June 28, 2026 2:30 am

ਬੀਬਾ ਹਰਸਿਮਰਤ ਦੇ ਚੋਣ ਪ੍ਰਚਾਰ ’ਚੋਂ ਅਜੋਕੇ ਲੋਕ ਮੁੱਦੇ ਗਾਇਬ

ਸਿਰਫ ਵਿਰੋਧੀ ਧਿਰ ਦੀ ਨਿੰਦਾ ਕਰਕੇ ਕੀਤੀ ਜਾ ਰਹੀ ਹੈ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼

image ਸੰਗਤ ਮੰਡੀ, 20 ਮਾਰਚ (ਗੁਰਵਿੰਦਰ ਸਿੰਘ)-ਬੀਤੀ ਸਾਮ ਬਠਿੰਡਾ ਸੀਟ ਤੋਂ ਅਕਾਲੀ-ਭਾਜਪਾ ਉਮੀਦਵਾਰ ਬੀਬਾ ਹਰਸਿਮਰਤ ਕੌਰ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਦੇ ਦੌਰਾਨ ਜ਼ਿਲ੍ਹੇ ਦੇ ਪਿੰਡ ਸੰਗਤ ਕਲ੍ਹਾਂ ਵਿਖੇ ਪਹੁੰਚੇ। ਉਨ੍ਹਾਂ ਦੇ ਨਾਲ ਹਲਕਾ  ਬਠਿੰਡਾ ਦਿਹਾਤੀ ਵਿਧਾਇਕ ਦਰਸਨ ਸਿੰਘ ਕੋਟਫ¤ਤਾ ਅਤੇ ਸਾਬਕਾ ਕੇਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੀ ਹਾਜਰ ਸਨ? ਅਕਾਲੀ ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕੇਦਰ ਦੀ ਸਰਕਾਰ ਦੇ ਵਰ੍ਹਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਆਪਣੇ 10 ਸਾਲਾਂ ਦੇ ਰਾਜ ਦੌਰਾਨ ਪੰਜਾਬ ਨੂੰ ਬਣਦਾ ਹ¤ਕ ਨਾ ਦੇ ਕੇ ਹਮੇਸ਼ਾ ਵਿਤਕਰਾ ਕੀਤਾ। ਫਿਰ ਵੀ ਬਾਦਲ ਸਰਕਾਰ ਨੇ ਪੰਜਾਬ ਦਾ ਵਿਕਾਸ ਕਾਂਗਰਸੀ ਸਰਕਾਰਾਂ ਵਾਲੇ ਰਾਜਾਂ ਦੇ ਮੁਕਾਬਲੇ ਵਧੇਰੇ ਕੀਤਾ। ਬਾਦਲ

ਸਰਕਾਰ ਨੇ ਗਰੀਬ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਸੂਬੇ ਦੇ 15 ਲ¤ਖ ਪਰਿਵਾਰਾਂ ਨੂੰ ਮੁਹ¤ਈਆ ਕਰਵਾਈ ਅਤੇ 15 ਲ¤ਖ ਹੋਰ ਪਰਿਵਾਰਾਂ ਨੂੰ ਇਸ ਸਕੀਮ ‘ਚ ਸ਼ਾਮਲ ਕੀਤਾ? ਲੋਕਾਂ ਦੇ ਮੁਫਤ ਇਲਾਜ ਲਈ 30 ਹਜ਼ਾਰ ਰੁਪਏ ਦਾ ਬੀਮਾ ਕਰਵਾ ਕੇ ਸਹੂਲਤ ਪ੍ਰਦਾਨ ਕੀਤੀ ਜਦਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਮਹਿੰਗਾਈ ਵਧਾ ਕੇ ਗਰੀਬਾਂ ਦਾ ਕਚੂੰਮਰ ਕ¤ਢ ਦਿੱਤਾ। ਬਾਦਲ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ 18 ਹਜ਼ਾਰ ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ ਕੀਤੇ ਅਤੇ 1 ਲੱਖ ਤੋਂ ਵੱਧ ਕਿਸਾਨਾਂ ਨੂੰ ਨਵੇਂ ਟਿਊਬਵੈ¤ਲ ਕੁਨੈਕਸ਼ਨ ਦਿੱਤੇ ਗਏ। ਪੰਜਾਬ ’ਚ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਬਿਜਲੀ ਪੈਦਾਵਾਰ 6 ਹਜ਼ਾਰ ਮੈਗਾਵਾਟ ਤੋਂ ਵਧਾ ਕੇ 12 ਹਜ਼ਾਰ ਮੈਗਾਵਾਟ ਕੀਤੀ ਗਈ? ਇਹ ਗ¤ਲਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਪਿੰਡ ਸੰਗਤ ਵਿਖੇ ਪਬਲਿਕ ਮੀਟਿੰਗ  ਨੂੰ ਸੰਬੋਧਨ ਕਰਦਿਆਂ ਕਹੀਆਂ। ਬੀਬੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 30 ਅਪ੍ਰੈਲ ਨੂੰ ਅਕਾਲੀ-ਭਾਜਪਾ ਸਰਕਾਰ ਦੇ ਹ¤ਕ ‘ਚ ਫਤਵਾ ਦੇ ਕੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ। ਪਰ ਇਸ ਮੌਕੇ ਤੇ ਉਨ੍ਹਾਂ ਨੇ ਅ¤ਜ ਦੇ ਪੰਜਾਬ ਦੇ ਭਖਦੇ ਮਸਲਿਆ ਤੇ ਇਕ ਵੀ ਗ¤ਲ ਨਹੀਂ ਜੋ ਕਿ ਬੇਰੋਜਗਾਰੀ, ਕਿਸਾਨੀ ਦਾ ਡਿ¤ਗਦਾ ਪ¤ਧਰ, ਨੰਨ੍ਹੀਆਂ ਛਾਵਾਂ ਦੇ ਨਾਲ ਹੁੰਦਾ ਸੋਸਣ, ਨਸਿਆਂ ਵਿਚ ਡਿੱਗਦਾ ਜਾ ਰਿਹਾ ਪੰਜਾਬ ਦਾ ਨੌਜਵਾਨ ਅਤੇ ਹੋਰ ਵੀ ਕਈ ਮੁ¤ਦੇ ਜੋ ਕਿ ਬਹੁਤ ਹੀ  ਚਿੰਤਾਜਨਕ ਹਨ ਦੇ ਬਾਰੇ ਵਿਚ ਇਕ ਸਬਦ ਵੀ ਨਹੀ ਕਹਿ ਸਕੇ। ਅਤੇ ਬੀਬਾ ਜੀ ਸਮੇਂ ਦੀ ਘਾਟ ਦਾ ਵਾਸਤਾ ਦੇ ਕੇ ਜਲਦੀ ਨਾਲ ਚਲੇ ਗਏ ਅਤੇ ਕਈ ਸਵਾਲ ਜੋ ਲੋਕਾਂ ਦੇ ਮਨ ਵਿਚ ਚਿਰਾ ਤੋ ਸਨ ਉਹ ਮਨਾਂ ਦੇ ਵਿਚ ਹੀ ਰਹੇ। ਜ਼ਿਕਰਯੋਗ ਹੈ ਕਿ ਜਿਨ੍ਹਾਂ ਟਿਊਬਵੈਲਾਂ ਕੁਨੈਕਸ਼ਨਾਂ ਦੇ ਨਾਂਅ ਤੇ ਸੱਤਾ ਧਿਰ ਵੋਟਾਂ ਮੰਗ ਰਹੀ ਹੈ ਉਸ ਦੇ ਅਸਲੀਅਤ ਕੁਝ ਹੋਰ ਹੀ ਹੈ ਅਤੇ ਜਿਸ ਨੂੰ ਲੈ ਕੇ ਲੋਕਾਂ ਦੇ ਵਿਚ ਰੋਸ ਵੀ ਹੈ। ਦੂਜੇ ਪਾਸੇ ਬੇਰੋਜ਼ਗਾਰ ਨੌਜਵਾਨ ਅਤੇ ਨੰਨ੍ਹੀਆਂ ਛਾਵਾਂ ਵੀ ਨਿਰਾਸ ਹੀ ਨਜਰ ਆਈਆਂ ਕਿਉਕਿ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦੇ ਰੋਜਗਾਰ ਜਾਂ ਭਵਿੱਖ ਦੇ ਲਈ ਸਰਕਾਰ ਕੋਈ ਵਾਅਦਾ ਨਹੀਂ ਕੀਤਾ ਜਾ ਰਿਹਾ ਅਤੇ ਚੋਣ ਪ੍ਰਚਾਰ ਵਿੱਚ ਸਿਰਫ ਵਿਰੋਧੀ ਧਿਰ ਦੀ ਨਿੰਦਾ ਹੀ ਕੀਤੀ ਜਾ ਰਹੀ ਹੈ ਅਤੇ ਲੋਕ ਮੁੱਦੇ ਗਾਇਬ ਹਨ। ਸਿਰਫ ਵਿਰੋਧੀ ਧਿਰ ਦੀ ਨਿੰਦਾ ਕਰਕੇ ਲੋਕਾਂ ਨੂੰ ਭਰਮਾਉਣ ਦੇ ਵਿੱਚ ਸੱਤਾ ਧਿਰ ਕਿੰਨਾ ਕੁ ਕਾਮਯਾਬ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਦੇਸ਼ ਦੇ ਆਗੂਆਂ ਦੇ ਲੋਕ ਭਲਾਈ ਮੁੱਦਿਆਂ ਤੋਂ ਬੇਮੁੱਖ ਹੋਣਾ ਚਿੰਤਾ ਦਾ ਵਿਸ਼ਾ ਹੈ।

Send this to a friend