June 3, 2026 11:54 pm

ਖਹਿਰਾ ਲਈ ਭਗਵੰਤ ਮਾਨ ਦੀ ਸੁਰ ਨਰਮ ਪਏ

ਪਟਿਆਲਾ, 8 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਆਪਣੇ ‘ਸਿਆਸੀ ਸ਼ਰੀਕ’ ਸੁਖਾਪਾਲ ਖਹਿਰਾ ਬਾਰੇ ਸੁਰ ਨਰਮ ਹੋ ਗਈ ਹੈ। ਉਨ੍ਹਾਂ ਨੇ ਅਜ ਖਹਿਰਾ ਨਾਲ ਰਿਸ਼ਤੇ ਬਾਰੇ ਕਿਹਾ ਕਿ ਇਕ ਪਰਿਵਾਰ ਵਿਚ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਪਰ ਅਸੀਂ ਸਾਰੇ ਇਕੋ ਪਰਿਵਾਰ ਦੇ ਮੈਂਬਰ ਹਾਂ। ਇਸ ਤੋਂ ਪਹਿਲਾਂ ਭਗਵੰਤ ਮਾਨ ਅਕਸਰ ਖਹਿਰਾ ‘ਤੇ ਤਿਖੇ ਵਾਰ ਕਰਦੇ ਹਨ।ਅਜ ਪਟਿਆਲਾ ਵਿਚ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੀ ਹਮਾਇਤ ਕਰਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪਹੁੰਚੇ।

Send this to a friend