ਮਾਮਲਾ ਯੂਥ ਆਗੂਆਂ ਵੱਲੋਂ ਰਾਜੀਵ ਗਾਂਧੀ ਦੀ ਫੋਟੋ ’ਤੇ ਕਾਲਖ ਮਲਣ ਦਾ

ਮਜੀਠੀਆ ਦੀ ਅਗਵਾਈ ’ਚ ਅਕਾਲੀਆਂ ਵੱਲੋਂ ਕੇਸ ਰੱਦ ਕਰਨ ਲਈ ਪ੍ਰਦਰਸ਼ਨ : ਪੁਲਿਸ ਕਮਿਸ਼ਨਰ ਨੂੰ ਮਿਲੇ

ਲੁਧਿਆਣਾ 26 ਦਸੰਬਰ (ਜਸਪਾਲ ਅਰੋੜਾ)- ਸਲੇਮ ਟਾਬਰੀ ਦੇ ਪੀਰੁ ਬੰਦਾ ਇਲਾਕੇ ਵਿਚ ਇਕ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਬੁਤ ਤੇ ਅਕਾਲੀਆਂ ਆਗੂਆਂ ਵਲੋਂ ਕਾਲਖ ਪੋਥਨ ਦੇ ਮਾਮਲੇ ਚ ਪੰਜਾਬ ਦੀ ਰਾਜਨੀਤਿਕ ਗਰਮਾ ਗਈ ਹੈ ਕਾਲਖ ਪੋਥਨ ਦੇ ਮਾਮਲੇ ਚ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ,ਮੀਤਪਾਲ ਦੁਗਰੀ ਤੇ ਓਹਨਾ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਹੋਣ ਤੋ ਬਾਅਦ ਵਿਰੋਧ ਚ ਲੁਧਿਆਣਾ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਸ਼ਰਨਜੀਤ ਸਿੰਘ ਢਿਲੋਂ ਦਰਸ਼ਨ ਸਿੰਘ ਸ਼ਿਵਾਲਿਕ ਅਕਾਲੀ ਆਗੂ ਮਨਪ੍ਰੀਤ ਸਿੰਘ ਅਯਾਲੀ ਸਮੇਤ ਸੈਂਕੜੇ ਅਕਾਲੀ ਆਗੂਆਂ ਨੇ ਡੀ ਸੀ ਦਫ਼ਤਰ ਤੇ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿਤਾ ਤੇ ਪੁਲਸ ਵਲੋਂ ਨਾਜਾਇਜ਼ ਧਰਾਵਾਂ ਦੇ ਤਹਿਤ ਦਰਜ ਕੀਤੇ ਮਾਮਲੇ ਨੂੰ ਰਦ ਕਰਨ ਦੀ ਮੰਗ ਕੀਤੀ ਉਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ,ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ, ਦਰਸ਼ਨ ਸਿੰਘ ਸ਼ਿਵਾਲਿਕ , ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ ,ਸਮੇਤ ਕਈ ਅਕਾਲੀ ਆਗੂ ਪੁਲਸ ਕਮਿਸ਼ਨਰ ਨੂੰ ਮਿਲੇ ਤੇ ਉਹਨਾਂ ਨੂੰ ਮੰਗ ਪਤਰ ਦਿਤਾ ਉਸ ਤੋਂ ਬਾਅਦ ਦੇਰ ਸ਼ਾਮ ਵਿਕਰਮ ਮਜੀਠੀਆ ਨੇ ਫ੍ਰੈਂਡਸ ਰਿਜੇਂਸੀ ਚ ਪਤਰਕਾਰ ਸਮੇਲਨ ਕਰਕੇ ਪੰਜਾਬ ਸਰਕਾਰ ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਤੇ ਕਿਹਾ ਕਿ ਪੁਲਸ ਨੇ ਜੋ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਮੀਤਪਾਲ ਦੁਗਰੀ ਤੇ ਉਹਨਾਂ ਸਾਥੀਆਂ ਖਿਲਾਫ ਧਾਰਮਿਕ ਭਾਵਨਾਵਾਂ ਤੇ ਸਰਕਾਰੀ ਪ੍ਰਾਪਰਟੀ ਠੇਸ ਪਹੁੰਚਾਉਣ ਦੀ ਧਰਾਵਾਂ ਲਈਆਂ ਨੇ ਉਹ ਸਰਾਸਰ ਨਾਜਾਇਜ਼ ਹਨ ਤੇ ਇਹ ਸਬ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਤੇ ਹੋ ਰਿਹਾ ਹੈ।
ਆਕਾਲੀ ਆਗੂ ਮੀਤਪਾਲ ਦੁਗਰੀ ਨੇ ਕੋਰਟ ’ਚ ਕੀਤਾ ਸਰੈਂਡਰ- ਪੀਰੁਬੰਦਾ ਇਲਾਕੇ ਚ ਇਕ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਬੁਤ ਤੇ ਕਾਲਖ ਪੋਥਨ ਦੇ ਮਾਮਲੇ ਚ ਗੁਰਦੀਪ ਸਿੰਘ ਗੋਸ਼ਾ ਸਮੇਤ ਨਾਮਜਦ ਹੋਏ ਅਕਾਲੀ ਆਗੂਆਂ ਚ ਮੀਤਪਾਲ ਦੁਗਰੀ ਨੇ ਬੁਧਵਾਰ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਤੇ ਹੋਰ ਸੀਨੀਅਰ ਅਕਾਲੀ ਆਗੂਆਂ ਦੀ ਮੌਜੂਦਗੀ ’ਚ ਕੌਰਟ ’ਚ ਸਰੈਂਡਰ ਕਰ ਦਿਤਾ ਮਜੀਠੀਆ ਨੇ ਕਿਹਾ ਕਿ ਮਾਨਯੋਗ ਅਦਾਲਤ ਤੇ ਭਰੋਸਾ ਹੈ ਕਿ ਉਹਨਾਂ ਦੇ ਵਰਕਰਾਂ ਨੂੰ ਇਨਸਾਫ ਮਿਲੇਗਾ ਤੇ ਪੁਲਸ ਵਲੋਂ ਲਈਆਂ ਨਾਜਾਇਜ਼ ਧਰਾਵਾਂ ਰਦ ਹੋਣ ਗਿਆ
ਨਗਰ ਨਿਗਮ ਨੇ ਅਕਾਲੀ ਆਗੂ ਗੋਸ਼ਾ ਦੇ ਰਿਸ਼ਤੇਦਾਰ ਦੀ ਬਿਲਡਿੰਗ ਢਾਈ- ਪੀਰੁਬੰਦਾ ਇਲਾਕੇ ’ਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਦੇ ਬੁਤ ’ਤੇ ਕਾਲਖ ਪੋਥਨ ਦੇ ਮਾਮਲੇ ’ਚ ਨਾਮਜਦ ਹੋਏ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ’ਤੇ ਨਗਰ ਨਿਗਮ ਨੇ ਸ਼ਿਕੰਜਾ ਕਸਨਾ ਸ਼ੁਰੂ ਕਰ ਦਿਤਾ ਹੈ ਗੋਸ਼ਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੁਧਵਾਰ ਸਵੇਰੇ ਨਿਗਮ ਟੀਮ ਨੇ ਗੁਰਦੀਪ ਗੋਸ਼ਾ ਦੇ ਘੰਟਾਘਰ ਨੇੜੇ ਰਿਸ਼ਤੇਦਾਰ ਦੀ ਬਿਲਡਿੰਗ ਦੀ ਤੀਸਰੀ ਮੰਜਿਲ ਢਾ ਦਿਤੀ ਗਈ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਦੋ ਮੰਜਿਲਾਂ ਬਨਾਉਣ ਦੀ ਇਜਾਜ਼ਤ ਦਿਤੀ ਸੀ ਪਰ ਘਰ ਦੇ ਮੁਖੀ ਨੇ ਨਾਜਾਇਜ਼ ਤੌਰ ਤੇ ਨਿਯਮਾਂ ਵਿਰੁਧ ਬਿਲਡਿੰਗ ਬਣਾਈ ਹੋਈ ਸੀ ਜਦ ਕਿ ਅਕਾਲੀ ਆਗੂ ਦੇ ਰਿਸ਼ਤੇਦਾਰਾਂ ਦਾ ਦੋਸ਼ ਸੀ ਕਿ ਇਹ ਸਬ ਓਹਨਾ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਗੋਸ਼ਾ ਤੇ ਪਰਚਾ ਦਰਜ ਹੋਣ ਤੋਂ ਬਾਅਦ ਰਾਜਨੀਤਿਕ ਰੰਜਿਸ਼ ਚ ਇਹ ਕਾਰਵਾਈ ਕੀਤੀ ਗਈ ਹੈ।

Send this to a friend