ਲਹਿਰਾਗਾਗਾ, 30 ਨਵੰਬਰ (ਰਣਜੀਤ ਵਾਲੀਆਂ)- ਥਾਣਾ ਲਹਿਰਾ ਅਧੀਨ ਪੈਂਦੇ ਪਿੰਡ ਕੋਟੜਾ ਲਹਿਲ ਦੇ ਇਕ ਕਿਸਾਨ ਦੇ ਖੇਤ ਚੋਂ ਇਕ ਲੜਕਾ ਤੇ ਇਕ ਲੜਕੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਇੰਨ੍ਹਾਂ ਲਾਸ਼ਾਂ ਬਾਰੇ ਜਾਣਕਾਰੀ ਪਿੰਡ ਦੀ ਸਰਪੰਚ ਚਰਨਜੀਤ ਕੋਰ ਦੇ ਪਤੀ ਭਗਵੰਤ ਸਿੰਘ ਨੇ ਥਾਣਾ ਲਹਿਰਾ ਵਿਖੇ ਜਾਣਕਾਰੀ ਦਿਤੀ ਕੇ ਖੇਤ ਚੋਂ ਦੋ ਲਾਸ਼ਾਂ ਪਿਆ ਹਨ?। ਸੂਚਨਾ ਮਿਲਦੇ ਹੀ ਥਾਣਾ ਮੁਖੀ ਡਾ. ਜਗਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਕੇ? ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਦੋਵੇਂ ਲਾਸ਼ਾਂ ਦੀ ਸ਼ਨਾਖ਼ਤ ਕਰਨ ਤੇ ਪਤਾ ਲਗਾ ਕਿ ਲੜਕੀ ਦਾ ਨਾਮ ਬੇਅੰਤ ਕੋਰ ਉਮਰ ਕਰੀਬ (35) ਸਾਲ ਜ਼ੋ ਕਿ ਕਰਤਾਰਪੁਰਾ ਬਸਤੀ ਸੰਗਰੂਰ ਦੀ ਰਹਿਣ ਵਾਲੀ ਸੀ ਅਤੇ ਪਿੰਡ ਉਪਲੀ ਵਿਖੇ ਵਿਆਹੀ ਹੋਈ ਸੀ ।ਅਤੇ ਦੂਸਰੀ ਲਾਸ ਜੋ ਲੜਕੇ ਦੀ ਹੈ ਦੀ ਸ਼ਨਾਖ਼ਤ ਤਰਸੇਮ ਸਿੰਘ ਉਰਫ ਸੇਮੀ ਉਮਰ ਕਰੀਬ (31)ਸਾਲ ਵਾਸੀ ਉਪਲੀ ਵਜੋਂ ਹੋਈ ਜ਼ੋ ਰਿਸ਼ਤੇ ਵਿਚ ਬੇਅੰਤ ਕੋਰ ਦਾ ਦਿਓਰ ਲਗਦਾ ਸੀ । ਜਾਣਕਾਰੀ ਅਨੁਸਾਰ ਇੰਨਾ ਦੋਵਾਂ ਦਾ ਕਰੀਬ ਪਿਛਲੇ ਅਠ ਸਾਲ ਤੋਂ ਪਿਆਰ ਚਲਦਾ ਸੀ ਇਹ ਦੋਵੇਂ ਘਰ ਤੋਂ ਦਵਾਈ ਲੈਣ ਦਾ ਬਹਾਨਾ ਬਣਾ ਕੇ ਆਏ ਸਨ ਤੇ ਪਿੰਡ ਕੋਟੜਾ ਲਹਿਲ ਦੇ ਇਕ ਕਿਸਾਨ ਦੇ ਖੇਤ ਵਿਚ ਇੰਨਾ ਨੇ ਕੋਈ ਜਹਿਰਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪੁਲਸ ਵਲੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੂਨਕ ਵਿਖੇ ਭੇਜ ਦਿਤਾ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੋ।
ਪ੍ਰੇਮੀ ਜੋੜੇ ਨੇ ਜਹਿਰਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀ



