ਸਰਦੂਲਗੜ੍ਹ, 29 ਅਕਤੂਬਰ (ਬਲਜੀਤ ਪਾਲ)- ਥਾਣਾ ਸ੍ਰੀ ਵਿਖੇ ਤਾਇਨਾਤ ਹੋਮਗਾਰਡ ਮੁਲਾਜ਼ਮ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮੁਖੀ ਝੁਨੀਰ ਅਜੈ ਕੁਮਾਰ ਪਰੋਚਾ ਨੇ ਦਸਿਆ ਕਿ ਪ੍ਰੀਤਮ ਸਿੰਘ (50) ਪੁਤਰ ਸਵਰਨ ਸਿੰਘ ਵਾਸੀ ਝੁਨੀਰ ਜੋ ਥਾਣਾ ਝੁਨੀਰ ਵਿਖੇ ਬਤੌਰ ਹੋਮਗਾਰਡ ਸੇਵਾਵਾਂ ਨਿਭਾ ਰਿਹਾ ਸੀ ਅਜ ਉਸ ਨੇ ਬਾਬਾ ਧਿਆਨ ਦਾਸ ਦੀ ਝਿੜੀ ਵਿਖੇ ਜਾ ਕੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਝੁਨੀਰ ਪੁਲੀਸ ਨੇ ਮ੍ਰਿਤਕ ਮੁਲਾਜ਼ਮ ਦਾ ਪੋਸਟ ਮਾਰਟਮ ਕਰਾ ਕੇ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਝੁਨੀਰ ਥਾਣੇ ਦੇ ਹੋਮਗਾਰਡ ਮਲਾਜਮ ਵੱਲੋਂ ਖ਼ੁਦਕੁਸ਼ੀ



