ਚੰਡੀਗੜ੍ਹ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੂੰ ਅਜ ਉਸ ਸਮੇਂ ਭਾਰੀ ਝਟਕਾ ਲਗਾ ਜਦੋਂ ਉਨ੍ਹਾਂ ਦੀ ਪਾਰਟੀ ਦੇ ਆਗੂ ਸਾਬਕਾ ਜਨਰਲ ਜੇ.ਜੇ. ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ। ਜੇ.ਜੇ. ਸਿੰਘ ਨੇ ਅਕਾਲੀ ਦਲ ’ਚ ਸਾਬਕਾ ਸੈਨਿਕ ਵਿੰਗ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਸਨ। ਖ਼ਾਸ ਗਲ ਇਹ ਹੈ ਕਿ ਸਾਬਕਾ ਜਨਰਲ ਜੇ.ਜੇ. ਸਿੰਘ ਸ਼੍ਰੋਮਣੀ ਅਕਾਲੀ ਦਲ ਵਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਪਟਿਆਲਾ ’ਚ 2017 ਦੀਆਂ ਵਿਧਾਨ ਸਭਾ ਚੋਣਾਂ ਲੜ੍ਹ ਚੁਕੇ ਹਨ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਸਰਕਾਰ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਨਮੋਸ਼ੀ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਲਈ ਰਿਟਾਇਰ ਜਨਰਲ ਜੇ.ਜੇ. ਸਿੰਘ ਦਾ ਅਸਤੀਫ਼ਾ ਇਕ ਵਡਾ ਝਟਕਾ ਹੈ। ਹਾਲਾਂਕਿ ਜਨਰਲ ਜੇ.ਜੇ. ਸਿੰਘ ਨੇ ਆਪਣੇ ਨਿਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਆਪਣੇ ਅਸਤੀਫ਼ੇ ਦੀ ਗਲ ਕਹੀ ਹੈ। ਦਸਣਯੋਗ ਹੈ ਕਿ ਸਾਬਕਾ ਜਨਰਲ ਜੇ.ਜੇ. ਸਿੰਘ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਵੀ ਰਹਿ ਚੁਕੇ ਸਨ। ਇਸਦੇ ਨਾਲ ਉਹ ਆਰਮੀ ਸਟਾਫ਼ ਦੇ ਮੁਖੀ ਵੀ ਰਹਿ ਚੁਕੇ ਸਨ।