ਧੂਰੀ, 26 ਅਕਤੂਬਰ (ਸੰਜੀਵ)- ਕਾਲਜ ਬੇਨੜਾ ਧੂਰੀ ਵਿਖੇ ਵਿਦਿਆਰਥੀਆਂ ਦੀ ਮੰਗ ਤੇ ਮਾਣਯੋਗ ਸੰਸਦ ਸੰਗਰੂਰ ਸ਼੍ਰੀ ਭਗਵੰਤ ਮਾਨ ਨੇ ਕਾਲਜ ਕੈਂਪਸ ਦਾ ਦੌਰਾ ਕਰਕੇ ਉਨਾਂਹ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ।ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿਧੂ ਨੇ ਕਾਲਜ ਦੇ ਵਿਕਾਸ ਨੂੰ ਦਰਪੇਸ਼ ਸਮਸਿਆਵਾਂ ਤੋਂ ਮਾਣਯੋਗ ਸੰਸਦ ਮੈਂਬਰ ਨੂੰ ਜਾਣੂੰ ਕਰਵਾਇਆ। ਕਾਲਜ ਦਾ ਦੌਰਾ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨਾਲ਼ ਗਲਬਾਤ ਕਰਦਿਆਂ ਉਨ੍ਹਾਂ ਨੂੰ ਆ ਰਹੀਆਂ ਸਮਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਨੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਕਾਲਜ ਦੀ ਕੰਟੀਨ-ਉਸਾਰੀ ਲਈ ਪੰਜ ਲਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਦੀ ਮੰਗ ਤੇ ਕਾਲਜ ਦੇ ਮੋੜ ਉਤੇ ਬਸ ਸਟੈਂਡ ਦੇ ਸ਼ੈਡ ਦੀ ਉਸਾਰੀ ਅਤੇ ਕਾਲਜ ਲਾਇਬ੍ਰੇਰੀ ਲਈ ਵੀਹ ਹਜ਼ਾਰ ਰੁਪਏ ਦੀਆਂ ਪੁਸਤਕਾਂ ਭੇਜਣ ਦਾ ਵੀ ਐਲਾਨ ਕੀਤਾ।ਇਸ ਮੌਕੇ ਕਾਲਜ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਪੁੰਨੂੰ ਕਤਰੋਂ, ਪ੍ਰੀਤ ਬਾਈ, ਹਰਪ੍ਰੀਤ ਮੀਮਸਾ ਰੂਬਲ ਬਾਜਵਾ ਅਤੇ ਸਮੂਹ ਸਟਾਫ ਹਾਜ਼ਰ ਰਿਹਾ।
ਸਾਂਸਦ ਭਗਵੰਤ ਮਾਨ ਨੇ ਕਾਲਜ ਦੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ



