Skip to content
Independent perspectives. Global stories.
BREAKING

ਗੁ. ਹੱਟ ਸਾਹਿਬ ਵਿਖੇ ਕਾਰ ਪਾਰਕਿੰਗ ਦਾ ਪਾਇਆ ਲੈਂਟਰ

Share this story

ਕਾਰ ਸੇਵਾ ਦੇ ਕਾਰਜਾਂ ‘ਚ ਸੰਗਤਾਂ ਵੱਧ ਚੜ੍ਹ ਕੇ ਸਹਿਯੋਗ ਕਰਨ : ਸੰਤ ਭੂਰੀ ਵਾਲੇ

ਸੁਲਤਾਨਪੁਰ ਲੋਧੀ, 18 ਅਕਤੂਬਰ (ਮਲਕੀਤ ਕੌਰ)- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮਾਂ ਸਬੰਧੀ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੀ ਕਾਰ ਸੇਵਾ ਦੀ ਲੜੀ ਤਹਿਤ ਅੱਜ ਸਵੇਰੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਕਾਰ ਪਾਰਕਿੰਗ ਦੇ ਲੈਂਟਰ ਪਾਇਆ ਗਿਆ ਜਿਸਦੀ ਸ਼ੁਰੂਆਤ ਤੋਂ ਪਹਿਲਾਂ ਹੈਡਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਭਾਈ ਸੁਰਜੀਤ ਸਿੰਘ ਸਭਰਾਅ ਵਲੋਂ ਅਰਦਾਸ ਕੀਤੀ ਗਈ।ਉਪਰੰਤ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੁਰੀ ਸਾਹਿਬ ਵਾਲਿਆਂ ਨੇ ਖੁਦ ਆਪਣੇ ਕਰ ਕਮਲਾ ਨਾਲ ਹਜ਼ਾਰਾਂ ਸੰਗਤਾਂ ਨਾਲ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੁਰੀ ਵਾਲਿਆਂ ਨੇ ਦੱਸਿਆ ਕਿ ਉਕਤ ਇਮਾਰਤ ਵਿੱਚ ਤਿੰਨ ਮੰਜਿਲਾ ਸਰਾਂ ਦਾ ਨਿਰਮਾਣ ਕੀਤਾ ਜਾਵੇਗਾ ਜੋ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ।ਇਸ ਮੌਕੇ ਉਹਨਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਦਿੱਤੇ ਜਾ ਰਹੇ ਭਾਰੀ ਸਹਿਯੋਗ ਲਈ ਧੰਨਵਾਦ ਕੀਤਾ।ਉਹਨਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਕਾਰਜਾਂ ਵਿੱਚ ਵੱਧ ਚੜ੍ਹ ਕੇ ਹੋਰ ਸਹਿਯੋਗ ਕਰਨ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਚੱਲ ਰਹੇ ਇਹਨਾਂ ਕਾਰ ਸੇਵਾ ਦੇ ਮਹਾਨ ਕਾਰਜਾਂ ਵਿੱਚ ਸੇਵਾ ਕਰਕੇ ਜਨਮ ਸਫਲਾ ਕੀਤਾ ਜਾਵੇ।ਇਸ ਮੌਕੇ ਸੁਖਵਿੰਦਰ ਸਿੰਘ ਭੁਰੀ ਸਾਹਿਬ ਵਾਲੇ,ਭਾਈ ਜਰਨੈਲ ਸਿੰਘ ਮੈਨੇਜਰ ਗੁ.ਬੇਰ ਸਾਹਿਬ,ਬਾਬਾ ਫਤਿਹ ਸਿੰਘ,ਬਾਬਾ ਸੋਹਣ ਸਿੰਘ,ਬਾਬਾ ਗੁਰਨਾਮ ਸਿੰਘ,ਬਾਬਾ ਹਰੀ ਸਿੰਘ,ਬਾਬਾ ਚੰਦਾ ਜੀ,ਬਾਬਾ ਬਲਵਿੰਦਰ ਸਿੰਘ ਭਗਵਾਨ,ਐਸਜੀਪੀਸੀ ਦੇ ਅੰਤਰਿੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ,ਜਥੇ.ਜਰਨੈਲ ਸਿੰਘ ਡੋਗਰਾਵਾਲ,ਜਥੇ.ਸਰਵਨ ਸਿੰਘ ਕੁਲਾਰ,ਜਥੇ.ਸ਼ਿੰਗਾਰਾ ਸਿੰਘ ਲੋਹੀਆਂ (ਸਾਰੇ ਮੈਂਬਰ ਐਸਜੀਪੀਸੀ),ਕੇਵਲ ਸਿੰਘ ਐਡੀਸ਼ਨਲ ਸਕੱਤਰ ਐਸਜੀਪੀਸੀ,ਭਾਈ ਹਰਜੀਤ ਸਿੰਘ ਪ੍ਰਚਾਰਕ,ਦਿਲਬਾਗ ਸਿੰਘ ਗਿੱਲ,ਜਥੇ.ਗੁਰਦਿਆਲ ਸਿੰਘ,ਅਮਰਜੀਤ ਸਿੰਘ ਸ਼ਹੀਦ,ਰਣਯੋਧ ਸਿੰਘ,ਬਲਜੀਤ ਸਿੰਘ,ਪਰਮਜੀਤ ਸਿੰਘ,ਸਰਵਨ ਸਿੰਘ ਚੱਕਾਂ ਗੁਰਪ੍ਰੀਤ ਸਿੰਘ ਸਟੋਰ ਕੀਪਰ ਆਦਿ ਸਮੇਤ ਹਜਾਰਾਂ ਸੰਗਤਾਂ ਹਾਜਰ ਸਨ।

WRITTEN BY