ਤਲਵੰਡੀ ਸਾਬੋ, 24 ਦਸੰਬਰ (ਰਾਮ ਰੇਸ਼ਮ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਨੂੰ ਭਵਿਖ ਵਿਚ ਹੋਰ ਮਜਬੂਤ ਕਰਨ ਅਤੇ ਆ ਰਹੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਪਾਰਟੀ ਪ੍ਰਧਾਨ ਸ੍ਰ.ਸੁਖਬੀਰ ਸਿੰਘ ਬਾਦਲ ਵਲੋਂ ਅਜ ਹਲਕਾ ਤਲਵੰਡੀ ਸਾਬੋ ਦੇ ਮੋਹਰੀ ਪਾਰਟੀ ਆਗੂਆਂ ਨਾਲ ਇਕ ਨਿਵੇਕਲੀ ਵਰਕਰ ਮਿਲਣੀ ਦਾ ਆਯੋਜਨ ਕੀਤਾ ਗਿਆ।ਜਿਥੇ ਉਨਾਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਬੈਠ ਕੇ ਖਾਣਾ ਖਾਧਾ ਉਥੇ ਉਨਾਂ ਨੂੰ ਖੁਲਾ ਸਮਾਂ ਦਿੰਦਿਆਂ ਹਰੇਕ ਵਰਕਰ ਨਾਲ ਤਸਵੀਰਾਂ ਕਰਵਾਈਆਂ। ਉਕਤ ਸਮਾਗਮ ਵਿਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਪੁਜਣਾ ਸੀ ਪਰ ਐਨ ਮੌਕੇ ਤੇ ਉਨਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ। ਅਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕਤਰ ਅਤੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿਧੂ ਦੀ ਅਗਵਾਈ ਹੇਠ ਸਥਾਨਕ ਚਠਾ ਪੈਲੇਸ ਵਿਚ ਕਰਵਾਏ ਸਮਾਗਮ ਦੌਰਾਨ ਵਡੀ ਗਿਣਤੀ ਵਿਚ ਪੁਜੇ ਪਾਰਟੀ ਆਗੂਆਂ ਨੂੰ ਵਖ ਵਖ ਥਾਵਾਂ ਤੇ ਅਲਗ ਅਲਗ ਟੋਲੀਆਂ ਦੇ ਰੂਪ ਵਿਚ ਬਿਠਾਇਆ ਗਿਆ ਸੀ।ਸ੍ਰ.ਸਿਧੂ ਨੇ ਸ੍ਰ.ਬਾਦਲ ਨੂੰ ਜੀ ਆਇਆਂ ਕਹਿੰਦਿਆਂ ਉਨਾਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਪਾਰਟੀ ਵਲੋਂ ਜੋ ਵੀ ਡਿਊਟੀ ਹਲਕੇ ਦੇ ਵਰਕਰਾਂ ਦੀ ਲਾਈ ਜਾਵੇਗੀ ਉਸ ਤੇ ਫੁਲ ਚੜਾਏ ਜਾਣਗੇ।ਇਸ ਮੌਕੇ ਸ੍ਰ.ਬਾਦਲ ਸਾਰੇ ਆਗੂਆਂ ਦੇ ਟੇਬਲਾਂ ਕੋਲ ਖੁਦ ਚਲ ਕੇ ਗਏ ਤੇ ਜਿਥੇ ਹਰ ਵਰਕਰ ਤੋਂ ਉਨਾਂ ਦੇ ਪਿੰਡ ਵਿਚਲੇ ਹਾਲਾਤਾਂ ਤੇ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਉਥੇ ਉਨਾਂ ਤੋਂ ਆਗਾਮੀ ਲੋਕ ਸਭਾ ਚੋਣਾਂ ਤਕ ਪਾਰਟੀ ਨੂੰ ਹੋਰ ਮਜਬੂਤੀ ਦੇਣ ਲਈ ਸੁਝਾਅ ਵੀ ਮੰਗੇ।ਪਾਰਟੀ ਆਗੂਆਂ ਨੇ ਖੁਲ ਕੇ ਆਪਣੀ ਗਲ ਸ੍ਰ.ਬਾਦਲ ਅਗੇ ਰਖੀ।ਵਰਕਰਾਂ ਨੇ ਇਸ ਮੌਕੇ ਸਾਬਕਾ ਵਿਧਾਇਕ ਸਿਧੂ ਅਗਵਾਈ ਹੇਠ ਸ੍ਰ.ਬਾਦਲ ਨੂੰ ਵਿਸ਼ਵਾਸ ਦੁਆਇਆ ਕਿ ਸਮੁਚੀ ਟੀਮ ਪਾਰਟੀ ਅਤੇ ਬਾਦਲ ਪਰਿਵਾਰ ਦੇ ਨਾਲ ਖੜੀ ਹੈ ਤੇ ਪਾਰਟੀ ਨੂੰ ਢਾਹ ਲਾਉਣ ਦੀਆਂ ਪਾਰਟੀਆਂ ਦੇ ਅੰਦਰਲੇ ਆਗੂਆਂ ਦੀਆਂ ਯੋਜਨਾਵਾਂ ਨੂੰ ਸਫਲ ਨਹੀ ਹੋਣ ਦਿਤਾ ਜਾਵੇਗਾ।ਮੀਟਿੰਗ ਵਿਚਲੇ ਭਰਵੇਂ ਇਕਠ ਤੋਂ ਗਦਗਦ ਹੁੰਦਿਆਂ ਸ੍ਰ.ਬਾਦਲ ਨੇ ਇਸ ਮੌਕੇ ਸਮੁਚੇ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਮਜਬੂਤੀ ਲਈ ਇਕਜੁਟ ਹੁੰਦਿਆਂ ਉਹ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਖਿਚ ਦੇਣ ਤਾਂ ਕਿ ਪਾਰਟੀ ਸ਼ਾਨਦਾਰ ਜਿਤ ਹਾਸਿਲ ਕਰ ਸਕੇ।ਉਧਰ ਪਤਰਕਾਰਾਂ ਨਾਲ ਗਲ ਕਰਦਿਆਂ ਸ੍ਰ.ਬਾਦਲ ਨੇ ਕਿਹਾ ਕਿ ਉਕਤ ਵਰਕਰ ਮਿਲਣੀਆਂ ਸਮੁਚੇ ਪੰਜਾਬ ਦੇ 117 ਹਲਕਿਆਂ ਵਿਚ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪਾਰਟੀ ਦੀ ਹੋਰ ਮਜਬੂਤੀ ਲਈ ਪਿੰਡ ਪਧਰ ਤਕ ਦੇ ਵਰਕਰਾਂ ਦੇ ਸੁਝਾਅ ਲਏ ਜਾ ਸਕਣ।ਉਨਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਕਾਂਗਰਸ ਸਰਕਾਰ ਤੋਂ ਦੁਖੀ ਹਨ ਕਿਉਂਕਿ ਉਕਤ ਸਰਕਾਰ ਨੇ ਪਿਛਲੇ ਦੋ ਸਾਲ੍ਹਾਂ ਵਿਚ ਪੰਜਾਬ ਦੇ ਵਿਕਾਸ ਲਈ ਇਕ ਰੁਪਈਆ ਗ੍ਰਾਂਟ ਜਾਰੀ ਨਹੀ ਕੀਤੀ ਤੇ ਖਜਾਨਾ ਖਾਲੀ ਦੇ ਰਾਗ ਨੂੰ ਦੇਖਦਿਆਂ ਲਗਦਾ ਇਹ ਹੈ ਕਿ ਅਗੇ ਵੀ ਇਨਾਂ ਨੇ ਸੂਬੇ ਦੇ ਵਿਕਾਸ ਲਈ ਕਖ ਨਹੀ ਕਰਨਾ।ਇਕ ਸਵਾਲ ਦੇ ਜਵਾਬ ਵਿਚ ਉਨਾਂ ਨੇ 1984 ਸਿਖ ਵਿਰੋਧੀ ਦੰਗਿਆ ਦੀ ਸਭ ਤੋਂ ਵਧ ਜਿੰਮੇਵਾਰੀ ਗਾਂਧੀ ਪਰਿਵਾਰ ਤੇ ਸੁਟਦਿਆਂ ਕਿਹਾ ਕਿ ਦੇਸ਼ ਵਿਚ ਜਿੰਨੀਆਂ ਵੀ ਇਮਾਰਤਾਂ ਦੇ ਨਾਂ ਗਾਂਧੀ ਪਰਿਵਾਰ ਦੇ ਮੈਂਬਰਾਂ ਦੇ ਨਾਂ ਤੇ ਹਨ ਉਨਾਂ ਦੇ ਨਾਮ ਬਦਲੇ ਜਾਣ ਤੇ ਜੇ ਸਿਖਾਂ ਦਾ ਮਾੜਾ ਮੋਟਾ ਹੇਜ ਵੀ ਕੈਪਟਨ ਸਰਕਾਰ ਕਰਦੀ ਹੈ ਤਾਂ ਰਾਜੀਵ ਗਾਂਧੀ ਜੋ ਦੰਗਿਆ ਦੀ ਮੁਖ ਵਜ੍ਹਾ ਬਣਿਆ ਤੋਂ ਭਾਰਤ ਰਤਨ ਵਾਪਿਸ ਲੈਣ ਲਈ ਵਿਧਾਨ ਸਭਾ ਵਿਚ ਮਤਾ ਪੇਸ਼ ਕਰੇ।ਇਸ ਮੌਕੇ ਜੀਤਮਹਿੰਦਰ ਸਿਧੂ ਤੋਂ ਇਲਾਵਾ ਪ੍ਰਮੁਖ ਆਗੂ ਚਰਨਜੀਤ ਸਿੰਘ ਬਰਾੜ,ਭਾਈ ਅਮਰੀਕ ਸਿੰਘ ਕੋਟਸ਼ਮੀਰ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ,ਕ੍ਰਿਸ਼ਨ ਮਿਤਲ ਪ੍ਰਧਾਨ ਨਗਰ ਕੌਂਸਲ ਰਾਮਾਂ,ਸੁਖਬੀਰ ਚਠਾ,ਭਾਗ ਸਿੰਘ ਕਾਕਾ,ਅਵਤਾਰ ਮੈਨੂੰਆਣਾ, ਬਾਬੂ ਸਿੰਘ ਮਾਨ,ਬਿੰਦਰ ਸਰਪੰਚ ਪਕਾ, ਰਾਕੇਸ਼ ਚੌਧਰੀ,ਮਦਨ ਲਹਿਰੀ,ਬਲਵੰਤ ਲੇਲੇਵਾਲਾ,ਅਸ਼ੋਕ ਗੋਇਲ,ਰਾਜਵਿੰਦਰ ਰਾਜੂ ਤੇ ਗੁਰਦੇਵ ਸਿੰਘ ਦੋਵੇਂ ਕੌਂਸਲਰ, ਗੁਰਪ੍ਰਤਾਪ ਨਵਾਂ ਪਿੰਡ,ਐਡਵੋਕੇਟ ਜਗਦੀਪ ਪੂਨੀਆ ਪ੍ਰਧਾਨ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ, ਨਿਪੀ ਮਲਕਾਣਾ, ਚਿੰਟੂ ਜਿੰਦਲ, ਮਨਪ੍ਰੀਤ ਸ਼ੇਖਪੁਰਾ, ਡੂੰਗਰ ਸੀਂਗੋ, ਜਸਪਾਲ ਨੰਬਰਦਾਰ ਲਹਿਰੀ, ਬਲਵੰਤ ਨਥੇਹਾ, ਹਰਦੇਵ ਫੌਜੀ ਸਰਪੰਚ ਨੰਗਲਾ, ਬੂਟਾ ਸਿੰਘ ਕੌਰੇਆਣਾ, ਮੇਜਰ ਮਿਰਜੇਆਣਾ, ਜੰਗੀਰ ਸਿੰਘ ਫਤਾਬਾਲੂ,ਗੁਰਸੇਵਕ ਤੰਗਰਾਲੀ, ਸੁਖਭਿੰਦਰ ਸਰਪੰਚ ਜੋਗੇਵਾਲਾ ਆਦਿ ਆਗੂ ਹਾਜ਼ਰ ਸਨ।