ਗੁਣਾਤਮਕ ਵਿਦਿਆ ਪ੍ਰਦਾਨ ਕਰ ਰਿਹਾ ਪਬਲਿਕ ਕਾਲਜ ਸਮਾਣਾ (ਪਟਿਆਲਾ)

ਪਬਲਿਕ ਕਾਲਜ ਸਮਾਣਾ ਦੀ ਸਥਾਪਨਾ ਸੰਨ 1969 ਵਿਚ ਕਾਲਜ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਤਤਕਾਲੀਨ ਡਿਪਟੀ ਕਮ੍ਯਿਨਰ ਪਟਿਆਲਾ ਸ਼੍ਰੀ ਐਸ.ਐਲ.ਕਪੂਰ, ਆਈ.ਏ.ਐਸ. ਡਿਪਟੀ ਕਮ੍ਯਿਨਰ ਪਟਿਆਲਾ ਦੀ ਰਹਿਨੁਮਾਈ ਅਤੇ ਸਮਾਣਾ ੍ਯਹਿਰ ਦੇ ਪਤਵੰਤੇ ਨਿਵਾਸੀਆਂ ਦੇ ਯਤਨਾਂ ਸਦਕਾ ਹੋਈ। ਉਸੇ ਸਮੇਂ ਤੋਂ ਹੀ ਇਹ ਕਾਲਜ ਜਿਲਾ ਪਟਿਆਲਾ ਦੇ ਇਸ ਪਛੜ੍ਹੇ ਅਤੇ ਮੁੱਖ ਤੌਰ ਤੇ ਪੇਂਡੂ ਇਲਾਕੇ ਦੀ ਉਚੇਰੀ ਵਿਦਿਆ ਦੇ ਖੇਤਰ ਵਿਚ ਉਤਮ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਹ ਬਹੁ-ਫੈਕਲਟੀ ਕਾਲਜ ਸਮਾਣਾ ਅਤੇ ਆਲੇ-ਦੁਆਲੇ ਦੇ ਲਗਭਗ 35 ਕਿਲੋਮੀਟਰ ਦੇ ਦਾਇਰੇ ਵਿਚ ਆਉਂਦੇ 100 ਤੋਂ ਵਧੇਰੇ ਪਿੰਡਾਂ ਦੀ ਵਿਦਿਅਕ ਲੋੜਾਂ ਨੂੰ ਪੂਰਾ ਕਰ ਰਿਹਾ ਹੈ। ਇਸ ਸਮੇਂ ਇਹ ਕਾਲਜ ਵਰਤਮਾਨ ਚੇਅਰਮੈਨ ਸ਼੍ਰੀ ਕੁਮਾਰ ਅਮਿਤ, ਆਈ.ਏ.ਐਸ. ਡਿਪਟੀ ਕਮ੍ਯਿਨਰ ਪਟਿਆਲਾ, ਵਾਈਸ ਚੇਅਰਮੈਨ ਸ਼੍ਰੀ ਅਰਵਿੰਦ ਕੁਮਾਰ, ਪੀ.ਸੀ.ਐਸ. ਐਸ.ਡੀ.ਐਮ.ਸਮਾਣਾ ਅਤੇ ਕਾਲਜ ਪ੍ਰਿੰਸੀਪਲ ਡਾ.ਅਰਵਿੰਦ ਮੋਹਨ ਦੀ ਯੋਗ ਅਗਵਾਈ ਵਿਚ ਵਿਦਿਆ ਦੇ ਖੇਤਰ ਵਿਚ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ।
ਮੁੱਢ ਵਿਚ ਕੇਵਲ ਆਰਟਸ ਫੈਕਲਟੀ ਦੇ 109 ਵਿਦਿਆਰਥੀਆਂ ਦੀ ਛੋਟੀ ਜਿਹੀ ਸੰਖਿਆ ਨਾਲ ਆਰੰਭ ਹੋਇਆ ਇਹ ਕਾਲਜ ਵਰਤਮਾਨ ਸਮੇਂ ਵਿਚ ਬਹੁ-ਫੈਕਲਟੀ, ਵ੍ਯਿਾਲ ਦਿੱਲ-ਖਿੱਚਵੇਂ ਢਾਚੇਂ ਦੇ ਰੂਪ ਵਿਚ ਵਿਕਸਤ ਹੋ ਚੁੱਕਾ ਹੈ। ਮੌਜੂਦਾ ਸਮੇਂ ਇਹ ਕਾਲਜ ਆਰਟਸ, ਕਾਮਰਸ, ਮੈਨੇਜਮੈਂਟ, ਕੰਪਿਊਟਰ ਸਾਇੰਸ ਅਤੇ ਐਗਰੀਕਲਚਰ ਸਾਇੰਸ ਆਦਿ ਦੇ ਵਿਭਿੰਨ ਖੇਤਰਾਂ ਵਿਚ ਉਚੇਰੀ ਵਿਦਿਆ ਪ੍ਰਦਾਨ ਕਰ ਰਿਹਾ ਹੈ। ਕਾਲਜ ਦੀਆਂ ਬਹੁ-ਦ੍ਯਿਾਵੀ ਪ੍ਰਾਪਤੀਆਂ ਸਦਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇਸ ਕਾਲਜ ਨੂੰ ਸਾਲ 1995-96 ਦੇ ਨਿਯਤਕਾਲੀ ਮੁਆਇਨੇ ਉਪਰੰਤ ਇਕ ਮਾਡਲ ਕਾਲਜ ਦਾ ਦਰਜਾ ਦਿੱਤਾ ਜਾ ਚੁੱਕਾ ਹੈ। ਇਸ ਕਾਲਜ ਨੂੰ ਪਹਿਲੀ ਵਾਰ ਂ113 2.65/4.00 37ਫ1 ਗਰੇਡ ੋਬੀੋ ਨਾਲ ਮਾਨਤਾ ਪ੍ਰਾਪਤ ਹੋਈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਐਸ.ਐਸ. ਵਿਭਾਗ ਦੁਆਰਾ ਸਮਾਜਿਕ ਸੇਵਾਵਾਂ ਦੇ ਖੇਤਰ ਵਿਚ ਕਾਲਜ ਨੂੰ ਸਰਵੋਤਮ ਕਾਲਜ ਦਾ ਅਵਾਰਡ ਦਿੱਤਾ ਗਿਆ।
ਬਦਲ ਰਹੇ ਸਮਾਜਿਕ ਪਰਿਪੇਖ ਵਿਚ ਆਧੁਨਿਕ ਵਿਦਿਆ ਪ੍ਰਣਾਲੀ ਦੀਆਂ ਲੌੜਾਂ ਨੂੰ ਮੁੱਖ ਰੱਖਦਿਆਂ ਕਾਲਜ ਵਲੋਂ ਪਹਿਲਾਂ ਕਾਮਰਸ ਅਤੇ ਆਰਟਸ ਦੇ ਵਿਦਿਆਰਥੀਆਂ ਲਈ ਕੰਪਿਊਟਰ ਸਿੱਖਿਆ ੍ਯੁਰੂ ਕੀਤੀ ਗਈ। ਕੰਪਿਊਟਰ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਅਦ ਵਿਚ ਪੂਰਨ ਤੌਰ ਤੇ ਕੰਪਿਊਟਰ ਵਿਭਾਗ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਹੁਣ ਬੀ.ਸੀ.ਏ., ਪੀ.ਜੀ.ਡੀ.ਸੀ.ਏ., ਐਮ.ਐਸ.ਸੀ. (ਇਨਫਾਰਮ੍ਯੇਨ ਟੈਕਨਾਲੋਜੀ) ਆਦਿ ਦੇ ਕੌਰਸ ਚੱਲ ਰਹੇ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਕਾਲਜ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਤਿੰਨ ਕਾਲਜਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਯੂਨੀਵਰਸਿਟੀ ਨੇ ਸਾਲ 1996-97 ਵਿਚ ਪੋਸਟ ਗਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕ੍ਯੇਨ ੍ਯੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਸੀ। ਇਸ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਕੰਪਿਊਟਰ ਵਿਦਿਆ ਗ੍ਰਹਿਣ ਕਰਕੇ ਕੰਪਿਊਟਰ ਉਦਯੋਗ, ਵਿਦਿਅਕ ਅਦਾਰਿਆਂ, ਵਿੱਤੀ ਸੰਸਥਾਨਾਂ ਅਤੇ ਹੋਰ ਵਪਾਰਕ ਉਦਯੋਗਾਂ ਵਿਚ ਸਥਾਪਤ ਹੋ ਚੁੱਕੇ ਹਨ।
ਸਮੇਂ ਦੀ ਲੋੜ ਅਤੇ ਇਲਾਕੇ ਦੇ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਜਿਥੇਂ ਕਾਲਜ ਨੇ ਅਜੌਕੇ ਸਮੇਂ ਵਿਚ ਐਮ.ਏ.(ਪੰਜਾਬੀ, ਹਿਸਟਰੀ, ਅੰਗਰੇਜੀ ਅਤੇ ਐਮ.ਕਾਮ.) ਅਤੇ ਗਰੈਜੂਏ੍ਯਨ ਪੱਧਰ ਦੇ ਨਵੇਂ ਵ੍ਯਿੇ ਜਿਵੇਂ ਕਿ ਮਨੋ-ਵਿਗਿਆਨ, ਭੂਗੋਲ, ਹੋਮ-ਸਾਇੰਸ ਅਤੇ ਮਿਊਜਿਕ ਵੋਕਲ ੍ਯੁਰੂ ਕੀਤੇ ਉਥੇ ਸਮੇਂ ਸਮੇਂ ਤੇ ਯੂ.ਜੀ.ਸੀ. ਵਲੋਂ ਸਪਾਂਸਰਡ ਕਿੱਤਾ ਮੁੱਖੀ ਵ੍ਯਿੇ ਪ੍ਰਿੰਸੀਪਲਜ ਐਂਡ ਪ੍ਰੈਕਟਿਸ ਆਫ ਇੰ੍ਯੋਰੈਂਸ, ਟੈਕਸ ਪ੍ਰੋਸੀਜਰ ਐਂਡ ਪ੍ਰੈਕਟਿਸ ਅਤੇ ਕੁਝ ਨਵੇਂ ਐਡ-ਓਨ-ਕੋਰਸ ਜਿਵੇਂ ਕਿ ਐਗਰੋ ਸਰਵਿਸਿਜ, ਸਪੋਕਨ ਇੰਗਲ੍ਯਿ, ਐਨਵਾਇਰਮੈਂਟਲ ਐਜੂਕ੍ਯੇਨ, ਇਨਫਾਰਮ੍ਯੇਨ ਟੈਕਨਾਲੋਜੀ, ਕੰਪਿਊਟਰਾਈਜਡ ਅਕਾਉਂਟਿੰਗ, ਕੰਪਿਊਟਰ ਹਾਰਡ ਵੇਅਰ ਐਂਡ ਨੈਟਵਰਕਿੰਗ ਆਦਿ ਆਰੰਭ ਕੀਤੇ ਗਏ। ਇਸੇ ਪ੍ਰਕਾਰ ਪੰਜਾਬ ਦੇ ਮੁੱਖ ਕਿੱਤੇ ਖੇਤੀਬਾੜੀ ਦੀ ਅਹਿਮੀਅਤ ਨੂੰ ਸਮਝਦਿਆਂ ਕਾਲਜ ਮੈਨੇਜਿੰਗ ਕਮੇਟੀ ਵਲੋਂ ਚਾਰ ਸਾਲਾ ਬੀ.ਐਸ.ਸੀ. (ਐਗਰੀਕਲਚਰ) ਕੋਰਸ ਚਲਾਇਆ ਗਿਆ ਜਿਸ ਨੂੰ ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਅੱਜ ਕੱਲ ਮੈਨੇਜਮੈਂਟ ਦੇ ਖੇਤਰ ਵਿਚ ਰੁ॥ਗਾਰ ਦੇ ਮੌਕਿਆਂ ਨੂੰ ਦੇਖਦਿਆਂ ਹੋਇਆਂ ਕਾਲਜ ਵਲੋਂ ਤਿੰਨ ਸਾਲਾ ਬੈਚੁਲਰ ਇਨ ਬਿਜਨੈਸ ਐਡਮਿਨੀਸਟ੍ਰ੍ਯੇਨ (ਬੀ.ਬੀ.ਏ.) ਕੋਰਸ ਵੀ ੍ਯੁਰੂ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਾਲਜ ਵਿਚ ਸਾਲ 2015-16 ਤੋਂ ਸਾਇੰਸ ਸਟਰੀਮ ਵਿਚ ਅੰਡਰ ਗ੍ਰੈਜੂਏਟ ਪੱਧਰ ਦੇ ਬੀ.ਐਸ.ਸੀ. ਮੈਡੀਕਲ ਅਤੇ ਨਾਨ ਮੈਡੀਕਲ ਕੋਰਸ ਸ਼ੁਰੂ ਕੀਤੇ ਗਏ। ਮੌਜੂਦਾ ਸਾਲ ਵਿਚ ਕਾਲਜ ਵਲੋਂ ਯੂ.ਜੀ.ਸੀ. ਦੀ ਸਹਾਇਤਾ ਨਾਲ ਦੋ ਬੀ.ਵਾਕ. ਕੋਰਸ 3ੋਮਪੁਟੲਰ 7ਰੳਪਹਚਿਸ 4ੲਸਗਿਨਨਿਗ ੳਨਦ 6ੋਦ ਫਰੋਚੲਸਸਨਿਗ × 5ਨਗਨਿੲੲਰਨਿਗ ਸ਼ੁਰੂ ਕੀਤੇ ਗਏ।
ਜਿਥੇ ਇਸ ਕਾਲਜ ਵਲੋਂ ਵੱਖ-ਵੱਖ ਕੋਰਸ ਚਲਾਏ ਜਾ ਰਹੇ ਹਨ, ਉਥੇ ਹੀ ਕਾਲਜ ਮੈਨੇਜਮੈਂਟ ਕਮੇਟੀ ਵਲੋਂ ਦੋ ਹੋਰ ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ ਗਈਆਂ ਜਿਨ੍ਹਾਂ ਵਿਚ ਪਬਲਿਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸਮਾਣਾ (10+1 ਅਤੇ 10+2 ਆਰਟਸ, ਕਾਮਰਸ ਤੇ ਸਾਇੰਸ ਕਲਾਸਾਂ ਲਈ) ਅਤੇ ਪਬਲਿਕ ਕਾਲਜ ਆਫ ਐਜੂਕ੍ਯੇਨ ਸਮਾਣਾ (ਬੀ.ਐਡੱ ਕੋਰਸ ਲਈ) ੍ਯਾਮਲ ਹਨ। ਇਨ੍ਹਾਂ ਤਿੰਨਾਂ ਵਿਦਿਅਕ ਸੰਸਥਾਵਾਂ ਵਿਚ ਇਸ ਸਮੇਂ ਲਗਭਗ 3100 ਵਿਦਿਆਰਥੀ ਉਚੇਰੀ ਵਿਦਿਆ ਹਾਸਲ ਕਰ ਰਹੇ ਹਨ।
ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਕਈ ਪ੍ਰਕਾਰ ਦੀਆਂ ਸਹਿ- ਵਿਦਿਅਕ ਗਤੀਵਿਧੀਆਂ ਵੀ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਐਨ.ਐਸ.ਐਸ., ਐਨ.ਸੀ.ਸੀ., ਯੁਵਕ ਗਤੀਵਿਧੀਆਂ, ਖੇਡਾਂ, ਰੈਡ ਕਰਾਸ, ਰੈਡ ਰਿਬਨ ਕਲੱਬ, ਲਿਟਰੇਰੀ ਕਲੱਬ, ਕੈਰੀਅਰ ਗਾਇਡੈਂਸ ਸੈਲੱ, ਈਕੋ ਕਲੱਬ, ਕਮਿਊਨਿਟੀ ਐਜੂਕ੍ਯੇਨ ਕਲੱਬ, ਸਟੂਡੈਂਟ ਲੀਗਲ ਲਿਟਰੇਸੀ ਕਲੱਬ ਆਦਿ ਪ੍ਰਮੁੱਖ ਹਨ।
ਉਕਤ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਜ ਕੋਲ ਲਗਭਗ 36 ਏਕੜ ਰਕਬਾ ਹੈ ਜਿਸ ਵਿਚ ਵ੍ਯਿਾਲ ਇਮਾਰਤ ਅਤੇ ਖੇਡਾਂ ਨਾਲ ਸਬੰਧਤ ਸਹੂਲਤਾਂ ਉਪਲਬਧ ਹਨ ਜਿਨ੍ਹਾਂ ਵਿਚ ਵੱਖ-ਵੱਖ ਵਿਭਾਗਾਂ ਦੀਆਂ ਆਧੁਨਿਕ ਪ੍ਰਯੋਗ੍ਯਾਲਾਵਾਂ, 28,400 ਕਿਤਾਬਾਂ ਵਾਲੀ ਵ੍ਯਿਾਲ ਲਾਇਬ੍ਰੇਰੀ, ਸਮਾਰਟ ਕਲਾਸ ਰੂਮਜ, ਸੈਮੀਨਾਰ ਹਾਲ, ਮਲਟੀਪਰਪਜ ਹਾਲ, ਓਪਨ ਏਅਰ ਥੀਏਅਰ, ਹਰੇ-ਭਰੇ ਘਾਹ ਦੇ ਮੈਦਾਨ ਆਦਿ ਮੌਜੂਦ ਹਨ। ਵਿਦਿਆਰਥੀਆਂ ਅੰਦਰ ਖੇਡ ਰੁੱਚੀਆਂ ਪੈਦਾ ਕਰਨ ਅਤੇ ਉਨ੍ਹਾਂ ਅੰਦਰਲੀ ੍ਯਕਤੀ ਨੂੰ ਸਹੀ ਸੇਧ ਦੇਣ ਲਈ ਕਾਲਜ ਵਿਚ ਵੱਖ-ਵੱਖ ਖੇਡਾਂ ਨਾਲ ਸਬੰਧਤ ਭਰਪੂਰ ਸਾਜੋ ਸਮਾਨ ਅਤੇ ਆਧੁਨਿਕ ਕਿਸਮ ਦੇ ਖੇਡ-ਗਰਾਉਂਡ ਜਿਵੇਂ ਕਿ ਅੱਠ ਲਾਇਨਾਂ ਦਾ ਟਰੈਕ (ਓਪਨ ਸਟੇਡੀਅਮ), ਮਲਟੀ ਜਿਮ, ਲਾਅਨ ਟੈਨਿਸ ਕੋਰਟ, ਸਕੁਐ੍ਯ ਰੈਕਟ ਕੋਰਟ, ਬਾਸਕਟ ਬਾਲ ਕੋਰਟ, ਵਾਲੀਬਾਲ ਗਰਾਊਂਡ, ਹੈਂਡਬਾਲ ਗਰਾਊਂਡ ਸਵਿਮਿੰਗ ਪੂਲ, ਟੇਬਲ ਟੈਨਿਸ, ਬਾਕਸਿੰਗ ਰਿੰਗ, ਕ੍ਰਿਕਟ ਪਿੱਚ ਆਦਿ ਮੌਜੂਦ ਹਨ ਜਿਨ੍ਹਾਂ ਦਾ ਭਰਪੂਰ ਫਾਈਦਾ ਉਠਾਉਂਦੇ ਹੋਏ ਹਰ ਸਾਲ ਵਿਦਿਆਰਥੀ ੍ਯਲਾਘਾਯੋਗ ਪ੍ਰਾਪਤੀਆਂ ਕਰਦੇ ਹਨ।
ਲੜਕੀਆਂ ਨੂੰ ਉਚੇਰੀ ਵਿਦਿਆ ਵੱਲ ਵਧੇਰੇ ਉਤ੍ਯਾਹਿਤ ਕਰਨ ਅਤੇ ਉਨ੍ਹਾਂ ਦੀ ਰਿਹਾਇ੍ਯੀ ਲਈ ਲੜਕੀਆਂ ਦਾ ਹੋਸਟਲ ਵੀ ਮੌਜੂਦ ਹੈ। ਕਾਲਜ ਵਿਖੇ ਯੂ.ਜੀ.ਸੀ. ਦੀ ਸਹਾਇਤਾ ਨਾਲ ਇਕ ਅੰਤਰ-ਰਾਸ਼ਟਰੀ ਪੱਧਰ ਦਾ ਇਨ-ਡੋਰ ਸਟੇਡੀਅਮ ਵੀ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਲਜ ਵਿਖੇ 35 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਲਗਾਇਆ ਗਿਆ ਹੈ।
ਸੰਖੇਪ ਵਿਚ ਕਾਲਜ ਮੈਨੇਜਮੈਂਟ ਕਮੇਟੀ ਇਲਾਕੇ ਦੇ ਨੌਜਵਾਨਾਂ ਨੂੰ ਜਿੰਦਗੀ ਵਿਚ ਵਧੀਆ ਮੁਕਾਮ ਹਾਸਲ ਕਰਨ ਅਤੇ ਰੁਜ਼ਗਾਰ ਪ੍ਰਾਪਤ ਕਰਨ ਦੇ ਮਕਸਦ ਨਾਲ ਅਮਲੀ ਰੂਪ ਵਿਚ ਗੁਣਾਤਮਕ ਵਿਦਿਆ ਪ੍ਰਦਾਨ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ।