Skip to content
Independent perspectives. Global stories.
BREAKING

ਅਮਰੀਕਾ ’ਚ ਭਾਰਤੀ ਬਜ਼ੁਰਗ ਦਾ ਕਤਲ-ਨਾਬਾਲਗ ਨੇ ਮਾਰੀ ਗੋਲੀ

Share this story

ਨਿਊਯਾਰਕ, 18 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਅਮਰੀਕਾ ਦੇ ਨਿਊਜਰਸੀ ’ਚ 16 ਸਾਲ ਦੇ ਮੁੰਡੇ ਨੇ 61 ਸਾਲਾ ਭਾਰਤੀ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ। ਮ੍ਰਿਤਕ ਸੁਨੀਲ ਏਡਲਾ ਤੇਲੰਗਾਨਾ ਦੇ ਰਹਿਣ ਵਾਲੇ ਸਨ। ਇਸੇ ਮਹੀਨੇ ਉਨ੍ਹਾਂ ਨੇ ਆਪਣੀ ਮਾਂ ਦਾ 95ਵਾਂ ਜਨਮ ਦਿਨ ਤੇ ਕ੍ਰਿਸਮਸ ਮਨਾਉਣ ਲਈ ਭਾਰਤ ਆਉਣਾ ਸੀ। ਹਾਲੇ ਇਹ ਸਾਫ਼ ਨਹੀਂ ਹੋ ਪਾਇਆ ਕਿ ਮੁਲਜ਼ਮ ਨੇ ਉਨ੍ਹਾਂ ਦਾ ਕਤਲ ਕਿਉਂ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਨੂੰ ਸ਼ਨਿਚੱਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖ਼ਬਰ ਏਜੰਸੀ ਨੇ ਸਥਾਨਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਦਸਿਆ ਕਿ ਸੁਨੀਲ ਨੂੰ ਵੈਂਟਨੋਰ ਸ਼ਹਿਰ ’ਚ ਉਨ੍ਹਾਂ ਦੇ ਘਰ ਦੇ ਬਾਹਰ ਵੀਰਵਾਰ ਰਾਤ 8 ਵਜੇ (ਸਥਾਨਕ ਸਮੇਂ ਮੁਤਾਬਕ) ਗੋਲੀ ਮਾਰੀ। ਉਸ ਵੇਲੇ ਉਹ ਨਾਈਟ ਸ਼ਿਫਟ ਕਰਨ ਲਈ ਦਫ਼ਤਰ ਜਾ ਰਹੇ ਹਨ। ਉਹ ਪਿਛਲੇ 30 ਸਾਲਾਂ ਤੋਂ ਅਟਲਾਂਟਿਕ ਕਾਊਂਟੀ ਵਿਚ ਰਹਿ ਰਹੇ ਸਨ ਤੇ ਸ਼ਹਿਰ ਦੇ ਹੌਸਪੀਟੈਲਿਟੀ ਉਦਯੋਗ ਵਿਚ ਕੰਮ ਕਰਦੇ ਸਨ। ਪੋਸਟਮਾਰਟਮ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸੁਨੀਲ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਜਿਸ ਕਰਕੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਹੈ ਪਰ ਨਾਬਾਲਗ ਹੋਣ ਕਾਰਨ ਉਸ ਦੇ ਨਾਂਅ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਉਸ ਉਤੇ ਕਤਲ, ਲੁਟ, ਕਾਰਜੈਕਿੰਗ ਤੇ ਨਾਜਾਇਜ਼ ਅਧਿਕਾਰ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

WRITTEN BY