ਚੰਡੀਗੜ੍ਹ- ਨਵੰਬਰ 1984 ਸਿਖ ਕਤਲੇਆਮ ਦੇ ਦੋਸ਼ੀ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ’ਚ ਫਿਰਕੂ ਹਿੰਸਾ ਦੀਆਂ ਸਭ ਤੋਂ ਭੈੜੀਆਂ ਘਟਨਾਵਾਂ ’ਚੋਂ ਇਕ ਦੇ ਪੀੜਤਾਂ ਨੂੰ ਆਖ਼ਰ ਇਨਸਾਫ਼ ਮਿਲਿਆ ਹੈ। ਇਸ ਤੋਂ ਇਲਾਵਾ ਮੁਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਤਲਾਂ ਦੀ ਸਾਜ਼ਿਸ਼ ਪਿਛੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਦਾ ਕੋਈ ਹਥ ਨਹੀਂ ਸੀ।