ਅੰਮ੍ਰਿਤਸਰ, 27 ਦਸੰਬਰ (ਵਰੁਣ ਸੋਨੀ)- ਦਿਲੀ ਨੈਸ਼ਨਲ ਹਾਈਵੇ ਮਾਰਗ ਜੰਡਿਆਲਾ ਗੁਰੂ ਤੋਂ ਸਤ ਕਿਲੋਮੀਟਰ ਪੈਦੇ ਪਿੰਡ ਮਾਨਾ ਵਾਲਾ ਕਲਾ ਦੇ ਨਜਦੀਕ ਪੁਲ ‘ਤੇ ਪੈ ਰਹੀ ਸੰਘਣੀ ਧੂੰਦ ਦੇ ਕਾਰਨ ਦੋ ਬਸਾਂ ਸਮੇਤ ਚਾਰ ਗਡੀਆਂ ਆਪਸ ਵਿਚ ਟਕਰਾ ਜਾਣ ਕਾਰਨ ਵਡਾ ਹਾਦਸਾ ਵਾਪਰ ਗਿਆ।ਜਾਣਕਾਰੀ ਤਹਿਤ ਇਸ ਵਡੇ ਹਾਦਸੇ ਦਾ ਮੁਖ ਕਾਰਨ ਸੜਕ ਤੇ ਖੜੇ ਖਰਾਬ ਟਰਕ ਨੰਬਰ ਪੀ-ਬੀ ਗਿਆਰਾਂ ਬੀ ਐਨ 3996 ਦੇ ਕਾਰਨ ਹੋਇਆ ਜੋ ਜਲੰਧਰ ਤੋਂ ਅੰਮ੍ਰਿਤਸਰ ਵਲ ਆ ਰਿਹਾ ਸੀ ਜਿਸ ਦੇ ਪਿਛੇ ਆ ਰਹੀ ਯੂਨਾਈਟਿਡ ਬਸ ਖਰਾਬ ਖੜੇ ਟਰਕ ਦੇ ਪਿਛੇ ਜਾ ਟਕਰਾ ਗਈ ਜਿਸਦੇ ਪਿਛੇ ਹੀ ਆ ਰਹੀ ਸਵਿਫਟ ਕਾਰ ਨੰਬਰ ਪੀ,ਬੀ 46 ਯੂ 8765 ਬਸ ਦੇ ਪਿਛੇ ਜਾ ਵਜੀ ਜਿਸਨੂੰ ਰਣਜੋਧ ਸਿੰਘ ਪੁਲੀਸ ਮੁਲਾਜ਼ਮ ਚਲਾ ਰਿਹਾ ਸੀ ਜਿਸਦੀਆਂ ਦੋਵੇ ਲਤਾਂ ਟੁਟ ਗਈਆਂ ਤੇ ਨਾਲ ਬੈਠਾ ਇਕ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਿਆ।ਇਸ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਦੋਬੂਰਜੀ ਚੌਕੀ ਦੇ ਇੰਚਾਰਜ ਜੁਗਰਾਜ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਖਮੀ ਹੋਏ ਵਿਅਕਤੀਆਂ ਨੂੰ ਅੰਬੂਲੈਂਸ ਦੀ ਮਦਦ ਨਾਲ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿਤਾ।ਹਾਦਸਾ ਇਹਨਾ ਭਿਆਨਕ ਸੀ ਕਿ ਸਵਿਫਟ ਕਾਰ ਦੇ ਚਿਥੜੇ ਉਡ ਗਏ।ਇਸ ਤਰਾਂ ਨਾਲ ਹੀ ਇਕ ਬਸ ਹੋਰ ਚੋਹਲਾ ਸਾਹਿਬ ਤੇ ਕਾਰ ਵੀ ਸਵਿਫਟ ਕਾਰ ਦੇ ਪਿਛੇ ਜਾ ਟਕਰਾ ਨੁਕਸਾਨੀਆਂ ਗਈਆਂ।ਇਸ ਮੌਕੇ ਤੇ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ, ਐਸ ,ਆਈ ਜੁਗਰਾਜ ਸਿੰਘ ਨੇ ਦਸਿਆ ਕਿ ਜਖਮੀਆਂ ਦਾ ਇਲਾਜ ਚਲ ਰਿਹਾ ਹੈ ਤੇ ਅਗਲੀ ਕਾਰਵਾਈ ਅਰੰਭ ਦਿਤੀ ਗਈ ਹੈ।