June 20, 2026 4:24 am

ਐੱਨ.ਡੀ.ਏ. ਸਰਕਾਰ ਬਨਣ ’ਤੇ ਪੰਜਾਬ ਦੇ ਸਰਹੱਦੀ ਵਿਕਾਸ ਨੂੰ ਪਹਿਲ ਦਿਆਂਗੇ : ਜੇਤਲੀ

image ਅਜਨਾਲਾ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅੱਜ ਸਥਾਨਿਕ ਸ਼ਹਿਰ ਵਿੱਚ ਹਲਕਾ ਵਿਧਾਨਕਾਰ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਸ. ਬੋਨੀ ਅਮਰਪਾਲ ਸਿੰਘ ਅਜਨਾਲਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਪਾਰਕ ਮੰਡਲਾਂ, ਹਿੰਦੂ ਧਾਰਮਿਕ ਜਥੇਬੰਦੀਆਂ, ਇਸਾਈ ਸੰਗਠਨਾਂ ਸਮੇਤ ਆਮ ਸ਼ਹਿਰੀਆਂ ਦੀ ਭਰਵੀਂ ਸ਼ਮੂਲੀਅਤ ਨਾਲ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੇ ਹੱਕ ’ਚ ਅਕਾਲੀ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਤੇ ਪੰਜਾਬ ਭਾਜਪਾ ਉੱਪ ਪ੍ਰਧਾਨ ਸ: ਰਜਿੰਦਰ ਮੋਹਣ ਸਿੰਘ ਛੀਨਾ ਦੀ ਸਾਂਝੀ ਪ੍ਰਧਾਨਗੀ ’ਚ ਠਾਠਾਂ ਮਾਰਦੀ ਸ਼ਹਿਰੀ ਚੋਣ ਰੈਲੀ ਕਰਵਾਈ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਜੇਤਲੀ ਨੇ ਕਿਹਾ ਕਿ ਦੇਸ਼ ਭਰ ’ਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐਨ. ਡੀ. ਏ. ਦੇ ਹੱਕ ’ਚ

ਵਹਿ ਰਹੀ ਚੋਣ ਹਵਾ ਤੋਂ ਪ੍ਰਤੱਖ ਹੋ ਗਿਆ ਹੈ ਕਿ ਵੋਟਰ ਮਜ਼ਬੂਤ ਸੰਸਦ ਤੇ ਮਜ਼ਬੂਤ ਸਰਕਾਰ ਬਣਾਉਣ ਲਈ ਐਨ. ਡੀ. ਏ. ਨੂੰ 300 ਸੀਟਾਂ ਤੇ ਜਿਤਾਉਣ ਜਾ ਰਹੇ ਹਨ। ਕੇਂਦਰ ‘ਚ ਐਨ. ਡੀ. ਏ. ਦੀ ਸਰਕਾਰ ਬਨਣ ਤੇ ਪੰਜਾਬ ਦੀ 553 ਕਿਲੋਮੀਟਰ ਲੰਮੀ ਸਰਹੱਦੀ ਪੱਟੀ ਨੇੜੇ ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਪੱਕੇ ਤੌਰ ‘ਤੇ ਮੁਆਵਜ਼ਾ ਰਾਸ਼ੀ ਦੇਣ ਲਈ ਸਥਾਈ ਫੰਡ ਸਥਾਪਿਤ ਕੀਤਾ ਜਾਵੇਗਾ ਅਤੇ ਸਮੁੱਚੇ ਸਰਹੱਦੀ ਖੇਤਰ ਦੇ ਬਹੁਪੱਖੀ ਵਿਕਾਸ ਤੇ ਰੁਜ਼ਗਾਰ ਦੇ ਮੌਕੇ ਪਹਿਲ ਦੇ ਆਧਾਰ ‘ਤੇ ਦਿੱਤੇ ਜਾਣਗੇ। ਜਦੋਂਕਿ ਸ੍ਰੀ ਮੋਦੀ ਦੀ ਅਗਵਾਈ ਮਜ਼ਬੂਤ ਐਨ. ਡੀ. ਏ. ਸਰਕਾਰ ਹੋਂਦ ‘ਚ ਆਉਣ ‘ਤੇ ਅੰਦਰੂਨੀ ਤੇ ਸਰਹੱਦਾਂ ਦੀ ਸੁਰੱਖਿਆ ਨੂੰ ਢਾਹ ਨਹੀਂ ਲੱਗੇਗੀ ਅਤੇ ਪੰਜਾਬ ਦੀਆਂ ਸਰਹੱਦਾਂ ਤੇ ਅਮਨ ਸ਼ਾਂਤੀ ਸਥਾਪਿਤ ਹੋਣ ਕਾਰਣ ਸਰਹੱਦੀ ਲੋਕਾਂ ਦੇ ਵਾਰ-ਵਾਰ ਉਜੜਣ ਤੇ ਵੱਸਣ ਦੇ ਮੰਦਭਾਗੇ ਅਧਿਆਏ ਦਾ ਅੰਤ ਹੋਣ ਕਾਰਣ ਗੁਆਂਢੀ ਮੁਲਕ ਨਾਲ ਵਪਾਰ ਤੇ ਖੇਤੀ ਸਮੇਤ ਸਨਅੱਤੀ ਵਿਕਾਸ ‘ਚ ਖੁਸ਼ਹਾਲੀ ਆਵੇਗੀ।

Send this to a friend