ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.)- ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਰਾਫੇਲ ਡੀਲ ‘ਤੇ ਫੈਸਲੇ ਦੀ ਪ੍ਰਕਿਰਿਆ ਦਾ ਵੇਰਵਾ ਸੀਲਬੰਦ ਲਿਫਾਫੇ ‘ਚ ਸੌਂਪਣ ਨੂੰ ਕਿਹਾ ਹੈ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐਸ.ਕੇ. ਕੌਲ ਅਤੇ ਜਸਟਿਸ ਕੇ.ਐਮ. ਜੋਸੇਫ ਦੀ ਬੈਂਚ ਨੇ ਇਹ ਸਪਸ਼ਟ ਕੀਤਾ ਕਿ ਫਰਾਂਸ ਦੇ ਨਾਲ ਹੋਈ ਡੀਲ ਦੇ ਸੰਬੰਧ ‘ਚ ਉਸ ਨੂੰ ਕੀਮਤ ਅਤੇ ਸੌਦੇ ਦੇ ਤਕਨੀਕੀ ਵਿਵਰਨਾਂ ਨਾਲ ਜੁੜੀਆਂ ਸੂਚਨਾਵਾਂ ਨਹੀਂ ਚਾਹੀਦੀਆਂ। ਬੈਂਚ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਪਟੀਸ਼ਨਾਂ ‘ਚ ਲਗਾਏ ਗਏ ਦੋਸ਼ਾਂ ਨੂੰ ਧਿਆਨ ‘ਚ ਨਹੀਂ ਰਖ ਰਿਹਾ। ਕੋਰਟ ਨੇ ਕੇਂਦਰ ਨੂੰ ਕਿਹਾ ਕਿ ਉਹ ਸੀਲਬੰਦ ਲਿਫਾਫੇ ‘ਚ 29 ਅਕਤੂਬਰ ਤਕ ਸੂਚਨਾਵਾਂ ਸੌਂਪਣ।