Skip to content
Independent perspectives. Global stories.
BREAKING

ਸ਼ੋਪੀਆਂ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

Share this story

ਕਸ਼ਮੀਰ, 18 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਐਤਵਾਰ ਤੜਕੇ ਸੁਰਖਿਆ ਬਲਾਂ ਨੇ ਮੁਕਾਬਲੇ ’ਚ ਦੋ ਅਤਵਾਦੀਆਂ ਨੂੰ ਢੇਰ ਕਰ ਦਿਤਾ। ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਰੇਬਨ ਇਲਾਕੇ ’ਚ ਹੋਇਆ। ਜਾਣਕਾਰੀ ਅਨੁਸਾਰ ਫ਼ੌਜ, ਐਸ. ਓ. ਜੀ. ਅਤੇ ਸੀ. ਆਰ.ਪੀ. ਐਫ. ਦੀ ਸੰਯੁਕਤ ਟੀਮ ਨੇ ਮਿਲ ਕੇ ਇਨ੍ਹਾਂ ਅਤਵਾਦੀਆਂ ਵਿਰੁਧ ਮੁਕਾਬਲਾ ਕੀਤਾ। ਸੁਰਖਿਆ ਬਲਾਂ ਨੂੰ ਅਤਵਾਦੀਆਂ ਦੀ ਮੌਜੂਦਗੀ ਬਾਰੇ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ। ਇਸ ਦੇ ਬਾਅਦ ਸੰਯੁਕਤ ਟੀਮ ਨੇ ਅਤਵਾਦੀਆਂ ਨੂੰ ਫ਼ੜਨ ਲਈ ਜਾਲ ਵਿਛਾਇਆ। ਇਕ ਪੁਲਿਸ ਅਧਿਕਾਰੀ ਮੁਤਾਬਕ ਮਾਰੇ ਗਏ ਅਤਵਾਦੀਆਂ ਕੋਲੋਂ ਇੱਕ ਏ. ਕੇ.-47 ਅਤੇ ਇਕ ਪਿਸਤੌਲ ਬਰਾਮਦ ਹੋਈ ਹੈ। ਮਾਰੇ ਗਏ ਅਤਵਾਦੀਆਂ ਦੀ ਪਛਾਣ ਵੀ ਕਰ ਲਈ ਗਈ ਹੈ। ਇਨ੍ਹਾਂ ’ਚੋਂ ਇਕ ਦਾ ਨਾਂਅ ਅਲਬਦਰ ਨਵਾਜ਼ ਅਤੇ ਦੂਜੇ ਦਾ ਨਾਂਅ ਆਦਿਲ ਦਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨਿਚੱਰਵਾਰ ਦੁਪਹਿਰ ਨੂੰ ਸ਼ੋਪੀਆਂ ’ਚ ਹੀ ਅਤਵਾਦੀਆਂ ਨੇ ਤਿੰਨ ਨੌਜਵਾਨਾਂ ਨੂੰ ਅਗਵਾ ਕਰ ਕੇ ਇਕ ਨੌਜਵਾਨ ਦੀ ਹਤਿਆ ਕਰ ਦਿਤੀ ਸੀ, ਜਦੋਂ ਕਿ 2 ਨੂੰ ਰਿਹਾਅ ਕਰ ਦਿਤਾ ਸੀ। ਸ਼ਾਮ ਹੁੰਦੇ-ਹੁੰਦੇ ਸ਼ੋਪੀਆਂ ਦੇ ਹੀ ਇਲਾਕੇ ’ਚ 2 ਹੋਰ ਨੌਜਵਾਨਾਂ ਨੂੰ ਅਗਵਾ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਨਾਲ ਹੁਣ 3 ਨੌਜਵਾਨ ਕੈਦ ਵਿਚ ਹਨ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਦੇ ਇਕ ਸਮੂਹ ਨੇ ਐਤਵਾਰ ਨੂੰ ਸ਼ੋਪੀਆਂ ਤੋਂ ਇਕ ਨੌਜਵਾਨ ਨੂੰ ਅਗਵਾ ਕਰ ਲਿਆ।ਸੂਤਰਾਂ ਨੇ ਕਿਹਾ, ‘‘ਅਣਪਛਾਤੇ ਬੰਦੂਕਧਾਰੀਆਂ ਨੇ 7 ਨੌਜਵਾਨਾਂ ਨੂੰ ਅਗਵਾ ਕੀਤਾ ਹੈ। ਅਗਵਾ ਕੀਤੇ 7 ਨੌਜਵਾਨਾਂ ‘ਚੋਂ 2 ਦੀਆਂ ਗੋਲੀਆਂ ਨਾਲ ਵਿੰਨ੍ਹਿਆ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 2 ਹੋਰਨਾਂ ਨੂੰ ਬੰਦੂਕਧਾਰੀਆਂ ਨੇ ਰਿਹਾਅ ਕਰ ਦਿਤਾ ਹੈ ਅਤੇ ਉਨ੍ਹਾਂ ਦੀ ਕੈਦ ‘ਚ ਤਿੰਨ ਹੋਰ ਨੌਜਵਾਨ ਹਨ।

WRITTEN BY