Skip to content
Independent perspectives. Global stories.
BREAKING

ਸਪੈਸ਼ਲ ਜਾਂਚ ਟੀਮ ਨੇ ਕੋਟਕਪੂਰਾ ਵਿਖੇ ਤੀਜੇ ਦਿਨ ਵੀ ਪੀੜਤਾਂ ਦੇ ਬਿਆਨ ਕਲਮਬੰਦ ਕੀਤੇ

Share this story

ਕੋਟਕਪੂਰਾ, 18 ਅਕਤੂਬਰ (ਅਮਨ ਸ਼ਰਮਾ)- ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਕਾਇਮ ਵਿਸ਼ੇਸ਼ ਜਾਂਚ ਟੀਮ ਨੇ ਅੱਜ ਤੀਜੇ ਦਿਨ ਬੱਤੀਆਂ ਵਾਲਾ ਚੌਕ ਵਿਖੇ ਪੀੜਤਾਂ ਦੇ ਬਿਆਨ ਦਰਜ ਕੀਤੇ। ਬੀਤੇ ਦਿਨ ਟੀਮ ਦੇ ਮੈਂਬਰ ਐਸ.ਐਸ.ਪੀ ਸਤਿੰਦਰ ਸਿੰਘ ਨੇ ਬੀਤੇ ਦਿਨ ਬਰਗਾੜੀ ਵਿਚ ਇਨਸਾਫ ਮੋਰਚੇ ਦੇ ਆਗੂ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਨਾਲ ਵੀ ਮੁਲਾਕਾਤ ਕੀਤੀ ਸੀ। ਐਸ.ਐਸ.ਪੀ ਨੇ ਇੰਨ੍ਹਾਂ ਤੋਂ ਘਟਨਾ ਸਬੰਧੀ ਜਾਣਕਾਰੀ ਮੰਗੀ। ਦੱਸਣਯੋਗ ਹੈ ਕਿ ਪੰਥਕ ਮੋਰਚੇ ਵੱਲੋਂ ਪਿਛਲੇ 140 ਦਿਨਾਂ ਤੋਂ ਬਰਗਾੜੀ ਵਿਚ ਇਨਸਾਫ਼ ਮੋਰਚਾ ਲਾ ਕੇ ਇਸ ਮਸਲੇ ਵਿਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ 7 ਅਤੇ 14 ਅਕਤੂਬਰ ਨੂੰ ਬਰਗਾੜੀ ਵਿਚ ਸਿੱਖਾਂ ਸਮੇਤ ਹੋਰ ਵੀ ਧਰਮਾਂ ਦੇ ਲੋਕਾਂ ਦਾ ਬੇਮਿਸਾਲ ਇਕੱਠ ਹੋਇਆ ਸੀ। ‘ਸਿਟ’ ਵੱਲੋਂ ਹੁਣ ਤੱਕ 50 ਪੀੜਤਾਂ ਦੇ ਬਿਆਨ ਦਰਜ ਕੀਤੇ। ‘ਸਿਟ’ ਨੇ ਉਨ੍ਹਾਂ ਸਾਰੇ ਪੀੜਤਾਂ ਨੂੰ ਸੰਮਨ ਭੇਜ ਕੇ ਸੱਦਿਆ ਹੈ, ਜਿੰਨ੍ਹਾਂ ਦੇ ਨਾਮ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਸਬੰਧੀ ਦਰਜ ਹੋਈ ਚਾਰ ਐਫ.ਆਈ.ਆਰਜ਼ ਅਤੇ ਰਿਟਾਇਰਡ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਦਰਜ ਹਨ। ਜਾਂਚ ਦੌਰਾਨ ਟੀਮ ਵੱਲੋਂ ਕੁਝ ਪੁਲੀਸ ਅਧਿਕਾਰੀਆਂ ਦੇ ਬਿਆਨ ਵੀ ਦਰਜ ਹੋਏ ਹਨ। ਗੋਲੀਕਾਂਡ ਦੀ ਜਾਂਚ ਲਈ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਪੁਲਿਸ ਵਿਭਾਗ ਦੇ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਅੱਜ ਆਪਣੀ ਪੂਰੀ ਟੀਮ ਸਮੇਤ ਘਟਨਾ ਸਥਾਨ ਬੱਤੀਆਂ ਵਾਲੇ ਚੌਕ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਵਿਅਕਤੀਆਂ ਤੋਂ ਇਸ ਮਾਮਲੇ ਦੀ ਪੂਰੇ ਮਾਮਲੇ ਦੀ ਜਾਣਕਾਰੀ ਵੀ ਹਾਸਲ ਕੀਤੀ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ‘ਸਿੱਟ’ ਵਲੋਂ ਸਿਰਫ਼ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਬੇਅਦਬੀ ਕਾਂਡ ਦੀ ਜਾਂਚ ਸੀ.ਬੀ.ਆਈ ਕਰ ਰਹੀ ਹੈ। ਦੋਵਾਂ ਘਟਨਾਵਾਂ ਦਾ ਇਕ ਦੂਜੇ ਨਾਲ਼ ਸਬੰਧ ਹੋਣ ਕਾਰਨ ਐਸ.ਆਈ.ਟੀ ਬੇਅਦਬੀ ਕਾਂਡ ਨਾਲ਼ ਸਬੰਧਿਤ ਘਟਨਾਵਾਂ ਦੇ ਅੰਕੜੇ ਇਕੱਤਰ ਕਰੇਗੀ। ਉਨ੍ਹਾਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ’ਚ ਤੱਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਦੌਰਾਨ ਪੁਲਿਸ ਵਲੋਂ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉੱਪਰ ਗੰਦੇ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ, ਲਾਠੀਚਾਰਜ ਅਤੇ ਅੰਨ੍ਹੇਵਾਹ ਗੋਲੀ ਚਲਾਉਣ ਸਬੰਧੀ ਜਾਣਕਾਰੀ ਹਾਸਲ ਕੀਤੀ। ਘਟਨਾਕ੍ਰਮ ਦੇ ਚਸ਼ਮਦੀਦ ਗਵਾਹਾਂ ’ਚ ਸ਼ਾਮਲ ਇਸ ਇਲਾਕੇ ਦੀਆਂ 6 ਔਰਤਾਂ ਅਤੇ 4 ਮਰਦਾਂ ਸਮੇਤ ਕੁੱਲ 10 ਵਿਅਕਤੀਆਂ ਨੇ ਆਪਣੇ ਪਿੰਡੇ ’ਤੇ ਹੰਢਾਈ ਪੁਲਿਸੀਆ ਅੱਤਿਆਚਾਰ ਦੀ ਦਾਸਤਾਨ ਸੁਣਾਈ। ਇਸ ਮੌਕੇ ਟੀਮ ਨੂੰ ਸੂਰਮਜੀਤ ਸਿੰਘ, ਗਗਨਪ੍ਰੀਤ ਸਿੰਘ, ਰਣਜੀਤ ਸਿੰਘ, ਸ਼ਾਮ ਲਾਲ ਚਾਵਲਾ, ਹਰਬੰਸ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਰੁਪਿੰਦਰਪਾਲ ਕੌਰ, ਜਰਨੈਲ ਕੌਰ, ਨਰਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ 13 ਅਕਤੂਬਰ ਨੂੰ ਤੜਕਸਾਰ ਪੁਲਿਸ ਨੇ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਨੂੰ ਹਿਰਾਸਤ ’ਚ ਲੈ ਲਿਆ ਤੇ ਦੂਰ-ਦੁਰਾਡੇ ਥਾਣਿਆਂ ’ਚ ਲਿਜਾ ਕੇ ਬੰਦ ਕਰ ਦਿੱਤਾ, ਪਰ ਬਿਨ੍ਹਾਂ ਕੋਈ ਪੁੱਛ-ਗਿੱਛ ਕੀਤਿਆਂ ਥੋੜ੍ਹੇ-ਥੋੜ੍ਹੇ ਸਮੇਂ ਦੇ ਫ਼ਰਕ ਨਾਲ਼ ਰਿਹਾਅ ਵੀ ਕਰ ਦਿੱਤਾ। ਰਿਹਾਅ ਹੋਣ ਤੋਂ ਬਾਅਦ ਸੰਗਤ ਫਿਰ ਬੱਤੀਆਂ ਵਾਲੇ ਚੌਂਕ ਕੋਟਕਪੂਰਾ ਵਿਖੇ ਇਕੱਤਰ ਹੋਣੀ ਸ਼ੁਰੂ ਹੋ ਗਈ। 14 ਅਕਤੂਬਰ ਨੂੰ ਤੜਕਸਾਰ 4 ਵਜੇ ਹੀ ਸੰਗਤਾਂ ਨੂੰ ਚੁਣ ਚੁਣ ਕੇ ਫਿਰ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ ਪ੍ਰਮਾਤਮਾ ਦੇ ਨਾਮ ਸਿਮਰਨ ਕਰਦੀ ਸੰਗਤ ’ਤੇ ਕਰੀਬ 6 ਵਜੇ ਤੋਂ 6:30 ਦੇ ਦਰਮਿਆਨ ਪੁਲਿਸ ਨੇ ਪਹਿਲਾਂ ਗ਼ੰਦੇ ਪਾਣੀ ਦੀਆਂ ਬੁਛਾੜਾਂ ਕੀਤੀਆਂ, ਅੱਥਰੂ ਗੈਸ ਦੇ ਗੋਲੇ ਵਰ੍ਹਾਏ, ਲਾਠੀਚਾਰਜ ਕੀਤਾ ਅਤੇ ਫ਼ਿਰ ਅੰਨ੍ਹੇਵਾਹ ਗੋਲੀ ਚਲਾ ਦਿੱਤੀ ਗਈ। ਇਸ ਦੌਰਾਨ ਪੁਲਿਸ ਨੇ ਸੰਗਤ ’ਤੇ ਅੰਨ੍ਹੇਵਾਹ ਤਸ਼ੱਦਦ ਕੀਤਾ ਅਤੇ ਫਿਰ ਆਪਣੀ ਨਾਕਾਮੀ ਛੁਪਾਉਣ ਲਈ ਖ਼ੁਦ ਹੀ ਵਾਹਨਾਂ ਨੂੰ ਅੱਗ ਲਾ ਦਿੱਤੀ। ਕੁੰਵਰਵਿਜੈ ਪ੍ਰਤਾਪ ਸਿੰਘ ਆਈ.ਜੀ ਨੇ ਪੀੜ੍ਹਤਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਾਰਿਆਂ ਨੂੰ ਇਨਸਾਫ਼ ਜਰੂਰ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਪਾਰਦਰਸ਼ੀ ਢੰਗ ਨਾਲ਼ ਕੀਤੀ ਜਾਵੇਗੀ।

WRITTEN BY