June 4, 2026 4:27 am

ਬਜੀਦਪੁਰ ਦੇ ਮੇਜਰ ਸਿੰਘ ਨੂੰ ਪੁਲਿਸ ਵਿਭਾਗ ’ਚ ਮਿਲੀ ਤਰੱਕੀ

ਮਾਜਰੀ, 10 ਅਕਤੂਬਰ (ਸੁਭਾਸ ਚੰਦ)- ਜ਼ਿਲ੍ਹਾ ਪੁਲਿਸ ਮੁਖੀ ਰੋਪੜ ਦੇ ਦਫ਼ਤਰੀ ਰੀਡਰ ਮੇਜਰ ਸਿੰਘ ਪੁਰਬ ਦੀ ਪਦਉਨਤੀ ਤੇ ਸਟਾਰ ਲਗਾਕੇ ਸਨਮਾਨਿਤ ਕੀਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਪੁਲਿਸ ਦਫ਼ਤਰ ਰੋਪੜ ਵਿਖੇ ਸੇਵਾ ਨਿਭਾ ਰਹੇ ਹੌਲਦਾਰ ਮੇਜਰ ਸਿੰਘ ਖਰਬ ਵਾਸੀ ਪਿੰਡ ਬਜੀਦਪੁਰ ਜਿਨ੍ਹਾਂ ਨੂੰ ਵਧੀਆਂ ਸੇਵਾਵਾਂ ਬਦਲੇ ਪੁਲਿਸ ਵਿਭਾਗ ਦੀ ਸਿਫ਼ਾਰਿਸ ਤੇ ਪੰਜਾਬ ਸਰਕਾਰ ਵਲੋਂ ਤਰਕੀ ਦੇ ਕੇ ਸਬ-ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਪਦ ਉਨਤੀ ਤੇ ਐੈਸ ਐਸ ਪੀ ਸੁਹਪਣ ਸ਼ਰਮਾਂ, ਐਸ ਪੀ ਬਲਵਿੰਦਰ ਸਿੰਘ ਤੇ ਐਸ ਪੀ ਅਜਿੰਦਰ ਸਿੰਘ ਨੇ ਅਹੁਦੇ ਦਾ ਸਟਾਰ ਲਗਾਕੇ ਸਨਮਾਨਿਤ ਕੀਤਾ। ਉਨਾਂ ਪੁਲਿਸ ਦੇ ਉਚ ਅਧਿਕਾਰੀਆਂ ਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਧੰਨਵਾਦ ਕਰਦਿਆਂ ਅਤੇ ਆਪਣੀ ਡਿਊਟੀ ਹੋਰ ਵੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਪ੍ਰਗਟਾਉਂਦਿਆ ਦਸਿਆ ਕਿ ਜਿਥੇ ਉਨ੍ਹਾਂ ਜ਼ਿਲੇ ਦੇ ਵਖ ਵਖ ਥਾਣਿਆਂ ਚ ਡਿਊਟੀ ਨਿਭਾਈ ਉਥੇ ਜਿਲਾ ਪੁਲਿਸ ਦੇ ਮੁਖ ਅਫ਼ਸਰਾਂ ਦੇ ਭਰੋਸੇ ਸਦਕਾ ਉਨ੍ਹਾਂ ਨੂੰ ਨੌਕਰੀ ਦਾ ਜ਼ਿਆਦਾ ਸਮਾਂ ਰੀਡਰ ਦੇ ਤੌਰ ਤੇ ਨਿਭਾਉਣ ਦਾ ਸਮਾਂ ਮਿਲਿਆ ਹੈ । ਇਸ ਦੌਰਾਨ ਪਦ- ਉਨਤੀ ਦੌਰਾਨ ਸ਼ੁਕਰਾਨੇ ਵਜੋਂ  ਗੁ: ਗੜ੍ਹੀ ਭੌਰਖਾ ਸਾਹਿਬ ਪੁਜਣ ਤੇ ਮੁਖ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਤੇ ਹੋਰਨਾਂ ਮੋਹਤਵਰ ਵਸਨੀਕਾਂ ਵੱਲੋ ਵੀ ਵਿਸ਼ੇਸ ਸਨਮਾਨ ਕੀਤਾ ਗਿਆ।

Send this to a friend