Skip to content
Independent perspectives. Global stories.
BREAKING

ਕਾਦੀਆਂ ’ਚ ਧੂਮਧਾਮ ਨਾਲ ਮਨਾਇਆ ਦੁਸ਼ਹਿਰਾ

Share this story

ਕਾਦੀਆਂ, 19 ਅਕਤੂਬਰ (ਸਲਾਮ)- ਅਜ ਕਾਦੀਆਂ ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਆਈ ਟੀ ਆਈ ਕਾਦੀਆਂ ਦੇ ਖੁਲੇ ਮੈਦਾਨ ਚ ਇਹ ਤਿਉਹਾਰ ਸ਼੍ਰੀ ਕੋਸ਼ਲ ਨੰਦਨ ਰਾਮ ਲੀਲਾ ਕਮੇਟੀ ਦੇ ਪ੍ਰਬੰਧਾਂ ਹੇਠ ਮਨਾਇਆ ਗਿਆ। ਇਸ ਮੋਕੇ ਰਾਵਣ ਨੂੰ ਅਗਨੀ ਭੇਂਟ ਕਰਨ ਤੋਂ ਪਹਿਲਾ ਨਾਟਕ ਖੇਡਿਆ ਗਿਆ। ਇਸ ਮੋਕੇ ਲੋਕਾਂ ਨੇ ਰਾਵਣ ਦੀ ਪੂਜਾ ਕੀਤੀ। ਬਾਅਦ ਚ ਰਾਵਣ ਨੁੰ ਅਗਨੀ ਭੇਂਟ ਕੀਤੀ ਗਈ। ਇਸ ਮੋਕੇ ਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਅਤੇ ਨਗਰ ਕੋਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਵਿਸ਼ੇਸ਼ ਤੋਰ ਤੇ ਪਹੁੰਚੇ।ਉਨ੍ਹਾਂ ਨੇ ਇਸ ਮੋਕੇ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੋਕੇ ਤੇ ਹੋਰਣਾਂ ਤੋਂ ਇਲਾਵਾ ਸ਼੍ਰੀ ਕੋਸ਼ਲ ਨੰਦਨ ਰਾਮ ਲੀਲਾ ਕਮੇਟੀ ਦੇ ਚੇਅਰਮੈਨ ਨਰੇਸ਼ਵਰ ਭਨੋਟ, ਪ੍ਰਧਾਨ ਕੇਵਲ ਕਿਸ਼ਨ ਲੁਥਰਾ, ਜਨਰਲ ਸਕਤਰ ਵਿਕਾਸ ਭਨੋਟ ਵਿਕਕੀ, ਵਾਈਸ ਪ੍ਰਧਾਨ ਸੰਜੀਸ ਸ਼੍ਰੀ ਡਿੰਪਲ ਭਨੋਟ, ਦੀਪਕ ਭਨੋਟ, ਸੁਨੀਲ ਭਨੋਟ, ਵਿਸ਼ਾਲ ਭਨੋਟ, ਨਵੀਨ ਕਾਲੀ, ਗੁਰਮੁਖ ਬਾਜਵਾ, ਵਿਕੀ ਭਾਮੜੀ, ਗੁਰਇਕਬਾਲ ਸਿੰਘ ਮਾਹਲ, ਪੰਕਜ ਲਡਾ, ਵਰਿੰਦਰ ਪ੍ਰਭਾਕਰ, ਸੁੰਜੂ ਸੇਠ, ਰਵਿ ਕਹੇੜ, ਸੰਦੀਪ ਖੋਸਲਾ, ਸੁਰਿੰਦਰ ਭਾਟੀਆ, ਸੋਨੂੰ, ਵਿਪਿਨ, ਮੋਤੀ ਲਾਲ ਹਾਜ਼ਿਰ ਸਨ।

WRITTEN BY