Skip to content
Independent perspectives. Global stories.
BREAKING

’84 ਸਿੱਖ ਕਤਲੇਆਮ : ਗਵਾਹ ਨੇ ਕੀਤੀ ਸਜਣ ਕੁਮਾਰ ਦੀ ਪਹਿਚਾਣ

Share this story

ਅਦਾਲਤ ’ਚ ਸੱਜਣ ਕੁਮਾਰ ਦੇ ਛੁੱਟੇ ਪਸੀਨੇ

ਨਵੀਂ ਦਿਲੀ, 16 ਨਵੰਬਰ : 1984 ਦੇ ਸਿਖ ਕਤਲੇਆਮ ਮਾਮਲੇ ਵਿਚ ਗਵਾਹ ਬੀਬੀ ਚਾਮ ਕੌਰ ਨੇ ਅੱਜ ਅਦਾਲਤ ਵਿੱਚ ਦੋਸ਼ੀ ਵਜੋਂ ਕਾਂਗਰਸੀ ਆਗੂ ਸਜਣ ਕੁਮਾਰ ਦੀ ਪਹਿਚਾਣ ਕਰ ਲਈ ਹੈ।ਇਸ ਮਾਮਲੇ ਦੀ ਸੁਣਵਾਈ ਦਿਲੀ ਦੀ ਪਟਿਆਲਾ ਕੋਰਟ ਵਿਚ ਚਲ ਰਹੀ ਹੈ।
ਗਵਾਹ ਨੇ ਅਜ ਅਦਾਲਤ ਵਿਚ ਸਜਣ ਕੁਮਾਰ ਦੀ ਪਹਿਚਾਣ ਕੀਤੀ ਅਤੇ ਅਦਾਲਤ ਨੂੰ ਦੱਸਿਆ ਕਿ ਨਵੰਬਰ 84 ਦੇ ਕਤਲੇਆਮ ਸਮੇਂ ਸੱਜਣ ਕੁਮਾਰ ਇੱਕ ਗੁੰਡਾ ਭੀੜ ਦੀ ਅਗਵਾਈ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਸਿੱਖਾਂ ਖਿਲਾਫ ਹਿੰਸਾ ਲਈ ਉਕਸਾ ਰਿਹਾ ਸੀ। ਇਸ ਗਵਾਈ ਕਾਰਨ ਸੱਜਣ ਕੁਮਾਰ ਦੇ ਅਦਾਲਤ ਵਿੱਚ ਪਸੀਦੇ ਛੁੱਟ ਗਏ। ਸੱਜਣ ਕੁਮਾਰ ਦੇ ਵਕੀਲਾਂ ਦੀ ਫੌਜ ਨੇ ਬੀਬਾ ਚਾਮ ਕੌਰ ਨੂੰ ਸਵਾਲਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਅਤੇ ਉਨ੍ਹਾਂ ਦੇ ਸਹਿਯੋਗੀ ਹਾਜ਼ਰ ਸਨ। ਕਮੇਟੀ ਦੇ ਵਕੀਲਾਂ ਵੱਲੋਂ ਹੀ ਇਹ ਕੇਸ ਲੜਿਆ ਜਾ ਰਿਹਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ।
ਗਵਾਹ ਚਾਮ ਕੌਰ ਤੋਂ ਸਵਾਲ ਜਵਾਬ ਪੁਛੇ ਗਏ ਜਿਸ ’ਚ ਚਾਮ ਕੌਰ ਨੇ ਸਜਣ ਕੁਮਾਰ ਨੂੰ ਪਹਿਚਾਣਦਿਆਂ ਸਜਣ ਕੁਮਾਰ ‘ਤੇ ਨਵੰਬਰ 1984 ਸਮੇਂ ਭੀੜ ਨੂੰ ਭੜਕਾਉਣ ਦੇ ਇਲਜ਼ਾਮ ਲਾਏ ਗਏ। ਇਸ ਦੌਰਾਨ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਨਾਲ ਕਲ ਪਟਿਆਲਾ ਹਾਊਸ ਕੋਰਟ ਵਿਖੇ ਹੋਈ ਬਦਸਲੂਕੀ ਨੂੰ ਕਮੇਟੀ ਨੇ ਮੰਦਭਾਗਾ ਅਤੇ ਕੌਮ ਨਾਲ ਧਕਾ ਕਰਾਰ ਦਿਤਾ ਹੈ।

WRITTEN BY