Skip to content
Independent perspectives. Global stories.
BREAKING

ਸਬ ਸੈਂਟਰ ਢਿਪਾਲੀ ਨੇ ਮਾਰੀ ਬਾਜ਼ੀ

Share this story

ਫੂਲ ਟਾਊਨ, 29 ਨਵੰਬਰ (ਮੱਖਣ ਬੁਟਰ, ਮਨਦੀਪ ਢੀਂਗਰਾ)- ਸਵਛ ਭਾਰਤ ਮਿਸ਼ਨ ਗ੍ਰਾਮੀਨ ਤਹਿਤ ਕਰਵਾਏ ਸਵਛ ਸਰਵੇਖਣ ਵਿਚ ਮੇਰਾ ਪਿੰਡ ਮੇਰੀ ਸਾਨ ਤਹਿਤ ਸਬ ਸੈਂਟਰ ਢਿਪਾਲੀ ਨੇ ਸਾਫ ਸਫਾਈ ਅਤੇ ਸੋਹਣੇ ਪਖੋ ਜਿਲੇ ਵਿੱਚੋਂ ਪਹਿਲੀ ਪੁਜੀਸਨ ਪ੍ਰਾਪਾਤ ਕੀਤੀ ਹੈ, ਇਸ ਸਬ ਸੈਂਟਰ ਵਿਚ ਸਿਹਤ ਸੇਵਾਵਾਂ ਨਿਭਾ ਰਹੀ ਬੇਅੰਤ ਕੌਰ ਮਲਟੀਪਰਪਜ ਹੈਲਥ ਵਰਕਰ ਨੂੰ ਜਿਲੇ ਵਿਚੋਂ ਵਧੀਆ ਕਾਰਗੁਜਾਰੀ ਬਦਲੇ ਪੰਜਾਬ ਦੇ ਖਜਾਨਾ ਮੰਤਰੀ ਮਨਪੀ?ਤ ਸਿੰਘ ਬਾਦਲ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ, ਸਿਹਤ ਕਰਮਚਾਰੀ ਬੇਅੰਤ ਕੌਰ ਨੇ ਸਿਹਤ ਵਿਭਾਗ ਵਿਚ ਦਸੰਬਰ 1988 ਨੂੰ ਬਲਾਕ ਤਲਵੰਡੀ ਸਾਬੋ ਸੈਟਰ ਗਿਆਨਾ ਤੋਂ ਸੇਵਾਵਾਂ ਸੁਰੂ ਕੀਤੀਆ, ਜੋ ਦਸੰਬਰ 1995 ਤੋਂ ਸਬ ਸੈਂਟਰ ਢਿਪਾਲੀ ਵਿਖੇ ਸਿਹਤ ਸੇਵਾਵਾਂ ਵਧੀਆ ਇਮਾਨਦਾਰੀ ਨਾਲ ਨਿਭਾ ਰਹੇ ਹਨ, ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਭਗਤਾ ਡਾਕਟਰ ਰਾਜਪਾਲ ਸਿੰਘ ਨੇ ਸਬ ਸੈਂਟਰ ਢਿਪਾਲੀ ਦੇ ਸਮੂਹ ਕਰਮਚਾਰੀਆ ਵਲੋਂ ਦਿਤੀਆ ਜਾ ਰਹੀਆ ਵਧੀਆ ਸਿਹਤ ਸੇਵਾਵਾਂ ਲਈ ਮਾਣ ਮਹਿਸੂਸ ਕੀਤਾ ਅਤੇ ਮੁਬਾਰਕਬਾਦ ਦਿਤੀ ! ਸਬ ਸੈਂਟਰ ਦਾ ਮਾਣ ਸਨਮਾਨ ਖਜਾਨਾ ਮੰਤਰੀ ਪੰਜਾਬ ਮਨਪੀ?ਤ ਸਿੰਘ ਬਾਦਲ ਜੀ ਤੋਂ ਪਾ?ਪਤ ਕਰਨ ਸਮੇਂ ਸੀਨੀਅਰ ਮੈਡੀਕਲ ਅਫਸਰ ਭਗਤਾ ਡਾਕਟਰ ਰਾਜਪਾਲ ਸਿੰਘ, ਬਲਾਕ ਐਯੂਕੇਟਰ ਜਗਤਾਰ ਸਿੰਘ ਕਰਿਆੜਵਾਲਾ, ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ, ਐਲ.ਐਚ.ਵੀ. ਸੁਖਜਿੰਦਰ ਕੌਰ, ਸਿਹਤ ਕਰਮਚਾਰੀ ਬੇਅੰਤ ਕੌਰ ਅਤੇ ਕਰਮਜੀਤ ਕੌਰ ਮੌਜੂਦ ਸਨ, ਸਬ ਸੈਂਟਰ ਢਿਪਾਲੀ ਨੂੰ ਮਿਲੇ ਮਾਣ ਸਨਮਾਣ ਦਾ ਸਮੂਹ ਨਗਰ ਢਿਪਾਲੀ ਨੇ ਮਾਣ ਮਹਿਸੂਸ ਕੀਤਾ !

WRITTEN BY