ਅਮਲੋਹ, 15 ਨਵੰਬਰ,(ਰਣਜੀਤ ਸਿੰਘ ਘੁੰਮਣ)- ਯੂਥ ਨੌਜਵਾਨ ਹੀ ਪਾਰਟੀ ਦਾ ਸਰਮਾਇਆ ਹੁੰਦੇ ਹਨ ਜਿਹੜੇ ਅਗਲੀਆਂ ਸਫਾਂ ਵਿਚ ਰਹਿ ਕੇ ਪਾਰਟੀ ਨੂੰ ਹੇਠਲੇ ਪਧਰ ਤੇ ਮਜਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਂਦੇ ਹਨ ਤੇ ਯੂਥ ਨੌਜਵਾਨ ਸ਼੍ਰੌਮਣੀ ਅਕਾਲੀ ਦਲ ਦੀ ਰੀੜ ਦੀ ਹਡੀ ਹੀ ਨਹੀਂ ਸਗੋਂ ਪਾਰਟੀ ਦਾ ਹਰਿਆਵਲ ਦਸਤਾ ਵੀ ਹੈ। ਇਸ ਗਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅਜ ਪਾਰਟੀ ਦਫਤਰ ਅਮਲੋਹ ਵਿਖੇ ਹਲਕੇ ਦੇ ਲੋਕਾਂ ਦੀਆਂ ਸਮਸਿਆਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਰਾਜੂ ਖੰਨਾ ਨੇ ਕਿਹਾ ਕਿ ਅਜ ਦੀ ਨੌਜਵਾਨ ਪੀੜੀ ਆਪਣੀ ਵਿਰਾਸਤ ਅਤੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਨੂੰ ਵਿਰਾਸਤ ਤੇ ਵਿਰਸੇ ਨਾਲ ਜੋੜਨ ਲਈ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸਮੇਂ ਸਮੇਂ ਤੇ ਸਮਾਗਮ ਕਰਵਾ ਕੇ ਨੌਜਵਾਨਾਂ ਵਿਚ ਚੇਤਨਤਾ ਪੈਦਾ ਕੀਤੀ ਜਾ ਰਹੀ ਹੈ। ਜਿਸ ਤਹਿਤ ਨੌਜਵਾਨਾਂ ਵਿਚ ਦਸਤਾਰ ਸਜਾਉਣ ਦੇ ਘਟ ਰਹੇ ਰੁਝਾਨ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਅਕਾਲੀ ਦਲ ਰਾਹੀਂ ਠਮੇਰੀ ਦਸਤਾਰ ਮੇਰੀ ਸ਼ਾਨੂ ਤਹਿਤ ਇਕ ਮੁਹਿੰਮ ਦਸਤਾਰ ਸਜਾਉਣ ਦੀ ਵਿਢੀ ਗਈ ਹੈ। ਜਿਸ ਦੀ ਸ਼ੁਰੂਆਤ ਤਲਵੰਡੀ ਸਾਬੋ ਤੋਂ ਪਵਿਤਰ ਦਿਹਾੜੇ ਤੇ ਕੀਤੀ ਗਈ ਸੀ, ਤੇ ਇਸ ਪ੍ਰੋਗਰਾਮ ਨੂੰ ਲੈ ਕੇ ਸੂਬੇ ਦੇ ਨੌਜਵਾਨਾਂ ਵਿਚ ਦਸਤਾਰ ਸਜਾਉਣ ਦਾ ਰੁਝਾਨ ਵਧੇਰੇ ਪ੍ਰਫੁਲਤ ਹੋਇਆ ਹੈ ਤੇ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਸ਼ੀਰਵਾਦ ਸਦਕਾ ਇਸ ਦਸਤਾਰ ਸਜਾਊ ਪ੍ਰਗਰਾਮ ਨੂੰ ਹੇਠਲੇ ਪਧਰ ਤੇ ਲੈ ਕੇ ਜਾਣਗੇ। ਉਹਨਾਂ ਵਡੀ ਗਿਣਤੀ ਵਿਚ ਯੂਥ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚ ਪਣਪ ਰਹੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਅਗੇ ਆਉਣ ਤਾਂ ਜੋ ਪੰਜਾਬ ਨੂੰ ਇਕ ਵਾਰ ਫਿਰ ਖੁਸ਼ਹਾਲੀ ਤੇ ਤਰਕੀ ਦੇ ਰਾਹ ਵਲ ਲਿਜਾਇਆ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਵਲੋਂ ਹਲਕਾ ਅਮਲੋਹ ਅੰਦਰ ਜਲਦ ਹੀ ਯੂਥ ਨੌਜਵਾਨਾਂ ਲਈ ਇਕ ਮੁਹਿੰਮ ਦਾ ਆਗਾਜ ਕੀਤਾ ਜਾਵੇਗਾ। ਜਿਸ ਵਿਚ ਸਮਾਜਸੇਵਾ, ਰੁਖ ਲਗਾਓ ਤੇ ਸਾਂਭ ਸੰਭਾਲ ਤੇ ਸਮਾਜਿਕ ਬੁਰਾਈਆਂ ਖਿਲਾਫ ਸੈਮੀਨਾਰ ਅਤੇ ਹਲਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਪਰਾਲੇ ਕੀਤੇ ਜਾਣਗੇ। ੳੇੁਹਨਾਂ ਹਲਕਾ ਅਮਲੋਹ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਡੀ ਗਿਣਤੀ ਵਿਚ ਇਕਤਰ ਹੋ ਕੇ ਇਸ ਮੁਹਿੰਮ ਦਾ ਹਿਸਾ ਬਣਕੇ ਸਮਾਜਸੇਵਾ ਅਤੇ ਸ਼੍ਰੌਮਣੀ ਅਕਾਲ਼ੀ ਦਲ ਦੀ ਚੜਦੀਕਲਾ ਲਈ ਕਾਰਜ ਕਰਨ ਤਾਂ ਜੋ ਪਾਰਟੀ ਨੂੰ ਹੇਠਲੇ ਪਧਰ ਤੇ ਮਜਬੂਤ ਕਰਕੇ ਮੁੜ ਯੂਥ ਅਕਾਲੀ ਦਲ ਦੇ ਵਡੇ ਹੰਭਲੇ ਨਾਲ ਪੰਜਾਬ ਵਿਚ ਲੋਕ ਹਿਤੈਸ਼ੀ ਸਰਕਾਰ ਦਾ ਗਠਨ ਹੋ ਸਕੇ। ਇਸ ਮੌਕੇ ਤੇ ਕਰਮਜੀਤ ਸਿੰਘ ਭਗੜਾਣਾ,ਪ੍ਰਧਾਨ ਕਮਲਜੀਤ ਸਿੰਘ ਗਿੱਲ, ਜੱਥੇ ਪਰਮਜੀਤ ਸਿੰਘ , ਕੈਪਟਨ ਜਸਵੰਤ ਸਿੰਘ ਬਾਜਵਾ, ਜਤਿੰਦਰ ਸਿੰਘ ਧਾਲੀਵਾਲ, ਜੱਥੇ ਜਰਨੈਲ ਸਿੰਘ ਮਾਜਰੀ, ਸਾਬਕਾ ਪ੍ਰਧਾਨ ਵਿੱਕੀ ਮਿੱਤਲ, ਹਰਬੰਸ ਸਿੰਘ ਬਡਾਲੀ, ਹਰਿੰਦਰ ਸਿੰਘ ਦੀਵਾ, ਰਾਕੇਸ਼ ਕੁਮਾਰ ਸ਼ਾਹੀ, ਨਿਰਭੈ ਸਿੰਘ ਵਿਰਕ, ਕਰਨੈਲ ਸਿੰਘ ਕੈਲੀ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਜਸਵੀਰ ਕੋਰ, ਬੀਬੀ ਹਰਜੀਤ ਕੌਰ, ਮਲਕੀਤ ਸਿੰਘ ਮਾਨਗੜ੍ਹ, ਸਵਰਨ ਸਿੰਘ ਸੋਨੀ, ਬੀਬੀ ਸਤਵਿੰਦਰ ਕੌਰ ਗਿੱਲ, ਗੁਰਸੇਵਕ ਸਿੰਘ ਕੋਟਲੀ, ਮੋਹਨ ਸਿੰਘ ਚਤਰਪੁਰਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਹੇਠਲੇ ਪਧਰ ’ਤੇ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰਕੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਂਦੇ ਨੇ ਨੌਜਵਾਨ : ਰਾਜੂ ਖੰਨਾ



