Skip to content
Independent perspectives. Global stories.
BREAKING

ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕੇ 8 ਤੋਂ 10 ਵਜੇ ਤਕ ਹੀ ਡੀ.ਐਮ. ਫਿਰੋਜ਼ਪੁਰ ਵੱਲੋਂ ਹੁਕਮ ਜਾਰੀ

Share this story

ਸਾਦੇ ਹਾਸ਼ਮ, 30 ਅਕਤੂਬਰ (ਸੁਖਵਿੰਦਰ ਸੁਖ)- ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਵਲੋਂ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਹਦੂਦ ਅੰਦਰ ਮਿਤੀ 7 ਨਵੰਬਰ 2018 ਦੀਵਾਲੀ ਅਤੇ ਮਿਤੀ 23 ਨਵੰਬਰ 2018 ਨੂੰ ਗੁਰਪੁਰਬ ਅਵਸਰ ਤੇ ਰਾਤ 8.00 ਵਜੇ ਤੋਂ ਲੈ ਕੇ ਰਾਤ 10.00 ਵਜੇ ਤਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਜ਼ਿਲ੍ਹਾ ਮੈਜਿਸਟਰੇਟ ਨੇ ਦਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਰਾਹੀਂ ਪ੍ਰਾਪਤ ਹੁਕਮ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਅਵਸਰ ਤੇ ਰਾਤ 8 ਵਜੇ ਤੋਂ 10 ਵਜੇ ਤਕ ਹੀ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਕੀਤੇ ਸਮੇਂ ਤੋਂ ਪਹਿਲਾਂ ਜਾ ਬਾਅਦ ਵਿਚ ਪਟਾਕੇ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਹ ਹੁਕਮ ਮਿਤੀ 7 ਨਵੰਬਰ 2018 ਦੀਵਾਲੀ ਅਤੇ ਮਿਤੀ 23 ਨਵੰਬਰ 2018 ਨੂੰ ਗੁਰਪੁਰਬ ਵਾਲੀ ਰਾਤ ਲਈ ਹੀ ਲਾਗੂ ਹੋਵੇਗਾ।

WRITTEN BY