Skip to content
Independent perspectives. Global stories.
BREAKING

ਸਮਝੌਤੇ ਪਿੱਛੋਂ ਪੰਜਾਬੀ ਯੂਨੀਵਰਸਟੀ ਦੇ ਵਿਦਿਆਰਥੀਆਂ ਦਾ ਅੰਦੋਲਨ ਖ਼ਤਮ

Share this story

ਪਟਿਆਲਾ, 12 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਬਾਕੀ ਅਧਿਕਾਰੀਆਂ ਨਾਲ ਹੋਏ ਇਕ ਲਿਖਤੀ ਸਮਝੌਤੇ ਤੋਂ ਬਾਅਦ ਯੂਨੀਵਰਸਟੀ ਦੇ ਵਿਦਿਆਰਥੀਆਂ ਨੇ ਆਪਣਾ ਧਰਨਾ ਅਤੇ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਵਿਦਿਆਰਥੀ ਜਥੇਬੰਦੀ ਡੀ ਐਸ ਓ ਤੇ ਬਾਕੀ ਅੰਦੋਲਨਕਾਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀਸੀ ਅਤੇ ਬਾਕੀ ਅਧਿਕਾਰੀਆਂ ਦੀ ਹੋਈ ਲੰਮੀ ਗਲਬਾਤ ਤੋਂ ਬਾਅਦ ਡੀਨ ਸਟੂਡੈਂਟਸ ਵੈਲਫੇਅਰ ਵਲੋਂ ਜਾਰੀ ਕੀਤੇ ਪ੍ਰੈਸ ਨੋਟ ਅਨੁਸਾਰ ਲੜਕੀਆਂ ਦੇ ਹੋਸਟਲ ਦੇ ਸਮੇਂ ਵਿਚ ਪਹਿਲਾਂ ਨਾਲੋਂ ਸਮੇਂ ਵਿਚ ਵਾਧਾ ਕੀਤਾ ਗਿਆ ਹੈ ਅਤੇ ਕੁਝ ਹੋ ਢਿਲ ਵੀ ਦਿਤੀ ਗਈ ਹੈ। ਸਮਝੌਤੇ ਮੁਤਾਬਿਕ ਹੁਣ ਵਿਦਿਆਰਥਣਾਂ ਲਈ ਹੋਸਟਲ ਦਾ ਸਮਾਂ 9 ਵਜੇ ਤੱਕ ਕਰ ਦਿੱਤਾ ਗਿਆ ਹੈ। ਜੇਕਰ ਕੋਈ ਵਿਦਿਆਰਥਣ 10 ਵਜੇ ਪਹੁੰਚੇਗੀ ਤਾਂ ਉਸ ਤੋਂ ਕੋਈ ਐਂਟਰੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ। ਵਿਦਿਆਰਥਣਾਂ ਹੁਣ 11 ਵਜੇ ਤੱਕ ਲਾਇਬ੍ਰੇਰੀ ਦਾ ਇਸਤੇਮਾਲ ਕਰ ਸਕਣਗੀਆਂ। ਹੋਸਟਲ ਵਿਦਿਆਰਥਣਾਂ ਲਈ ਯੂਨੀਵਰਸਿਟੀ ਦੀ ਲਾਇਬ੍ਰੇਰੀ ਜਾਣ ਲਈ ਸ਼ਾਮ 9 ਵਜੇ ਅਤੇ ਰਾਤ 11 ਵਜੇ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਵਿਦਿਆਰਥਣਾਂ ਨੂੰ ਹੋਸਟਲ ਵਿੱਚ ਲੇਟ ਆਉਣ ਸਮੇਂ ਹੁਣ ਕੋਈ ਅਰਜੀ ਨਹੀਂ ਦੇਣੀ ਪਵੇਗੀ, ਸਗੋਂ ਉਨ੍ਹਾਂ ਨੂੰ ਉਥੇ ਰੱਖੇ ਗਏ ਰਜਿਸਟਰ ਵਿੱਚ ਐਂਟਰੀ ਕਰਨੀ ਹੋਵੇਗੀ। ਸਮਝੌਤੇ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਸ ਅੰਦੋਲਨ ਕਾਰਨ ਯੂਨੀਵਰਸਿਟੀ ਵਿੱਚ ਤਣਾਅਪੂਰਨ ਮਾਹੌਲ ਸੀ।

WRITTEN BY