਾਨਕ ਸਿਵਲ ਹਸਪਤਾਲ ਵਿਚ ਪਿਛਲੇ ਕਈ ਮਹੀਨਿਆਂ ਤੋਂ ਚਲੀ ਆ ਰਹੀ ਡਾਕਟਰਾਂ ਦੀ ਘਾਟ ਹੋਣ ਕਰਕੇ ਮਰੀਜਾਂ ਨੂੰ ਹੋ ਰਹੀ ਪਰੇਸ਼ਾਨੀ ਦੇ ਮਸਲੇ ਨੂੰ ਲੈਕੇ ਰੋਜਾਨਾ ਪੰਜਾਬ ਟਾਇਮਜ਼ ਦੀ ਸਮੁਚੀ ਟੀਮ ਵਲੋਂ ਕੀਤੀ ਕਵਰੇਜ ਸਦਕਾ ਇਸ ਹਸਪਤਾਲ ਵਿਚ ਕਈ ਅਹਿਮ ਬਿਮਾਰੀਆਂ ਦੇ ਇਲਾਜ ਕਰਨ ਵਾਲੇ ਡਾਕਟਰ ਹਾਜ਼ਰ ਹੋ ਗਏ ਹਨ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਘੇ ਸਮਾਜਸੇਵੀ ਮਲਕੀਤ ਸਿੰਘ ਥਿੰਦ ਨੇ ਦਸਿਆ ਕਿ ਜਾਣਕਾਰੀ ਮੁਤਾਬਕ ਇਸ ਹਸਪਤਾਲ ਵਿਚ ਇਕ ਐਮ. ਡੀ. ਮੇਡੀਸਨ, ਤਿੰਨ ਡਾਕਟਰ ਐਮ.ਬੀ.ਬੀ.ਐਸ, ਤਿੰਨ ਜਰਨਲ ਸਰਜਨ ਅਤੇ ਇਕ ਹਡੀਆਂ ਵਾਲੇ ਡਾਕਟਰ ਸਮੇਤ ਹੋਰ ਕਈ ਹੋਰ ਬਿਮਾਰੀਆਂ ਨਾਲ ਸੰਬਧਤ ਡਾਕਟਰ ਵੀ ਹਾਜਰ ਆ ਗਏ ਹਨ ਉਨਾਂ ਦਸਿਆ ਕਿ ਲੋਕਾਂ ਦੀ ਇਸ ਪਰੇਸ਼ਾਨੀ ਨੂੰ ਹਲ ਕਰਨ ਉਸ ਵਿਚ ਮੀਡੀਆ ਦਾ ਅਹਿਮ ਰੋਲ ਰਿਹਾ ਹੈ ਜਿਸ ਕਰਕੇ ਕਈ ਚਿਰਾਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਪੁਰਾ ਕੀਤਾ ਗਿਆ ਹੈ ਸਰਕਾਰ ਨੂੰ ਮਜਬੂਰ ਹੋ ਕੇ ਡਾਕਟਰ ਹਾਜਰ ਕਰਨੇ ਪਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਟਾਇਮਜ਼ ਵਲੋਂ ਇਸ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਹੋਣ ਸਬੰਧੀ ਵਡੇ ਪਧਰ ਤੇ ਕਵਰੇਜ ਕੀਤੀ ਗਈ ਸੀ ਜਿਸ ਵਿਚ ਪੰਜਾਬ ਦੇ ਸਹਿਤ ਮੰਤਰੀ ਤਕ ਸਿਧੀ ਪਹੁੰਚ ਕਰਕੇ ਇਸ ਮਸਲੇ ਬਾਰੇ ਖੁਲ ਕੇ ਗਲਬਾਤ ਕੀਤੀ ਗਈ ਸੀ ਅਤੇ ਮੋਜੁਦਾ ਕਾਂਗਰਸ ਪਾਰਟੀ ਦੇ ਲੀਡਰਾਂ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਹੋਰ ਸਮਾਜਸੇਵੀ ਜਥੇਬੰਦੀਆਂ ਦੇ ਆਗੂਆਂ ਦੇ ਸਹਿਯੋਗ ਨਾਲ ਵਡੀ ਕਵਰੇਜ ਕੀਤੀ ਗਈ ਤਾਂ ਹੀ ਸਰਕਾਰ ਨੂੰ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕੀਤਾ ਗਿਆ ਸਰਕਾਰੀ ਹਸਪਤਾਲ ਵਿਚ ਡਾਕਟਰ ਹਾਜਰ ਹੋਣ ਨਾਲ ਸੁਨਾਮ ਇਲਾਕੇ ਦੇ ਲੋਕਾਂ ਨੂੰ ਵਡੀ ਰਾਹਤ ਮਿਲੀ ਹੈ।

Send this to a friend