Skip to content
Independent perspectives. Global stories.
BREAKING

ਸਮਾਣਾ ਵਿਖੇ ਪਹਿਲੇ ਕੈਂਸਰ ਤੇ ਮੈਡੀਕਲ ਚੈਕਅੱਪ ’ਚ ਹਜ਼ਾਰਾਂ ਮਰੀਜ਼ਾਂ ਦੀ ਹੋਈ ਜਾਂਚ

Share this story

ਸਮਾਣਾ, 24 ਅਕਤੂਬਰ (ਪ੍ਰੇਮ ਵਧਵਾ)- ਉਘੇ ਸਮਾਜ ਸੇਵੀ ਜੋਰਾਵਰ ਸਿੰਘ ਵੜੈਚ ਵੱਲੋਂ ਆਪਣੀ ਦਾਦੀ ਸਵ. ਸਰਦਾਰਨੀ ਦਲਵਿੰਦਰ ਕੌਰ ਵੜੈਚ (ਪਤਨੀ ਇੰਦਰਜੀਤ ਸਿੰਘ ਵੜੈਚ ਸਕੱਤਰ ਪਬਲਿਕ ਕਾਲਜ ਸਮਾਣਾ) ਦੀ ਯਾਦ ਵਿਚ ਸਥਾਨਕ ਪੈਲੇਸ ਵਿਚ ਵਰਲਡ ਕੈਂਸਰ ਕੇੳਰ ਸੋਸਾਇਟੀ ਦੇ ਸਹਿਯੋਗ ਨਾਲ ਪਹਿਲਾਂ ਮੁਫਤ ਕੈਂਸਰ ਅਤੇ ਮੈਡੀਕਲ ਚੈਂਕਅਪ ਕੈਂਪ ਲਇਆ ਗਿਆ ਇਸ ਵਿਚ ਮੁੱਕ ਮਹਿਮਾਨ ਵੱਜੋ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਸ਼ਮੂਲੀਅਤ ਕੀਤੀ ਵਿਧਾਇਕ ਰਾਜਿੰਦਰ ਸਿੰਘ ਅਤੇ ਇੰਦਰਜਤਿ ਸਿੰਘ ਵੜੈਚ ਵੱਲੋਂ ਸਾਂਝੇ ਤੌਰ ਤੇ ਇਸ ਕੈਂਪ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆ ਵਿਧਾਇਕ, ਉਘੇ ਸਮਾਜ-ਸੇਵੀ ਹੌਬੀ ਧਾਲੀਵਾਲ, ਕੁਲਵੰਤ ਸਿੰਘ ਧਾਲੀਵਾਲ ਤੇ ਸਮਾਜ- ਸੇਵੀ ਪਵਨ ਸ਼ਾਸਤਰੀ ਨੇ ਕਿਹਾ ਕਿ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦਾ ਜੇਕਰ ਪਹਿਲੀ ਸਟੇਜ ਤੇ ਪਤਾ ਲੱਗ ਜਾਵੇਂ ਤਾਂ ਇਸ ਦਾ ਇਲਾਜ ਹੋ ਸਕਦਾ ਹੈ ਇਹ ਲੜਾਈ ਇਕੱਲੀ ਸਰਕਾਰ ਨਹੀ ਲੜ ਸਕਦੀ ਸਾਨੁੰ ਸਾਰਿਆ ਨੂੰ ਹੰਭਲਾ ਮਾਰਨਾ ਪਵੇਗਾ ਧਾਲੀਵਾਲ ਨੇ ਲੋਕਾਂ ਨੂੰ ਜਾਗਰੂਕ ਕਰਦਿੳਾ ਕਿਹਾ ਕਿ ਸਾਨੂੰ ਆਪਣੇ ਖਾਣ- ਪੀਣ ਦੇ ਤੌਰ ਤਰੀਕੇ ਬਦਲਣੇ ਪੇਣਗੇ ਵਾਤਾਵਰਨ ਦੂਸ਼ਿਤ ਹੋਣ ਕਾਰਨ ਅਨੇਕਾਂ ਬੀਮਾਰੀਆ ਨੇ ਸਾਨੂੰ ਆਪਣੀ ਜਕੜ ਵਿਚ ਲੈ ਲਿੳਾ ਹੇ ਇਸ ਕਰ ਕੇ ਹਰ ਆਦਮੀ ਲਇਲਾਜ ਸੰਭਵ ਨਹੀ ਰਿਹਾ ਅੱਜ ਦਵਾਈਆਂ ਦੇ ਲੰਗਰ ਲਾਉਣ ਦੀ ਲੋੜ ਹੈ ਇਸ ਮੌਕੇ ਇੰਦਰਜੀਤ ਸਿੰਘ ਵੜੈਚ ਨੇ ਆਏ ਮਹਿਮਾਨਾਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ ਕੈਂਪ ਵਿਚ ਡਾ. ਧਰਮਿੰਦਰ ਸਿੰਘ ਦੀ ਅਗਵਾਈ ਵਿਚ ਆਈ ਡਾਕਟਰਾਂ ਦੀ ਟੀਮ ਨੇ 3600 ਦੇ ਕਰੀਬ ਮਰੀਜ਼ਾਂ ਦਾ ਚੈਂਕਅਪ ਕੀਤਾ ਅਤੇ ਵੜੈਚ ਪਰਿਵਾਰ ਵੱਲੋਂ ਜਰੂਰਤਮੰਦ ਮਰੀਜ਼ਾ ਨੁੰ ਮੁਫਤ ਦਵਾਈਆਂ ਦਿੱਤੀਆ ਗਈਆ ਸਾਂਝਾ ਗਲੋਬਲ ਫਾਊਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਾਇਆ ਗਿਆ ਇਸ ਮੌਕੇ ਡਾ. ਸਮਨ ਗਰਗ, ਗੁਰਪਿਆਰ ਸਿੰਘ, ਡਾ. ਸਿਕੰਦਰ ਸਿੰਘ, ਬਾਬੂ ਗੁਰਮੁਖ ਸਿੰਘ, ਡਾ. ਕੇ. ਕੇ. ਜੌਹਰੀ, ਸੁਮਿਤ ਸੈਂਟੀ, ਗੁਰਪ੍ਰੀਤ ਮਾਜਰੀ, ਸਾਰਪੀ ਵੜੈਚ, ਸੈਂਡੀ ਵੜੈਚ, ਗੁਨਤਾਸ ਇੰਦਰ ਸਿੰਘ ਗੁਨੀ ਵੜੈਚ, ਡਾ. ਮਦਨ ਮਿੱਤਲ, ਐਡਵੋਕੇਟ ਅਸ਼ਵਨੀ ਗੁਪਤਾ, ਨਰਿੰਦਰ ਮਿੱਤਲ, ਬੇਅੰਤ ਸਿਮਘ ਪੱਪੀ, ਪ੍ਰਦਮਨ ਸਿੰਘ ਵਿਰੱਕ, ਪ੍ਰਦੀਪ ਸ਼ਰਮਾ, ਰਵੀ ਸਰਪੰਚ, ਗੁਰਮਨ ਸੰਧੂ, ਸ਼ਿਵ ਘੱਗਾ, ਜਵਨ ਗਰਗ, ਸੰਦੀਪ ਨੋਨਾ, ਸੁਨੀਲ ਬੱਬਰ, ਰਾਜ ਕੁਮਾਰ ਸਚਦੇਵਾ, ਜੱਗਾ ਪਟਵਰੀ, ਸੁਖਬੀਰ ਸੰਧੂ, ਲਾਇਨ ਅਮਿਤ ਸੋਨੀ, ਪ੍ਰਵੀਨ ਸ਼ਰਮਾ, ਕੁਲਦੀਪ ਦੀਪਾ ਅਤੇ ਸੰਜੀਵ ਗਰਗ ਆਦਿ ਵੀ ਹਾਜ਼ਰ ਸਨ

WRITTEN BY