June 20, 2026 11:23 am

ਪੰਥ ਦੇ ਮਾਸੂਮ ਨਾਇਕ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ

 ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦਾ ਜਨਮ ਫੱਗਣ ਸੁਦੀ 7 ਸੰਮਤ 1755 (1698 ਈ:) ਨੂੰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦੇ ਉਦਰ ਤੋਂ ਅਨੰਦਪੁਰ ਸਾਹਿਬ ਵਿੱਚ ਹੋਇਆ। ਕਈ ਵਿਦਵਾਨਾਂ ਨੇ ਜਨਮ ਫੱਗਣ ਵਦੀ 11 ਸੰਮਤ 1756 (1699 ਈ:) ਲਿਖਿਆ ਹੈ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ 13 ਪੋਹ ਸੰਮਤ 1761 (27 ਦਸੰਬਰ 1704 ਈ:) ਨੂੰ ਸੂਬਾ ਵਜ਼ੀਰ ਖਾਂ ਦੇ ਹੁਕਮ ਨਾਲ ਸਰਹੰਦ ਵਿੱਚ ਸ਼ਹੀਦ ਕੀਤੇ ਗਏ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਸਰੀਰ ਬਾਬਾ ਫੂਲ ਸਿੰਘ ਜੀ ਦੇ ਸਪੁੱਤਰ ਬਾਬਾ ਤਿਲੋਕ ਸਿੰਘ ਤੇ ਬਾਬਾ ਰਾਮ ਸਿੰਘ ਨੇ ਸਸਕਾਰਿਆ, ਜੋ ਉਸ ਵੇਲੇ ਮਾਮਲਾ ਭਰਨ ਸਰਹੰਦ ਗਏ ਸਨ।ਇਸ ਸਾਹਿਬਜ਼ਾਦੇ ਦੇ ਜਨਮ ਸਮੇਂ ਵੀ ਖੁਸ਼ੀਆਂ ਮਨਾਈਆਂ ਗਈਆਂ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ।ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਸ ਸਾਹਿਬਜ਼ਾਦੇ ਦਾ ਨਾਂ ਫਤਿਹ ਸਿੰਘ ਰੱਖਿਆ ਜਾਵੇ। ਇਹ ਜ਼ੁਲਮਾਂ ਤੇ ਫਤਿਹ ਹਾਸਿਲ ਕਰੇਗਾ। ਸਾਹਿਬਜ਼ਾਦਾ ਫਤਿਹ ਸਿੰਘ ਜੀ ਇੱਕ ਐਸੇ ਸੂਰਬੀਰ ਜੋਧੇ ਸਨ, ਜਿੰਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ।ਪ੍ਰੋ. ਜੋਗਿੰਦਰ ਸਿੰਘ ਲਿੱਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਿਰੋਲ ਧਰਮ ਦੀ ਸ਼ਹਾਦਤ ਹੈ। ਸੱਚ, ਪਿਆਰ, ਸੰਤੋਖ, ਤਿਆਗ, ਸਵੈ-ਮਾਣ ਤੇ ਅਜ਼ਾਦੀ ਦਾ ਭਰਪੂਰ ਜਜ਼ਬਾ ਉਨ੍ਹਾਂ ਦੀ ਰਗ-ਰਗ ਵਿੱਚ ਸੀ। ਉਮਰ ਭਾਵੇਂ ਛੋਟੀ ਹੈ, ਪਰ ਹਿਰਦਾ ਪਾਵਨ ਤੇ ਪਵਿੱਤਰ ਹੈ। ਸਰੀਰ ਕੋਮਲ ਹੈ, ਪਰ ‘ਵਿਗਾਸ’ ਉਨ੍ਹਾਂ ਦੀ ਹਰਕਤ ਵਿੱਚੋਂ ਉਛਾਲੇ ਮਾਰ ਰਿਹਾ ਹੈ। ਸਹਿਜ ਅਵਸਥਾ ਵਿੱਚ ਵਿਚਰ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਹੋਣ ਦਾ ਮਨ ਵਿੱਚ ਮਾਣ ਹੈ। ਕੋਈ ਮਾਇਆ ਦਾ ਮੋਹ ਨਹੀ, ਕਿਸੇ ਡਰ ਦੀ ਪ੍ਰਵਾਹ ਨਹੀ, ਕੋਈ ਸ਼ੋਭਾ ਤੇ ਸ਼ਕਤੀ ਦੀ ਭੁੱਖ ਨਹੀ, ਕਿਸੇ ਤਰ੍ਹਾਂ ਦਾ ਵੀ ਕੋਈ ਲਾਲਚ ਨਹੀ।ਪਿਆਰਾ ਸਿੰਘ ਪਦਮ ਲਿੱਖਦੇ ਹਨ ਕਿ ਅਸੀਂ ਸਾਹਿਬਜ਼ਾਦਿਆਂ ਦੀ ਵਡਿਆਈ ਕੇਵਲ ਇਸ ਗੱਲ ਵਿੱਚ ਨਹੀ ਕਰਦੇ ਕਿ ਇੰਨ੍ਹਾਂ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਹੋਇਆ, ਸਗੋਂ ਇਸ ਵਡਿਆਈ ਦਾ ਅਸਲ ਕਾਰਨ ਇਹ ਹੈ ਕਿ ਉਨ੍ਹਾਂ ਦੀ ਮ੍ਰਿਤੂ ਕੁਰਬਾਨੀ ਦੇ ਘਰ ਵਿੱਚ ਹੋਈ ਸੀ। ਇਹ ਸ਼ੇਰ ਦੇ ਬੱਚੇ ਸਨ ਤੇ ਉਹਨਾਂ ਸ਼ੇਰਾਂ ਵਾਲੇ ਕਾਰਨਾਮੇ ਕੀਤੇ। ਸ਼ਹਾਦਤ ਦੀ ਦੇਵੀ ਨੂੰ ਜਿਸ ਤਰ੍ਹਾਂ ਉਹਨਾਂ ਰਿਝਾਇਆ, ਉਹ ਬੇਮਿਸਾਲ ਸੀ।ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਕਈ ਵਿਦਵਾਨ 1698 ਤੇ ਕਈ 1699 ਈ: ਦਾ ਲਿੱਖਦੇ ਹਨ। ਇਸ 1699 ਵਿੱਚ ਖਲਾਸਾ ਪੰਥ ਵੀ ਸਾਜਿਆ ਗਿਆ ਸੀ। ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ 1699 ਦੀ ਵਿਸਾਖੀ ਨੂੰ ਦੋ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੇ ਅੰਮ੍ਰਿਤ ਪਾਨ ਕਰਨਾ ਸੀ, ਤਦ ਮਾਤਾ ਗੁਜਰੀ ਜੀ ਨੇ ਜ਼ੋਰਾਵਰ ਸਿੰਘ ਨੂੰ ਵੀ ਅੰਮ੍ਰਿਤ ਪਾਨ ਕਰਨ ਲਈ ਤਿਆਰ ਕੀਤਾ। ਇਸ ਪੁਰ ਮਾਤਾ ਸੁੰਦਰੀ ਜੀ ਕਹਿਣ ਲੱਗੇ, ਠਇਹ ਅਜੇ ਛੋਟਾ ਹੈ।ੂ ਤਾਂ ਮਾਤਾ ਗੁਜਰੀ ਜੀ ਨੇ ਕਿਹਾ, ਠਇਹ ਬੜੀ ਵੱਡੀ ਆਤਮਕ ਅਵਸਥਾ ਦਾ ਸੁਆਮੀ ਹੈ। ਇਹ ਛੋਟਾ ਨਹੀਂ, ਇਹ ਬਾਬਾ ਹੈ।ੂ ਤਦ ਚਾਰ ਸਾਲ ਦੇ ਜ਼ੋਰਾਵਰ ਸਿੰਘ ਨੇ ਵੀ ਅੰਮ੍ਰਿਤ ਪਾਨ ਕੀਤਾ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਜਨਮ ਤੋਂ ਤਿੰਨ ਸਾਲ ਬਾਦ ਦਾ ਵਾਕਿਆ ਹੈ ਕਿ ਇੱਕ ਵਾਰ ਸਾਹਿਬਜ਼ਾਦੇ ਖੇਡ ਰਹੇ ਸਨ।ਬਾਬਾ ਫਤਿਹ ਸਿੰਘ ਜੀ ਵੀ ਨਾਲ ਖੇਡਣ ਆ ਗਏ। ਭਰਾਵਾਂ ਨੇ ਆਖਿਆ ਕਿ, ਠਤੁਸੀਂ ਨਹੀਂ ਖੇਡ ਸਕਦੇ, ਤੁਸੀ ਛੋਟੇ ਹੋ!ੂ ਤਦ ਬਾਬਾ ਫਤਿਹ ਸਿੰਘ ਜੀ ਅੰਦਰ ਚਲੇ ਗਏ। ਆਪਣੇ ਸੀਸ ਉਪਰ ਪਹਿਲਾਂ ਇੱਕ ਦੁਮਾਲਾ ਸਜਾਇਆ, ਫਿਰ ਦੂਜਾ, ਫਿਰ ਤੀਜਾ3.ਤੇ ਆਪਣਾ ਕੱਦ ਇੰਨ੍ਹਾਂ ਦੁਮਾਲਿਆਂ ਦੇ ਸਦਕੇ ਆਪਣੇ ਵੀਰਾਂ ਤੋਂ ਵੀ ਉਚਾ ਕਰ ਲਿਆ। ਫਿਰ ਆ ਕੇ ਕਹਿਣ ਲੱਗੇ, ਠਹੁਣ ਤਾਂ ਮੈਂ ਵੱਡਾ ਹੋ ਗਿਆ ਹਾਂ ਨਾ, ਹੁਣ ਤਾਂ ਖੇਡ ਸਕਦਾ ਹਾਂ?ੂ ਗੁਰੂ ਗੋਬਿੰਦ ਸਿੰਘ ਜੀ ਜੋ ਸਭ ਕੁੱਝ ਵੇਖ ਰਹੇ ਸਨ, ਬੜੇ ਪ੍ਰਭਾਵਿਤ ਹੋਏ। ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲਿਆ ਤੇ ਭਰੀ ਸੰਗਤ ਵਿੱਚ ਐਲਾਨ ਕੀਤਾ, ਠਬਾਬਾ ਫਤਿਹ ਸਿੰਘ ਦੀ ਤਾਬਿਆ, ਇਸ ਬਾਣੇ ਵਾਲਾ ਨਿਹੰਗ ਸਿੰਘਾਂ ਦਾ ਪੰਥ ਕਰਦਾ ਹਾਂ। ਇਹ ਅਕਾਲੀ ਜਥਾ ਹੋਵੇਗਾ, ਜੋ ਕਿਸੇ ਅੱਗੇ ਨਹੀ ਝੁਕੇਗਾ।ਠ ਫਿਰ ਸੰਗਤ ਵਿਚੋਂ ਪੰਜਾਂ ਸਿੰਘਾਂ ਭਾਈ ਉਦੈ ਸਿੰਘ, ਟਹਿਲ ਸਿੰਘ, ਈਸ਼ਰ ਸਿੰਘ, ਦੇਵਾ ਸਿੰਘ ਤੇ ਸੁਲੱਖਣ ਸਿੰਘ ਨੂੰ ਨਵੇਂ ਨੀਲੇ ਬਾਣਿਆਂ ਵਿੱਚ ਸਜਾ ਕੇ ਬਾਬਾ ਫਤਿਹ ਸਿੰਘ ਦਾ ਨਿਹੰਗ ਜਥਾ ਕਾਇਮ ਕੀਤਾ ਇਹ ਜਥਾ ਸੰਨ 1704 ਵਿੱਚ ਸਥਾਪਤ ਹੋਇਆ। ਖਾਲਸਾ ਸਾਜਣ ਉਪਰੰਤ 11 ਦੇ ਕਰੀਬ ਜੰਗਾਂ ਗੁਰੂ ਜੀ ਨੂੰ ਲੜਨੀਆਂ ਪਈਆਂ। ਛੇ ਦਾ ਮੈਦਾਨ ਤਾਂ ਅਨੰਦਪੁਰ ਹੀ ਰਿਹਾ। ਬਾਕੀ ਪੰਜਾਂ ਵਿੱਚ ਨਿਰਮੋਹਗੜ੍ਹ, ਬਸਾਲੀ, ਸਰਸਾ, ਚਮਕੌਰ ਅਤੇ ਦਿਰਾਣੇ ਦੀ ਧਾਬ (ਮੁਕਤਸਰ) ਮੈਦਾਨ ਬਣੇ। ਅਨੰਦਪੁਰ ਸਾਹਿਬ ਦੀ ਆਖਰੀ ਲੜਾਈ ਸਮੇਂ 13 ਦਸੰਬਰ 1704 ਨੂੰ ਸ਼ਾਮ ਸਮੇਂ ਜਦ ਅਨੰਦਪੁਰ ਛੱਡਿਆ ਤਾਂ ਉਸ ਸਮੇਂ ਗੁਰੂ ਜੀ , ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਤੇ ਕੁੱਝ ਸਿੰਘ ਪਹਿਲਾਂ ਤੇ ਕੁੱਝ ਸਿੰਘ ਜਦ ਬਾਦ ਵਿੱਚ ਨਾਲ ਨਿਕਲੇ ਤਾਂ ਵੈਰੀ ਨੇ ਧੋਖਾ ਕਰਕੇ ਸਰਸਾ ਕਿਨਾਰੇ ਜੰਗ ਸ਼ੁਰੂ ਕਰ ਦਿੱਤਾ। ਇਸ ਸਰਸਾ ਕਿਨਾਰੇ ਗੁਰੂ ਜੀ ਦਾ ਪ੍ਰੀਵਾਰ ਤਿੰਨ ਹਿੱਸਿਆਂ ਵਿੱਚ ਵੰਡਿਆਂ ਗਿਆ। ਵੱਡੇ ਸਾਹਿਬਜ਼ਾਦੇ ਤੇ ਕੁੱਝ ਸਿੰਘ ਗੁਰੂ ਜੀ ਨੇ ਨਾਲ ਰੱਖੇ। ਮਾਤਾ ਸੁੰਦਰੀ ਜੀ , ਮਾਤਾ ਸਾਹਿਬ ਦੇਵਾਂ ਜੀ, ਭਾਈ ਮਨੀ ਸਿੰਘ ਜੀ ਨਾਲ ਹਰਦੁਆਰ ਚਲੇ ਗਏ ਤੇ ਉਥੋਂ ਦਿੱਲੀ ਚਲੇ ਗਏ। ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਹਮਣ ਜੋ ਗੁਰੂ ਘਰ ਦਾ ਰਸੋਈਆਂ ਸੀ ਆਪਣੇ ਨਾਲ ਆਪਣੇ ਪਿੰਡ ਲੈ ਗਿਆ। ਇਸ ਸਰਸਾ ਕਿਨਾਰੇ ਗੁਰੂ ਜੀ ਦਾ ਸਾਰਾ ਪ੍ਰੀਵਾਰ ਵਿੱਛੜ ਗਿਆ। ਇੱਕ ਮਹਾਨ ਗ੍ਰੰਥ ‘ ਵਿਦਿਆ-ਸਰ’ ਜਿਸਦਾ ਅਕਾਰ ਤੇ ਵਜ਼ਨ ਹੀ ਕੇਵਲ 9 ਮਣ ਸੀ, ਸਰਸਾ ਦੀ ਭੇਟ ਹੋ ਗਿਆ।ਬਹੁਤ ਸਾਹਿਤ ਰੁੜ ਗਿਆ।ਗੰਗੂ ਬ੍ਰਹਮਣ ਨੇ ਲਾਲਾਚ ਵੱਸ ਹੋ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਕੋਲ ਕੈਦ ਕਰਵਾ ਦਿੱਤਾ। ਜਿਸ ਧੰਨ ਲਈ ਗੰਗੂ ਨੇ ਪਾਪ ਕਮਾਇਆ ਉਸੇ ਧੰਨ ਕਰਕੇ ਉਸਦੀ ਜਾਨ ਗਈ। ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਦੀ ਈਨ ਨਹੀ ਮੰਨੀ।ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ਼ ਵਿੱਚ ਕੈਦ ਕੀਤਾ ਗਿਆ।ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ।ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ ਹੈ:
ਦੋ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ।
26 ਦਸੰਬਰ 1704 ਨੂੰ ਸਾਹਿਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ, ਜਦ ਕੰਧਾਂ ਛਾਤੀ ਤੱਕ ਆਈਆਂ ਤਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਬੇਹੋਸ਼ ਹੋ ਗਏ। ਰਾਤ ਨੂੰ ਜੜ੍ਹੀ ਬੂਟੀਆਂ ਦੇ ਕੇ ਹੋਸ਼ ਵਿੱਚ ਲਿਆਦਾ ਗਿਆ ਤੇ ਅਗਲੀ ਸਵੇਰ 27 ਦਸੰਬਰ 1704 ਨੂੰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਮਾਸੂਮ ਜਿੰਦਾਂ ਦੀ ਛਾਤੀ ਤੇ ਗੋਡਾ ਰੱਖ ਕੇ ਛੁਰੀ ਨਾਲ ਕੋਹ ਕੇ ਸ਼ਹੀਦ ਕੀਤਾ। ਸਾਰੇ ਹਾਹਾਕਾਰ ਮੱਚ ਗਈ। ਜਦ ਨੂਰੇ ਮਾਹੀ ਨੇ ਪਿੰਡ ਰਾਏਕੋਟ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਿਆ ਤਾਂ ਸਾਹਿਬ ਜੀ ਨੇ ਤੀਰ ਦੀ ਨੋਕ ਨਾਲ ਕਾਈ (ਦੱਬ) ਦੇ ਬੂਟੇ ਦੀ ਜੜ੍ਹ ਨੂੰ ਪੁੱਟ ਕੇ ਫੁਰਮਾਇਆ ਕਿ ਜੋ ਹਕੂਮਤ ਬੱਚਿਆਂ ਕੋਲੋ ਡਰਨ ਲੱਗ ਜਾਏ। ਉਹ ਰਾਜ ਖਤਮ ਸਮਝੋ। ਇਸ ਮੁਗਲ ਰਾਜ ਦੀ ਜੜ੍ਹ ਪੁੱਟੀ ਗਈ ਤੇ ਅੰਤ ਨੂੰ ਮੁਗਲ ਸਾਮਰਾਜ ਦਾ ਖਾਤਮਾ ਹੋ ਗਿਆ।

Send this to a friend