ਸ਼੍ਰੀਨਗਰ, 11 ਅਕਤੂਬਰ (ਪੀ.ਟੀ.)- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ’ਚ ਵੀਰਵਾਰ ਹੋਏ ਇਕ ਮੁਕਾਬਲੇ ਦੌਰਾਨ ਹਿਜ਼ਬੁਲ ਕਮਾਂਡਰ ਮਨਾਨ ਵਾਨੀ ਸਮੇਤ 2 ਅਤਵਾਦੀ ਮਾਰੇ ਗਏ। ਕੁਪਵਾੜਾ ਜ਼ਿਲੇ ਦੇ ਸ਼ਤਗੁੰਡ ਹੰਦਵਾੜਾ ਪਿੰਡ ’ਚ ਤੜਕੇ 2.30 ਵਜੇ ਘੇਰਾਬੰਦੀ ਅਤੇ ਤਲਾਸ਼ੀਆਂ ਦੀ ਮੁਹਿੰਮ ਦੌਰਾਨ ਸੁਰਖਿਆ ਫੋਰਸਾਂ ਅਤੇ ਅਤਵਾਦੀਆਂ ਦਰਮਿਆਨ ਮੁਕਾਬਲਾ ਹੋ ਗਿਆ। ਮੁਕਾਬਲੇ ਦੌਰਾਨ ਹਿਜ਼ਬੁਲ ਦੇ ਕਮਾਂਡਰ ਬਣੇ ਮਨਾਨ ਵਾਨੀ ਸਮੇਤ 2 ਅਤਵਾਦੀ ਮਾਰੇ ਗਏ। ਦੂਜੇ ਮ੍ਰਿਤਕ ਅਤਵਾਦੀ ਦੀ ਪਛਾਣ ਆਸ਼ਿਕ ਵਜੋਂ ਹੋਈ ਹੈ।ਬਾਨੀ ਅਲੀਗੜ੍ਹ ਮੁਸਿਲਮ ਯੂਨੀਵਰਸਿਟੀ ਤੋਂ ਪੀ. ਐਚ. ਡੀ. ਕਰਨ ਤੋਂ ਬਾਅਦ ਅਤਵਾਦੀ ਬਣੇ ਸਨ।



