ਚੰਡੀਗੜ੍ਹ- ਪੁਲਿਸ ਵਲੋਂ ਪਠਾਨਕੋਟ-ਜੰਮੂ ਕਸ਼ਮੀਰ ਸਰਹਦ ‘ਤੇ ਮਾਧੋਪੁਰ ਨੇੜੇ ਇਨੋਵਾ ਕਾਰ ਖੋਹਣ ਵਾਲੇ ਚਾਰ ਵਿਅਕਤੀਆਂ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਬਾਰਡਰ ਰੇਂਜ ਦੇ ਆਈਜੀ ਐਸ.ਪੀ.ਐਸ. ਪਰਮਾਰ ਨੇ ਦਸਿਆ ਕਿ ਮੁਢਲੀ ਪੜਤਾਲ ਵਿਚ ਇਹ ਮਾਮਲਾ ਸਿਰਫ਼ ਕਾਰ ਖੋਹਣ ਤਕ ਦਾ ਹੀ ਜਾਪਦਾ ਹੈ, ਪਰ ਪੁਲਿਸ ਦਹਿਸ਼ਤੀ ਮਨਸੂਬਿਆਂ ਸਬੰਧੀ ਵੀ ਪੜਤਾਲ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਬੀਤੇ ਦਿਨ ਯਾਨੀ 14 ਨਵੰਬਰ ਨੂੰ ਚਾਰ ਵਿਅਕਤੀਆਂ ਨੇ ਜੰਮੂ ਕਸ਼ਮੀਰ ਦੀ ਰਜਿਸਟਰਡ (ਝਖ 02 1ਾਂ 0922) ਸਿਲਵਰ ਰੰਗ ਦੀ ਇਨੋਵਾ ਕਾਰ ਖੋਹ ਲਈ ਸੀ।
ਪੁਲਿਸ ਵੱਲੋਂ 4 ਸ਼ੱਕੀਆਂ ਦੀ ਤਸਵੀਰ ਜਾਰੀ



