Skip to content
Independent perspectives. Global stories.
BREAKING

ਸੀ.ਬੀ.ਆਈ. ਚੀਫ਼ ਵੱਲੋਂ ਸੁਪਰੀਮ ਕੋਰਟ ਨੂੰ ਦਿੱਤੇ ਬਿਆਨ ਲੀਕ, ਚੀਫ਼ ਜਸਟਿਸ ਵੱਲੋਂ ਝਾੜ

Share this story

ਨਵੀਂ ਦਿੱਲੀ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਰਿਸ਼ਵਤਖੋਰੀ ਵਿਵਾਦ ਵਿਚ ਸੀ.ਬੀ.ਆਈ. ਮੁਖੀ ਆਲੋਕ ਵਰਮਾ ਵਲੋਂ ਸੁਪਰੀਮ ਕੋਰਟ ਵਿਚ ਦਾਇਰ ਕੀਤੇ ਜਵਾਬ ਦੇ ਲੀਕ ਹੋ ਜਾਣ ’ਤੇ ਅਦਾਲਤ ਨੇ ਕਾਫ਼ੀ ਨਾਰਾਜ਼ਗੀ ਜਤਾਈ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਤੁਹਾਡੇ ਵਿਚੋਂ ਕੋਈ ਵੀ ਸੁਣਵਾਈ ਦੇ ਲਾਇਕ ਹੈ। ਦਰਅਸਲ, ਸੀ.ਬੀ.ਆਈ. ਚੀਫ਼ ਨੇ ਸੀ.ਵੀ.ਸੀ. ਦੀ ਜਾਂਚ ਰਿਪੋਰਟ ਵਿਚ ਸੋਮਵਾਰ ਨੂੰ ਆਪਣਾ ਜਵਾਬ ਦਾਖ਼ਲ ਕੀਤਾ ਸੀ। ਸੀਲਬੰਦ ਲਿਫ਼ਾਫੇ ਵਿਚ ਹੋਣ ਦੇ ਬਾਵਜੂਦ ਕੁਝ ਮੀਡੀਆ ਰਿਪੋਰਟਾਂ ਵਿਚ ਲੀਕ ਹੋਏ ਦਸਤਾਵੇਜ਼ ਦੇ ਆਧਾਰ ’ਤੇ ਖ਼ਬਰਾਂ ਆਈਆਂ ਸਨ। ਚੀਫ਼ ਜਸਟਿਸ ਰੰਜਨ ਗੋਗਈ, ਜਸਟਿਸ ਐਸ.ਕੇ. ਕੌਲ ਅਤੇ ਜਸਟਿਸ ਕੇ.ਐਮ. ਜੋਸੇਫ ਦੇ ਬੈਂਚ ਨੇ ਆਲੋਕ ਵਰਮਾ ਵਲੋਂ ਪੇਸ਼ ਹੋਏ ਵਕੀਲ ਫਲੀ ਐਸ. ਨਰੀਮਨ ਨੂੰ ਇਕ ਨਿਊਜ਼ ਪੋਰਟਲ ਦੀ ਉਹ ਖ਼ਬਰ ਦਸੀ ਜਿਸ ਵਿਚ ਸੀ.ਬੀ.ਆਈ. ਚੀਫ਼ ਦੇ ਜਵਾਬ ਦਾ ਜ਼ਿਕਰ ਸੀ। ਨਰੀਮਨ ਨੇ ਮੀਡੀਆ ਰਿਪੋਰਟ ਦੇਖ ਕੇ ਕਿਹਾ ਕਿ ਉਹ ਹੈਰਾਨ ਹਨ ਕਿ ਜਵਾਬ ਕਿੰਝ ਲੀਕ ਹੋ ਗਿਆ। ਉਨ੍ਹਾਂ ਬੈਂਚ ਤੋਂ ਮੰਗ ਕੀਤੀ ਕਿ ਪੋਰਟਲ ਦੇ ਪਤਰਕਾਰਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਹੈ।

WRITTEN BY