ਅਕਾਲੀ ਦਲ ਦੇ ਸਿਧਾਤਾਂ ਨੂੰ ਬਚਾਉਣ ਲਈ ਟਕਸਾਲੀ ਆਗੂਆ ਨੂੰ ਇਕੱਤਰ ਹੋਣਾ ਪਿਆ

ਮਾਜਰੀ, 1 ਜਨਵਰੀ (ਸੁਭਾਸ ਚੰਦ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੀਤ ਪ੍ਰਧਾਨ ਜਥੇ. ਉਜਾਗਰ ਸਿੰਘ ਬਡਾਲੀ ਵੱਲੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਨਵੇਂ ਸਾਲ ਤੋ ਸਿਆਸੀ ਸਰਗਰਮੀਆ ਦੀ ਸ਼ੁਰੂਆਤ ਕੁਰਾਲੀ, ਨਿਊ ਚੰਡੀਗੜ੍ਹ 1ਜਨਵਰੀ ਭੰਗੂ, ਵਜੀਦਪੁਰ ਅਕਾਲੀ ਦਲ ਟਕਸਾਲੀ ਦੇ ਸੂਬਾ ਮੀਤ ਪ੍ਰਧਾਨ ਜ: ਉਜਾਗਰ ਸਿੰਘ ਬਡਾਲੀ ਵੱਲੋ ਸਰਗਰਮੀਆ ਸੁਰੂ ਕਰਨ ਤੋ ਪਹਿਲਾ ਸਮਰਥਕਾ ਦੇ ਵੱਡੇ ਕਾਫਲੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਮਸ਼ਕਾਰ ਕਰਨ ਲਈ ਰਵਾਨਾ ਹੋਏ। ਇਸ ਸਬੰਧੀ ਮਾਜਰੀ ਬਲਾਕ ਖਰੜ ਤੇ ਕੁਰਾਲੀ ਖੇਤਰ ਦੇ ਵਡੀ ਗਿਣਤੀ ਸਮਰੱਥਕਾ ਸਮੇਤ ਰਵਾਨਾ ਹੋਣ ਤੋ ਪਹਿਲਾ ਜ: ਉਜਾਗਰ ਸਿੰਘ ਬਡਾਲੀ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਦਲ ਗੁਰਮਤਿ ਸਿਧਾਂਤਾਂ ਤੋ ਹੀਣਾ ਹੋ ਚੁੱਕਾ ਹੈ ਜਿਸ ਦੇ ਚੱਲਦਿਆ ਅਕਾਲੀ ਰਾਜ ਚ ਸਿਰਸਾ ਸਾਧ ਨੂੰ ਅਣ ਮੰਗੀ ਮੁਆਫੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੈਅਦਬੀ ਵੀ ਹੋਈ ਇਸ ਤਰਾ ਟਕਸਾਲੀ ਤੇ ਕੁਰਬਾਨੀ ਵਾਲੇ ਅਕਾਲੀ ਪਰਿਵਾਰਾ ਦੀ ਬੇਕਦਰੀ ਵੀ ਹੁੰਦੀ ਰਹੀ। ਜਿਸ ਕਾਰਨ ਉਨਾ ਅਕਾਲੀ ਦਲ ਦੇ ਸਿਧਾਤਾਂ ਨੂੰ ਬਚਾਉਣ ਲਈ ਸੀਨੀਅਰ ਟਕਸਾਲੀ ਆਗੁ ਸਥੇ ਬ੍ਰਹਪੁਰਾ ਤੇ ਜ: ਸੇਖਵਾ ਨਾਲ ਖੜਨ ਦਾ ਫੈਸਲਾ ਕੀਤਾ ਹੈ। ਉਹਨਾ ਕਿਹਾ ਕਿ ਅਜ ਨਵੇਂ ਵਰ੍ਹੇ ਦੀ ਸੁਰੂਤ ਮੋਕੇ ਉਹ ਸਮਰਥਕਾਂ ਸਮੇਤ ਤਖਤ ਸ੍ਰੀ ਕੇਸਗੜ ਵਿਖੇ ਨਮਸ਼ਕਾਰ ਕਰਨ ਉਪਰੰਤ ਮੁਹਾਲੀ ਜਿਲੇ ਤੋ ਲੋਕ ਜਗਾਓ ਦੀ ਮੁਹਿੰਮ ਦੀ ਸੁਰੂਆਤ ਕਰਨ ਗੇ । ਜਿਸ ਦੌਰਾਨ ਪਿੰਡ ਪਿੰਡ ਜਾ ਕੇ ਲੋਕਾ ਨੂੰ ਪੰਥ ਦੇ ਭਲੇ ਲਈ ਜਾਗਰੁਕ ਕਰਦਿਆ ਟਕਸਾਲੀ ਅਕਾਲੀ ਦਲ ਨਾਲ ਜੁੜਨ ਦੀ ਅਪੀਲ ਕਰਨਗੈ । ਉਨ੍ਹਾ ਇਹ ਵੀ ਕਿਹਾ ਕਿ ਸ੍ਰੋਮਣੀ ਕਮੇਟੀ ਚੋਣਾ ਪੰਥਕ ਏਕਤਾ ਤਹਿਤ ਲੜੀਆ ਜਾਣਗੀਆ ਇਸ ਮੋਕੇ ਉਨ੍ਹਾ ਨਾਲ ਸਾਹਿਬ ਸਿੰਘ ਬਡਾਲੀ,ਮਨਦੀਪ ਸਿੰਘ ਖਿਜਰਾਬਾਦ, ਤੇਜਿੰਦਰ ਵੀਰ ਸਿੰਘ ਕੁਰਲੀ, ਹਰਗੋਬਿੰਦ ਸਿੰਘ, ਮੇਜਰ ਸਿੰਘ ਸੰਗਤਪੁਰਾ, ਦਰਸਨ ਸਿੰਘ ਬਜੀਦਪਰ, ਅਮਰੀਕ ਸਿੰਘ ਬਜੀਦਪੁਰ, ਕੁਲਵਿੰਦਰ ਸਿੰਘ ਕੰਨਸਾਲਾ, ਸਰਪੰਚ ਹਰਜੀਦ ਸਿੰਘ ਢਕੋਰਾ,ਜਸਵੀਰ ਸਿੰਘ ਤੱਕੀਪੁਰ,ਸੁਚਾ ਸਿੰਘ ਤਿਊੜ,ਹਰਜੀਤ ਸਿੰਘ ਟੱਪਰੀਆ, ਜੇਲਦਾਰ ਕਮਲਜੀਤ ਸਿੰਘ,ਪ੍ਰਤਾਪ ਸਿੰਘ ਮਾਜਰੀ, ਲਖਵੀਰ ਸਿੰਘ ਜੰਟੀ, ਰਣਧੀਰ ਸਿੰਘ ਕਾਦੀਮਾਜਰਾ, ਪ੍ਰੀਤਮ ਸਿੰਘ ਚੂਹੜ ਮਾਜਰਾ ਅਤੇ ਪ੍ਰੀਤਇੰਦਰ ਸਿੰਘ ਬਿੱਟਾ ਆਦਿ ਮੋਹਤਬਰ ਸਮਰਥਕ ਵੀ ਸ਼ਾਮਿਲ ਸਨ।

Send this to a friend