ਡੀ.ਸੀ, ਸੀ.ਪੀ ਅਤੇ ਐਸ.ਐਸ.ਪੀ ਵੱਲੋਂ ਸ਼ਾਂਤਮਈ ਢੰਗ ਨਾਲ ਪੰਚਾਇਤੀ ਚੋਣਾਂ ਨੇਪਰੇ ਚਾੜਣ ਲਈ ਲੋਕਾਂ ਦਾ ਧੰਨਵਾਦ

ਜਲੰਧਰ, 30 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ,ਕਮਿਸ਼ਨਰ ਪੁਲਿਸ ਸ੍ਰੀ ਗੁਰਪ੍ਰੀਤ ਸਿੰਘ ਭੁਲਰ ਅਤੇ ਜਿਲ੍ਹਾ ਪੁਲਿਸ ਮੁਖੀ (ਦਿਹਾਤੀ)ਸ੍ਰੀ ਨਵਜੋਤ ਸਿੰਘ ਮਾਹਲ ਨੇ ਅਜ ਜ਼ਿਲ੍ਹੇ ਵਿਚ ਹੋਈਆਂ ਸ਼ਾਂਤੀਪੂਰਵਕ ਪੰਚਾਇਤ ਚੋਣਾਂ ਲਈ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਅਧਿਕਾਰੀਆਂ/ਕਰਮਚਾਰੀਆਂ ਵਲੋਂ ਤਨਦੇਹੀ ਨਾਲ ਨਿਭਾਈ ਗਈ ਡਿਊਟੀ ਦੀ ਵੀ ਸ਼ਲਾਘਾ ਕੀਤੀ।ਇਹ ਤਿੰਨੋਂ ਅਧਿਕਾਰੀ ਸਾਰਾ ਦਿਨ ਚੋਣਾਂ ਦੀ ਪ੍ਰਕਿਰਿਆਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਮੈਦਾਨ ਵਿਚ ਡਟੇ ਰਹੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿਠਣ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਨਿਰਦੇਸ਼ ਦਿੰਦੇ ਰਹੇ।  ਉਨਾ ਦਸਿਆ ਕਿ ਜਿਲਾ ਪ੍ਰਸਾਸਨ ਵਲੋਂ ਵੋਟਾਂ ਨੂੰ ਨੇਪਰੇ ਚਾੜਣ ਲਈ ਵਿਸਾਲ ਸੁਰਖਿਆ ਪ੍ਰਬੰਧ ਕੀਤੇ ਹੋਏ ਸਨ। ਸਾਰੇ ਪੋਲਿੰਗ ਸਟੇਸਨਾਂ ਤੇ ਵਡੀ ਗਿਣਤੀ ਵਿਚ ਪੁਲਿਸ  ਨੂੰ ਤੈਨਾਤ ਕੀਤਾ ਗਿਆ ਸੀ ਤਾਂ ਜੋ ਇਹ ਸਾਰੀ ਪ੍ਰਕਿਰਿਆ ਅਮਨ ਅਮਾਨ ਨਾਲ ਨੇਪਰੇ ਚੜ੍ਹ ਸਕੇ। ਉਨ੍ਹਾਂ ਨੇ ਵੋਟਾਂ ਨੂੰ ਨਿਰਵਿਘਨ ਅਤੇ ਸਾਂਤੀ ਪੂਰਵਕ ਨੇਪਰੇ ਚਾੜਨ ਵਿਚ ਦਿਤੇ ਸਹਿਯੋਗ ਲਈ ਸਾਰੀਆਂ ਪਾਰਟੀਆਂ, ਚੋਣ ਅਮਲੇ, ਪੁਲਿਸ ਅਤੇ ਸੁਰਖਿਆਂ ਬਲਾਂ ਦਾ ਧੰਨਵਾਦ ਕੀਤਾ।ਉਨ੍ਹਾਂ  ਕਿਹਾ ਕਿ ਇਸ ਪੂਰੀ ਪ੍ਰੀਕਿਆਂ ਨੂੰ ਨਿਪਰੇ ਚੜ੍ਹਨ ਲਈ 1200 ਬੂਥਾਂ ਤੇ 12000 ਦੇ ਕਰੀਬ ਪੁਲਿਸ ਤੇ ਸਿਵਲ ਮੁਲਾਜਮ ਲਗਾਏ ਗਏ ਹਨ।

Send this to a friend