ਅੰਮ੍ਰਿਤਸਰ, 13 ਨੰਵਬਰ (ਧਰਮਪਾਲ ਸਿੰਘ ਛਾਪਾ)- ਬੀਤੇ ਦਿਨੀਂ ਐਸ.ਆਈ ਸੁਖਦੇਵ ਸਿੰਘ ਚਾਹਲ ਦੀ ਗੁਰਦਾਸਪੁਰ ਤੋਂ ਅੰਮ੍ਰਿਤਸਰ ਨੂੰ ਆਉਂਦਿਆਂ ਸੜਕ ਹਾਦਸੇ ਵਿੱਚ ਜਖਮੀ ਹੋਣ ਕਰਕੇ ਮੌਤ ਹੋ ਗਈ ਸੀ ਜਿਹਨਾਂ ਦੀ ਆਤਮਿਕ ਸ਼ਾਤੀ ਲਈ ਅੱਜ ਰਣਜੀਤ ਐਵੀਨਿਊ ਗੁ. ਪਾਤਸ਼ਾਹੀ ਛੇਵੀ ਵਿਖੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਸੁਖਦੇਵ ਸਿੰਘ ਚਾਹਲ ਨੂੰ ਕਈ ਨਮ ਅੱਖਾਂ ਨੇ ਸ਼ਰਧਾਜਲੀਆਂ ਭੇਟ ਕੀਤੀਆ। ਇਸ ਮੌਕੇ ਅਜੀਤ ਸਿੰਘ, ਸੁਰਿੰਦਰ ਪਾਲ ਸਿੰਘ ਆਈ.ਜੀ ਬਾਰਡਰ ਰੇਜ਼, ਐਸ.ਐਸ.ਪੀ ਪਰਮਪਾਲ ਸਿੰਘ ਅਤੇ ਸਮੂਹ ਸਟਾਫ ਦਿਹਾਤੀ, ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸੁਖਚੈਨ ਸਿੰਘ ਬੱਲ, ਧਰਮਿੰਦਰ ਸਿੰਘ, ਬਲਿਹਾਰ ਸਿੰਘ, ਪੀ.ਐਸ.ਓ ਆਈ.ਜੀ ਬਾਰਡਰ ਰੇਜ਼, ਬਿਕਰਮਜੀਤ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਪਰਮਾਰ, ਬਲਜੀਤ ਸਿੰਘ, ਹਰਜਿੰਦਰ ਸਿੰਘ, ਲਵਦੀਪ ਸਿੰਘ, ਅਸ਼ਵਨੀ ਕੁਮਾਰ, ਪ੍ਰਭਜੀਤ ਸਿੰਘ, ਹਰਜੀਤ ਕੌਰ, ਸ੍ਰੀਮਤੀ ਉਨੀਤਾ ਪੁੰਜ, ਸਿਆਰਥੀ ਸਮੂਹ ਸਟਾਫ, ਕਿਰਨਦੀਪ ਸਿੰਘ ਐਸ.ਐਚ.ਓ ਬਿਆਸ, ਆਰ.ਆਈ ਲਾਇਕ ਅਫਸਰ ਸੀ.ਡੀ.ਆਈ ਸਮੂਹ ਕਰਮਚਾਰੀ, ਸਰਬਜੀਤ ਸਿੰਘ ਸਠਿਆਲਾ, ਜਗਤਾਰ ਸਿੰਘ ਲਾਲੀ ਅਤੇ ਸਮੂਹ ਇਲਾਕਾ ਵਾਸੀ ਸਠਿਆਲਾ ਅਤੇ ਹਾਜ਼ਰ ਸਨ।
ਐਸ.ਆਈ. ਸੁਖਦੇਵ ਸਿੰਘ ਚਾਹਲ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਜਲੀ



