Skip to content
Independent perspectives. Global stories.
BREAKING

ਐਮ.ਜੇ. ਅਕਬਰ ਵੱਲੋਂ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੀ ਪੱਤਰਕਾਰ ’ਤੇ ਮਾਣਹਾਨੀ ਦਾ ਮੁਕੱਦਮਾ

Share this story

ਨਵੀਂ ਦਿਲੀ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਨੇ ਪਟਿਆਲਾ ਹਾਊਸ ਕੋਰਟ, ਦਿਲੀ ਵਿਚ ਪਤਰਕਾਰ ਪ੍ਰਿਆ ਰਮਾਨੀ ਵਿਰੁਧ ਅਪਰਾਧਕ ਮਾਣਹਾਨੀ ਦਾ ਮੁਕਦਮਾ ਦਾਇਰ ਕੀਤਾ ਹੈ। ਐਮਜੇ ਅਕਬਰ ਦੀ ਤਰਫੋਂ ਪਾਈ ਗਈ ਪਟੀਸ਼ਨ ਵਿਚ ਕਿਹਾ ਹੈ ਕਿ ਜਿਸ ਤਰ੍ਹਾਂ ਪ੍ਰਿਆ ਨੇ ਵਿਦੇਸ਼ ਰਾਜ ਮੰਤਰੀ ਖਿਲਾਫ ਇਲਜ਼ਾਮ ਲਾਏ ਹਨ, ਉਸ ਨਾਲ ਉਨ੍ਹਾਂ ਦੀ ਮਾਣਹਾਨੀ ਹੋਈ ਹੈ। ਪਟਿਆਲਾ ਹਾਊਸ ਕੋਰਟ ਵਿਚ ਦਿਤੀ ਪਟੀਸ਼ਨ ਵਿਚ ਕਿਹਾ ਹੈ ਕਿ ਐਮਜੇ ਅਕਬਕ ਕਈ ਵਿਸ਼ੇਸ਼ ਅਹੁਦਿਆਂ ਤੇ ਰਹਿ ਚੁਕੇ ਸਨ। ਪ੍ਰਿਆ ਵਲੋਂ ਉਨ੍ਹਾਂ ‘ਤੇ ਲਾਏ ਇਲਜਾਮ ਬੇਬੁਨਿਆਦ ਤੇ ਮਨਘੜਤ ਹਨ। ਇਸ ਕਰਕੇ ਐਮ ਜੇ ਅਕਬਰ ਦੀ ਮਾਣਹਾਨੀ ਹੋਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਘਟਨਾ 20 ਸਾਲ ਪਹਿਲਾਂ ਦੀ ਹੈ, ਜਦਕਿ ਉਸ ਦੇ ਬਾਅਦ ਵਿਚ ਪ੍ਰਿਆ ਨੇ ਖ਼ੁਦ ਕਿਹਾ ਹੈ ਕਿ ਐਮਜੇ ਅਕਬਰ ਨੇ ਕੁਝ ਵੀ ਗ਼ਲਤ ਨਹੀਂ ਕੀਤਾ। ਅਗਲੇ ਕੁਝ ਦਿਨਾਂ ਵਿਚ ਦਿਲੀ ਪਟਿਆਲਾ ਹਾਊਸ ਕੋਰਟ ਵਿਚ ਅਕਬਰ ਦੀ ਪਟੀਸ਼ਨ ‘ਤੇ ਸੁਣਵਾਈ ਹੋ ਸਕਦੀ ਹੈ।

WRITTEN BY