Skip to content
Independent perspectives. Global stories.
BREAKING

550ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਵੱਡੇ ਪੱਧਰ ’ਤੇ ਮਨਾਇਆ ਜਾਵੇਗਾ : ਸ੍ਰੀ ਮੋਦੀ

Share this story

ਨਵੀਂ ਦਿਲੀ, 25 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਰੇਡੀਉ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਮਨ ਕੀ ਬਾਤ ’ਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਰੇਡੀਉ ਪ੍ਰੋਗਰਾਮ ਦਾ 50ਵਾਂ ਐਡੀਸ਼ਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 3 ਅਕਤੂਬਰ 2014 ਨੂੰ ਦੁਸਹਿਰੇ ਵਾਲੇ ਦਿਨ ਸ਼ੁਰੂ ਹੋਇਆ ਇਹ ਸਫ਼ਰ ਅਜ 50ਵੇਂ ਭਾਗ ’ਚ ਪਹੁੰਚ ਗਿਆ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਮਨ ਕੀ ਬਾਤ ਦੇ ਕਾਰਨ ਰੇਡੀਉ ਹੋਰ ਹਰਮਨ ਪਿਆਰਾ ਹੋ ਰਿਹਾ ਹੈ। ਮੋਦੀ ਨੇ ਕਿਹਾ ਕਿ ਮਨ ਕੀ ਬਾਤ ਸਰਕਾਰੀ ਗੱਲ ਨਹੀਂ ਹੈ। ਇਹ ਸਮਾਜ ਦੀ ਗਲ ਹੈ, ਭਾਰਤ ਦਾ ਮੂਲ-ਪ੍ਰਾਣ ਸਿਆਸਤ ਨਹੀਂ ਹੈ, ਰਾਜ ਸ਼ਕਤੀ ਵੀ ਨਹੀਂ ਹੈ। ਭਾਰਤ ਦਾ ਮੂਲ ਪ੍ਰਾਣ ਸਮਾਜ ਨੀਤੀ ਹੈ ਤੇ ਸਮਾਜ ਸ਼ਕਤੀ ਹੈ। ਕਈ ਮੁਦਿਆਂ ’ਤੇ ਗਲ ਕਰਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 23 ਨਵੰਬਰ ਨੂੰ ਸਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਤੇ ਅਗਲੇ ਸਾਲ 2019 ’ਚ ਅਸੀਂ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ। ਜਿਸ ਨੂੰ ਦੇਸ਼ ਸਮੇਤ ਦੁਨੀਆ ਭਰ ’ਚ ਵਡੇ ਪਧਰ ’ਤੇ ਮਨਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਕ ਮਹਤਵਪੂਰਨ ਫ਼ੈਸਲਾ ਲਿਆ ਹੈ, ਕਰਤਾਰਪੁਰ ਲਾਂਘਾ ਬਣਾਉਣ ਦਾ ਤਾਂ ਜੋ ਭਾਰਤ ਦੀ ਸੰਗਤ ਆਸਾਨੀ ਨਾਲ ਪਾਕਿਸਤਾਨ ਸਥਿਤ ਕਰਤਾਰਪੁਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿਤਰ ਸਥਾਨ ਦੇ ਦਰਸ਼ਨ ਕਰ ਸਕੇ।

WRITTEN BY