Skip to content
Independent perspectives. Global stories.
BREAKING

ਪ੍ਰਦੂਸ਼ਨ ਰਹਿਤ ਦਿਵਾਲੀ ਲਈ ਜਾਗਰੂਕ ਕੀਤਾ

Share this story

ਬਿਲਗਾ, 29 ਅਕਤੂਬਰ (ਦੀਪ)-ਸ਼ੀਲਾ ਰਾਣੀ ਤਾਂਗੜੀ ਡੀ ਏ ਵੀ ਪਬਲਿਕ ਸਕੂਲ ਬਿਲਗਾ ਵਿਚ ਪ?ਦੂਸ਼ਨ ਰਹਿਤ ਦਿਵਾਲੀ ਮਨਾਉਣ ਸਬੰਧੀ ਜਾਗਰੂਕ ਕਰਨ ਲਈ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁਖ ਅਫਸਰ ਥਾਣਾ ਬਿਲਗਾ ਸੁਲਖਣ ਸਿੰਘ ਜੀ ਨੇਵਿਦਿਆਰਥੀਆਂ ਨੂੰ ਪਟਾਕੇ ਨਾ ਚਲਾਉਣ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਪਟਾਕੇ ਚਲਾਉਣ ਨਾਲ ਪ੍ਰਦੂਸ਼ਨ ਫੈਲਦਾ ਹੈ ਜਿਸ ਨਾਲ ਕਈ ਤਰਾਂ ਦੀਆ ਭਿਆਨਕ ਬਿਮਾਰੀਆ ਫੈਲਦੀਆ ਹਨ।ਉਹਨਾਂ ਵਿਦਿਆਰਥੀਆਂ ਨੂੰ ਨੂੰ ਗਰੀਨ ਦਿਵਾਲੀ ਮਨਾ ਕੇ ਦਿਵਾਲੀ ਦੇ ਤਿਉਹਾਰ ਦਾ ਖੂਬ ਅਨੰਦ ਮਾਨਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਘਰ ਵਿਚ ਪੌਦੇ ਲਾ ਕੇ ਗਰੀਨ ਦਿਵਾਲੀ ਮਨਾਉਣ ਸਬੰਧੀ ਪ੍ਰੇਰਿਤ ਕਰਦੇ ਹੋਏ ਚੀਨ ਦਾ ਬਣਿਆ ਹੋਇਆ ਸਮਾਨ ਨਾ ਖ੍ਰੀਦਣ ਲਈ ਕਿਹਾ।

WRITTEN BY