Skip to content
Independent perspectives. Global stories.
BREAKING

1-5 ਜਨਵਰੀ ਤਕ ਪਹਾੜਾਂ ’ਤੇ ਬਰਫ਼ਬਾਰੀ ਹੋਣ ਤੇ ਪੰਜਾਬ ’ਚ ਮੀਂਹ ਦੇ ਆਸਾਰ

Share this story

ਚੰਡੀਗੜ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਮੇਤ ਸਮੁਚੇ ਉਤਰੀ ਭਾਰਤ ’ਚ ਸੀਤ ਲਹਿਰ ਨੇ ਹੋਰ ਵੀ ਜ਼ੋਰ ਫੜ ਲਿਆ ਹੈ। ਘਟੋ-ਘਟ ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ 1 ਜਨਵਰੀ, 2019 ਤੋਂ ਲੈ ਕੇ 5 ਜਨਵਰੀ, 2019 ਤਕ ਪਹਾੜਾਂ ’ਤੇ ਬਰਫ਼ਬਾਰੀ ਹੋਣ ਤੇ ਪੰਜਾਬ ਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ’ਚ ਵਰਖਾ ਹੋਣ ਦਾ ਅਨੁਮਾਨ ਹੈ। ਪੰਜਾਬ ਦੇ ਬਹੁਤੇ ਹਿਸੇ ਇਸ ਵੇਲੇ ਦਿਨ ਤੇ ਰਾਤ ਦਾ ਬਹੁਤਾ ਹਿਸਾ ਧੁੰਦ ਤੇ ਕੋਹਰੇ ਦੀ ਲਪੇਟ ਵਿਚ ਰਹਿ ਰਿਹਾ ਹੈ।ਸ਼ਿਮਲਾ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦਸਿਆ ਕਿ ਹਾਲੇ ਤਾਂ ਮੌਸਮ ਸਾਫ਼ ਤੇ ਖ਼ੁ?ਸ਼ਕ ਹੈ ਤੇ ਕੁਝ ਥਾਵਾਂ ’ਤੇ ਅਜ ਐਤਵਾਰ ਨੂੰ ਤਾਪਮਾਨ ਜਮਾਅ ਦਰਜੇ ਤੋਂ ਵੀ ਹੇਠਾਂ ਭਾਵ ਮਨਫ਼ੀ ਤਕ ਵੀ ਚਲਾ ਗਿਆ ਸੀ। ਅਗਲੇ ਕੁਝ ਦਿਨਾਂ ’ਚ ਇਹ ਤਾਪਮਾਨ ਹੋਰ ਵੀ ਘਟ ਸਕਦਾ ਹੈ।ਉਨ੍ਹਾਂ ਦਸਿਆ ਕਿ ਮੈਦਾਨੀ ਇਲਾਕਿਆਂ ’ਚ ਤੇਜ਼ ਸੀਤ ਹਵਾਵਾਂ ਚਲ ਸਕਦੀਆਂ ਹਨ ਤੇ ਵਰਖਾ ਹੋ ਸਕਦੀ ਹੈ।ਅਜ ਲਾਹੌਲ ਤੇ ਸਪਿਤੀ ਦੇ ਕੇਅਲੌਂਗ ਸੈਂਟਰ ’ਚ ਤਾਪਮਾਨ -6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦਾ ਤਾਪਮਾਨ 5.2 ਡਿਗਰੀ ਸੈਲਸੀਅਸ ਰਿਹਾ। ਸ਼ਿਮਲਾ ’ਚ ਸੈਲਾਨੀਆਂ ਦਾ ਇਕਠ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਆਮ ਤੌਰ ’ਤੇ 31 ਦਸੰਬਰ ਤੇ 1 ਜਨਵਰੀ ਨੂੰ ਸ਼ਿਮਲਾ ’ਚ ਬਰਫ਼ਬਾਰੀ ਜ਼ਰੂਰ ਹੁੰਦੀ ਹੈ।

WRITTEN BY