ਰੂਪਨਗਰ, 21 ਦਸੰਬਰ (ਲਾਡੀ ਖਾਬੜਾ)- ਜ਼ਿਲ੍ਹਾ ਪੁਲਿਸ ਰੂਪਨਗਰ ਵਲੋ ਭੈੜੇ ਅਨਸਰਾ ਵਿਰੁਧ ਛੇੜੀ ਗਈ ਮੁਹਿੰਮ ਨੂੰ ਉਸ ਸਮੇ ਵਡੀ ਸਫਲਤਾ ਹਾਸਲ ਹੋਈ ਜਦੋ ਪੰਜਾਬ ਦੇ ਜੇਲਾਂ ਵਿਚ ਬੰਦ ਖਤਰਨਾਕ ਅਪਰਾਧੀਆਂ ਦੀ ਅਵਾਜ ਵਿਚ ਭੋਲੇ ਭਾਲੇ ਲੋਕਾ ਨੂੰ ਧਮਕੀ ਭਰੇ ਟੈਲੀਫੋਨ ਕਰਕੇ ਫਿਰੋਤੀਆਂ ਹਾਸਲ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ 391 -2 ਰੂਪਨਗਰ ਦੀ ਪੁਲਿਸ ਪਾਰਟੀ ਅਤੇ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਪਾਰਟੀ ਨੂੰ ਉਸ ਸਮੇ ਵਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਮਖਣ ਸਿੰਘ ਪੁਤਰ ਸੀਤਾ ਰਾਮ ਵਾਸੀ ਪਿੰਡ ਹਰੀਪੁਰ ਸਮਲਾਹ ਥਾਣਾ ਅਨੰਦਪੁਰ ਸਾਹਿਬ ਜਿਲਾ ਰੂਪਨਗਰ, ਸਿਕੰਦਰ ਲਾਲ ਪੁਤਰ ਹਰਬੰਸ ਲਾਲ ਵਾਸੀ ਪਿੰਡ ਬਿਕਾਪੁਰ ਥਾਣਾ ਅਨੰਦਪੁਰ ਸਾਹਿਬ ਜਿਲਾ ਰੂਪਨਗਰ, ਪਰਮਾਤਮਾ ਸਿੰਘ ਪੁਤਰ ਬੂਟਾ ਸਿੰਘ ਵਾਸੀ ਪਿੰਡ ਸਰਹਾਲੀ ਕਲਾ ਜਿਲਾ ਤਰਨਤਾਰਨ, ਜਗਜੀਤ ਸਿੰਘ ਪੁਤਰ ਜਸਵੰਤ ਸਿੰਘ ਵਾਸੀ ਪਿੰਡ ਨੌਸ਼ਹਿਰਾ ਪਨੂੰਆਂ ਜਿਲਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ।ਇਕ ਵਿਅਕਤੀ ਵਾਸੀ ਪਿੰਡ ਮੋੜਾ ਥਾਣਾ ਕੀਤਰਪੁਰ ਸਾਹਿਬ ਜਿਲਾ ਰੂਪਨਗਰ ਨੂੰ ਮਈ 2018 ਵਿਚ ਉਸਦੇ ਮੋਬ: ਫੋਨ ਤੇ ਇਕ ਫੋਨ ਆਇਆ, ਜਿਸ ਤੇ ਬੋਲਣ ਵਾਲੇ ਨੇ ਕਿਹਾ ਕਿ ਤੈਨੂੰ ਮਾਰਨ ਲਈ ਤੇਰੇ ਪਿੰਡ ਵਿਚੋ ਸਾਨੂੰ 30 ਲਖ ਦੀ ਆਫਰ ਆਈ ਹੈ। ਹੁਣ ਤੂੰ ਦੇਖਣਾ ਹੈ ਕਿ ਤੂੰ ਸਾਨੂੰ ਪੈਸੇ ਦੇਣੇ ਹਨ ਜਾ ਆਪਣਾ ਪਰਿਵਾਰ ਕਤਲ ਕਰਵਾਉਣਾ ਹੈ। ਦੂਜੇ ਦਿਨ ਉਸਨੂੰ ਫਿਰ ਫੋਨ ਆਇਆ ਕਿ ਤੂੰ ਪੈਸੇ ਦੇਣੇ ਹਨ ਜਾਂ ਅਸੀ ਆਪਣਾ ਕੰਮ ਕਰ ਲਈਏ ਅਤੇ ਪੁਲਿਸ ਨੂੰ ਦਸਣ ਤੇ ਪਰਿਵਾਰ ਖਤਮ ਕਰਨ ਦੀ ਧਮਕੀ ਦਿਤੀ, ਜਿਸ ਤੇ ਉਸਨੇ ਡਰ ਦੇ ਮਾਰੇ ਧਮਕੀ ਦੇਣ ਵਾਲਿਆ ਨੂੰ ਇਕ ਵਾਰ 5 ਲਖ ਰੁਪਏ ਅਤੇ ਦੁਜੀ ਵਾਰ ਸਾਢੇ 07 ਲਖ ਰੁਪਏ, ਕੁਲ਼ ਸਾਢੇ 12 ਲਖ ਰੁਪਏ ਉਹਨਾ ਦੇ ਦਸੇ ਟਿਕਾਣਿਆ ਤੇ ਦੇ ਦਿਤੇ । ਹੁਣ ਕਰੀਬ 20-25 ਦਿਨਾ ਤੋ ਉਸਨੂੰ ਫਿਰ ਧਮਕੀ ਭਰੇ ਫੋਨ ਆ ਰਹੇ ਹਨ ਅਤੇ 5 ਲਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤੇ ਪੁਲਿਸ ਪਾਰਟੀਆ ਨੇ ਪਲਾਨਿੰਗ ਕਰਕੇ ਨਿਗਰਾਨੀ ਕਰਨੀ ਸ਼ੁਰੁ ਕੀਤੀ। ਜਿਥੇ 2 ਗਡੀਆਂ ਆਰਟਿਗਾ ਰੰਗ ਚਿਟਾ ਅਤੇ ਸਵਿਫਟ ਕਾਰ ਰੰਗ ਚਿਟਾ ਵਿਚ ਸਵਾਰ ਉਕਤ ਚਾਰੋ ਵਿਅਕਤੀ ਫਿਰੋਤੀ ਲੈਣ ਲਈ ਆਏ, ਜਿਹਨਾ ਨੂੰ ਮੋਕਾ ਤੇ ਕਾਬੂ ਕੀਤਾ ਗਿਆ। ਇਹਨਾ ਪਾਸੋ ਇਕ ਦੇਸੀ ਕਟਾ 12 ਬੋਰ ਸਮੇਤ 2 ਕਾਰਤੂਸ ਜਿੰਦਾ 12 ਬੋਰ ਬ੍ਰਾਮਦ ਹੋਏ ਅਤੇ ਦੋ ਅਸਲ ਵਰਗੇ ਦਿਸਦੇ ਨਕਲੀ ਪਿਸਤੋਲ ਬ੍ਰਾਮਦ ਕੀਤੇ ਗਏ, ਜਿਹਨਾ ਦੀ ਤਲਾਸ਼ੀ ਦੋਰਾਨ ਪਹਿਲਾ ਫਿਰੋਤੀ ਵਜੋ ਹਾਸਲ ਕੀਤੀ ਇਕ ਲਖ ਰੁਪਏ ਦੀ ਰਕਮ ਬ੍ਰਾਮਦ ਕੀਤੀ ਗਈ। ਮਖਣ ਸਿੰਘ ਨੇ ਪੁਛਗਿਛ ਤੇ ਦਸਿਆ ਕਿ ਉਸਨੇ ?ਕਤ ਵਿਅਕਤੀ ਪਾਸੋ ਪਹਿਲਾ ਵੀ ਸਾਢੇ 12 ਲਖ ਰੁਪਏ ਦੀ ਫਿਰੋਤੀ ਲਈ ਸੀ, ਜਿਸ ਵਿਚੋ ਉਸਨੇ ਕੁਝ ਪੈਸੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਥਰ ਲਗਵਾਉਣ ਤੇ ਖਰਚ ਕੀਤੇ ਅਤੇ ਬਾਕੀ ਦੀ ਰਕਮ ਆਪਣਾ ਘਰ ਬਣਾਉਣ ਵਿਚ ਖਰਚ ਕਰ ਦਿਤੀ ਅਤੇ ਇਕ ਪੁਰਾਣੀ ਏਸੈਂਟ ਕਾਰ ਖਰੀਦ ਲਈ। ਇਸ ਗਿਰੋਹ ਦਾ ਸਰਗਣਾ ਮਖਣ ਸਿੰਘ ਜੋ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਜਾਂਦਾ ਸੀ, ਜਿਥੇ ਸਰਹਾਲੀ ਕਲ੍ਹਾਂ ਤਰਨਤਾਰਨ ਦੇ ਬਾਬੇ ਕਾਰ ਸੇਵਾ ਕਰਵਾ ਰਹੇ ਹਨ, ਜਿਹਨਾ ਪਾਸ ਤਰਨਤਾਰਨ ਵਲ ਦੀ ਸੰਗਤ ਨਾਲ ਭੇੜੈ ਵਿਅਕਤੀ ਵੀ ਗੁਰਦੁਆਰਾ ਸਾਹਿਬ ਆਂਉਦੇ ਸਨ, ਜਿਥੇ ਮਖਣ ਸਿੰਘ ਦਾ ਮਿਲਾਪ ਪਰਮਾਤਮਾ ਸਿੰਘ ਅਤੇ ਜਗਜੀਤ ਸਿੰਘ ਉਕਤਾਨ ਨਾਲ ਮਿਲਾਪ ਹੋ ਗਿਆ ।ਇਹਨਾ ਪਾਸੋ ਹੋਰ ਬਰੀਕੀ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਾਫੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।