ਐਮ.ਪੀ ਕੋਟੇ ’ਚੋਂ ਵੱਖ-ਵੱਖ ਸਕੂਲਾਂ ਨੂੰ ਕੀਤਾ 30 ਲੱਖ ਦੇ ਕਰੀਬ ਗ੍ਰਾਂਟਾਂ ਦੇਣ ਦਾ ਐਲਾਨ
ਅਮਰਗੜ੍ਹ, 21 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਵਿੱਦਿਆ ਤੋਂ ਉਪਰ ਕੋਈ ਵੀ ਚੀਜ਼ ਨਹੀਂ, ਕੋਈ ਵੀ ਇਨਸਾਨ ਉਚ ਵਿੱਦਿਆ ਹਾਸ਼ਿਲ ਕਰਕੇ ਕਿਸੇ ਵੀ ਮੁਕਾਮ ’ਤੇ ਪਹੁੰਚ ਸਕਦਾ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵੱਖ-ਵੱਖ ਸਕੂਲਾਂ ਦੇ ਦੌਰੇ ਦੌਰਾਨ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖ਼ਾਲਸਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਨਵੀਂ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਮੇਰੇ ਪਿਤਾ ਜੀ ਮੇਰੇ ਰੋਲ ਮਾਡਲ ਹਨ, ਜਿੰਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਮੈਂ ਉਚ ਵਿੱਦਿਆ ਹਾਸ਼ਿਲ ਕੀਤੀ ਅਤੇ ਵੱਖ-ਵੱਖ ਉਚ ਅਹੁਦਿਆਂ ’ਤੇ ਰਹਿੰਦਿਆਂ ਭਾਰਤ ਦੀ ਨੁਮਾਇੰਦਗੀ ਵੀ ਕੀਤੀ। ਇਸ ਸਮੇਂ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਅਮਰਗੜ੍ਹ ਨੂੰ ਇੰਟਰਲੌਕ ਅਤੇ ਮੁਰੰਮਤ ਲਈ 2 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਗਿਆਨੀ ਜੈਲ ਸਿੰਘ ਕਾਲੋਨੀ ਅਮਰਗੜ੍ਹ ਨੂੰ 2 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਨਭੌਰਾ ਨੂੰ ਕਮਰੇ ਦੀ ਉਸਾਰੀ ਲਈ 2 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ੈਨਪੁਰਾ ਦੇ ਪ੍ਰਾਇਮਰੀ ਸਕੂਲ ਨੂੰ 2 ਲੱਖ, ਮਿਡਲ ਸਕੂਲ ਨੂੰ 2 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਨਵੀਂ ਨੂੰ ਬੈਂਚਾਂ ਲਈ 1 ਲੱਖ 75 ਹਜ਼ਾਰ, ਕਮਰੇ ਦੀ ਉਸਾਰੀ ਲਈ 2 ਲੱਖ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੁੱਗਰੀ ਨੂੰ ’ਸਰਬੱਤ ਦਾ ਭਲਾ ਕਲੱਬ’ ਦੇ ਵਿਸ਼ੇਸ ਯਤਨਾਂ ਸਦਕਾ ਕਮਰੇ ਦੀ ਉਸਾਰੀ, ਆਰ.ਓ ਸਿਸਟਮ ਅਤੇ ਜਿੰਮ ਲਈ 8 ਲੱਖ 10 ਹਜ਼ਾਰ, ਸਰਕਾਰੀ ਪ੍ਰਾਇਮਰੀ ਸਕੂਲ ਛੋਕਰਾਂ ਨੂੰ ਕਮਰੇ ਦੀ ਉਸਾਰੀ ਲਈ 2 ਲੱਖ, ਆਰ.ਓ ਲਈ 50 ਹਜ਼ਾਰ, ਜਿੰਮ ਦੇ ਸਮਾਨ ਲਈ 1 ਲੱਖ, ਐਸ.ਈ ਭਾਈਚਾਰੇ ਦੇ ਸਮਸਾਨਘਾਟ ਦੇ ਰਸਤੇ ਲਈ 1 ਲੱਖ ਅਤੇ ਅਲਹੁਦਾ ਹਾਈ ਸਕੂਲ ਅਬਾਸਪੁਰਾ ਨੂੰ ਕਮਰੇ ਦੀ ਉਸਾਰੀ ਅਤੇ ਆਰ.ਓ ਲਈ 2 ਲੱਖ 50 ਹਜ਼ਾਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।ਇਸ ਮੌਕੇ ਵੱਖ-ਵੱਖ ਸਕੂਲਾਂ ਅਤੇ ਪਿੰਡਾਂ ਦੇ ਪਤਵੰਤਿਆਂ ਵੱਲੋਂ ਐਮ.ਪੀ ਹਰਿੰਦਰ ਸਿੰਘ ਖ਼ਾਲਸਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਿੱਕੀ ਵਾਲੀਆ ਪੀ.ਏ ਖ਼ਾਲਸਾ, ਅਖ਼ਲੇਸ ਕੁਮਾਰ, ਸੰਜ਼ੀਵ ਕੁਮਾਰ, ਕੁਲਜੀਤ ਸਿੰਘ, ਵਾਹਿਦ ਪੱਪੂ, ਕਲੱਬ ਪ੍ਰਧਾਨ ਜਸਵਿੰਦਰ ਸਿੰਘ ਦੁੱਗਰੀ, ਚੇਅਰਮੈਨ ਜੋਰਾ ਸਿੰਘ, ਲਾਡੀ ਕੁੱਪ, ਡਾ.ਖਾਨ, ਕਰਮਜੀਤ ਸਿੰਘ ਟਿਵਾਣਾਂ ਲਸੋਈ, ਕੈਪਟਨ ਬਚਿੱਤਰ ਸਿੰਘ ਸਰਪੰਚ ਛੋਕਰਾਂ, ਮਾ. ਹਰਮਿੰਦਰ ਸਿੰਘ ਬਨਭੌਰੀ, ਪ੍ਰਿੰਸ਼ੀਪਲ ਮੈਡਮ ਕਰਮਜੀਤ ਕੌਰ, ਲੈਕਚਰਾਰ ਗੁਰਦੀਪ ਸਿੰਘ, ਮਾ. ਗੁਰਨਾਮ ਸਿੰਘ, ਲੈਕਚਰਾਰ ਪ੍ਰਗਟ ਸਿੰਘ ਅਤੇ ਰਵੀਇੰਦਰ ਸਿੰਘ ਮੰਡੇਰ ਆਦਿ ਹਾਜ਼ਰ ਸਨ।