Skip to content
Independent perspectives. Global stories.
BREAKING

ਬੱਸ ਸਟੈਂਡ ਮੋਰਿੰਡਾ ਨਜ਼ਦੀਕ ਅਣਪਛਾਤੀ ਲਾਸ਼ ਮਿਲੀ

Share this story

ਮੋਰਿੰਡਾ, 22 ਨਵੰਬਰ (ਹਰਜਿੰਦਰ ਸਿੰਘ ਛਿੱਬਰ)-ਸਥਾਨਕ ਬੱਸ ਸਟੈਂਡ ਨਜ਼ਦੀਕ ਰਾਮ ਲੀਲ੍ਹਾ ਮੈਦਾਨ ਦੀ ਚਾਰਦੀਵਾਰੀ ਦੇ ਬਾਹਰ ਤੋਂ ਸਿਟੀ ਪੁਲਿਸ ਥਾਣਾ ਮੋਰਿੰਡਾ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਥਾਣਾ ਮੁੱਖੀ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਏ.ਐਸ. ਆਈ. ਸਿਮਰਨਜੀਤ ਸਿੰਘ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਰਾਸ਼ਟਰੀ ਮਾਰਗ 95 ਨੇੜ੍ਹੇ ਬੱਸ ਸਟੈਂਡ ਇੱਕ ਵਿਅਕਤੀ ਮ੍ਰਿਤਕ ਹਾਲਤ ’ਚ ਪਿਆ ਹੈ। ਲਾਸ਼ ਨੂੰ ਸ਼ਨਾਖ਼ਤ ਲਈ ਰੂਪਨਗਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਉਮਰ ਕਰੀਬ 50-52 ਸਾਲ ਲੱਗਦੀ ਹੈ।

WRITTEN BY