ਤਪਾ ਮੰਡੀ, 16 ਅਕਤੂਬਰ (ਧਰਮਿੰਦਰ ਸਿੰਘ ਧਾਲੀਵਾਲ)-ਸਥਾਨਕ ਮੰਡੀ ਦੇ ਇੱਕ ਵਿਅਕਤੀ ਨੂੰ ਸਰਾਬ ਦੇ ਨਸਾ ਦੀ ਹਾਲਤ ਵਿੱਚ ਕਰਕੇ ਉਸਦੀ ਪਤਨੀ ਨਾਲ ਕਥਿਤ ਤੋਰ ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆਂ ਹੈ। ਪੀੜਤ ਔਰਤ ਨੇ ਦੱਸਿਆ ਕਿ ਪਿੰਡ ਢਿੱਲਵਾਂ ਦੇ ਮਿਸਤਰੀ ਸੇਵਕ ਸਿੰਘ ਪੁੱਤਰ ਰਾਜਿੰਦਰ ਸਿੰਘ ਕੌਮ ਮਿਸਤਰੀ ਵਾਸੀ ਢਿਲਵਾਂ ਦਾ ਉਨ੍ਹਾਂ ਦੇ ਘਰ ਆਉਣ ਜਾਣ ਸੀ,ਜੋ ਇਥੇ ਮੁਰੰਮਤ ਦਾ ਕੰਮ ਕਰਦਾ ਹੈ,ਪੀੜਤਾਂ ਅਨੁਸਾਰ ਕੁਝ ਦਿਨ ਪਹਿਲਾਂ ਵਿਅਕਤੀ ਰਾਤ ਸਮੇਂ ਉਸ ਦੇ ਪਤੀ ਕੋਲ ਦੁਕਾਨ ਤੇ ਆਇਆ ਤਾਂ ਜਿਆਦਾ ਹਨ੍ਹਰੇ ਹੋਣ ਦਾ ਬਹਾਨਾ ਲਗਾਕੇ ਘਰ ਰਾਤ ਗੁਜਾਰਨ ਲਈ ਰਹਿ ਪਿਆ ਤਾਂ ਉਪਰੋਕਤ ਵਿਅਕਤੀ ਨੇ ਮੇਰੇ ਪਤੀ ਨੂੰ ਸਰਾਬ ‘ਚ ਕੁਝ ਕੁਝ ਨਸ਼ੇ ਵਾਲੀ ਚੀਜ ਪਿਲਾ ਕੇ ਸੁਲਾ ਦਿੱਤਾ,ਜਦ ਮੇਰਾ ਪਤੀ ਗੂੜ੍ਹੀ ਨੀਂਦ ਸੌ ਗਿਆ ਤਾਂ ਮਿਸਤਰੀ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਜਦ ਮੈਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਿਸ ਸੰਬੰਧੀ ਪੀੜਤ ਨੇ ਸਵੇਰੇ ਸਾਰੀ ਗੱਲ ਅਪਣੇ ਪਤੀ ਨੂੰ ਦੱਸੀ ਅਤੇ ਸਾਰੀ ਘਟਨਾ ਦੀ ਮੋਬਾਇਲ ‘ਚ ਕੀਤੀ ਰਿਕਾਰਡਿੰਗ ਅਪਣੇ ਪਤੀ ਨੂੰ ਸੁਨਾਈ ਅਤੇ ਅਸ਼ਲੀਲ ਹਰਕਤਾਂ ਦੀ ਗੱਲ ਵੀ ਕਬੂਲ ਕੀਤੀ। ਇਸ ਘਟਨਾ ਦੀ ਸ਼ਿਕਾਇਤ ਪੁਿਲਸ ਸਟੇਸ਼ਨ ਤਪਾ ‘ਚ ਕੀਤੀ ਤਾਂ ਮਹਿਲਾ ਥਾਣੇਦਾਰ ਅਮਨਦੀਪ ਕੋਰ ਨੇ ਪੀੜਤ ਔਰਤ ਦੇ ਬਿਆਨਾਂ ‘ਤੇ ਉਕਤ ਮਿਸਤਰੀ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਦੂਜੇ ਪਾਸੇ ਜਦੋ ਮਿਸਤਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਨੇ ਉਨ੍ਹਾਂ ਤੋ ਆਪਣੇ ਉਧਾਰ ਦਿਤੇ 6 ਹਜਾਰ ਰੁਪਏ ਲੈਣੇ ਸੀ।
ਜਿਸ ਦੇ ਚੱਲਦੇ ਜੋ ਦੋਸ ਲਾਏ ਜਾ ਰਹੇ ਹਨ,ਉਹ ਝੂੱਠੇ ਅਤੇ ਬੇਬੁਨਿਆਦ ਹਨ।
ਔਰਤ ਨਾਲ ਛੇੜ-ਛਾੜ ਕਰਨ ਦੇ ਦੋਸ਼ ’ਚ ਮਾਮਲਾ ਦਰਜ



