June 21, 2026 6:04 am

ਕਾਬੁਲ ’ਚ ਹਮਲੇ ਦੌਰਾਨ ਭਾਰਤੀ ਸਮੇਤ 9 ਲੋਕਾਂ ਦੀ ਮੌਤ

ਕਾਬੁਲ, 21 ਮਾਰਚ (ਪੀ.ਟੀ.)-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਤਾਲਿਬਾਨ ਵੱਲੋਂ ਅੱਜ ਇਕ ਹੋਟਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਇਕ ਭਾਰਤੀ ਸਮੇਤ 9 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਨੇ ਆਪਣੇ ਜੁੱਤਿਆਂ ਦੇ ਹੇਠਲੇ ਹਿੱਸੇ ਅਤੇ ਜੁਰਾਬਾਂ ਵਿਚ ਛੋਟੀ ਪਿਸਤੌਲ ਅਤੇ ਗੋਲਾ ਬਾਰੂਦ ਛੁਪਾਇਆ ਹੋਇਆ ਸੀ ਅਤੇ ਉਹ ਕਿਸੇ ਤਰ੍ਹਾਂ ਅਤਿ ਸੁਰੱਖਿਆ ਵਾਲੇ ਹੋਟਲ ਵਿਚ ਦਾਖ਼ਲ ਹੋ ਗਿਆ। ਦਾਖ਼ਲ ਹੁੰਦਿਆਂ ਹੀ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿਚ ਇਕ ਨਿਊਜ਼ੀਲੈਂਡ, ਕੈਨੇਡਾ ਤੇ ਪਾਕਿਸਤਾਨੀ ਨਾਗਰਿਕ ਵੀ ਮਾਰਿਆ ਗਿਆ।

Send this to a friend