ਵਿਆਹ ਦੇ ਪੂਰੇ ਤਿੰਨ ਸਾਲ ਬਾਅਦ ਰਬ ਤੋਂ ਆਰਦਾਸਾ ਕਰ -ਕਰ ਕੁਲਵੰਤ ਦੀ ਕੁਖ ਹਰੀ ਹੋਈ ਸੀ । ਉਸਨੇ ਬਹੁਤ ਹੀ ਪਿਆਰੀ ਗੁਡੀਆਂ ਠਪ੍ਰੀਤਠਨੂੰ ਜਨਮ ਦਿਤਾ । ਪ੍ਰੀਤ ਸਭ ਦੀ ਲਾਡਲੀ ਅਤੇ ਚਹੇਤੀ ਰਹੀ, ਗਲੀ ਮੁਹਲੇ ਵਿਚ ਵੀ ਕੋਈ ਬਚਾ ਨਾ ਹੋਣ ਕਰਕੇ ਉਸਨੂੰ ਸਬ ਦਾ ਬਹੁਤ ਲਾਡ ਤੇ ਪਿਆਰ ਮਿਲਿਆ । ਹਰ ਕੋਈ ਉਸਨੂੰ ਪਲਕਾਂ ਤੇ ਬੈਠਾਈ ਫਿਰਦਾ । ਮਾਂ ਬਾਪ ਨੇ ਵੀ ਉਸ ਨੂੰ ਕਦੇ ਕੁੜੀ ਨਾ ਸਮਝਿਆ ਸਗੋਂ ਪੂਰੇ ਪੁਤਰਾਂ ਵਾਲਾ ਪਿਆਰ ਦਿਤਾ । ਪ੍ਰੀਤ ਪੂਰੀ ਖੁਲ੍ਹ ਤੇ ਆਜਾਦੀ ਨਾਲ ਪਲੀ ।ਉਸਦਾ ਦਿਲ ਕਲੀਆਂ ਵਾਂਗ ਨਾਜੁਕ ਜਿਹਾ ਸੀ । ਰੂਪ ਤਾਂ ਮੋਰਨੀ ਜਿਹਾ ਮਨਮੋਹਨਾ , ਸਬ ਦੇਖਦੇ ਹੀ ਰਹਿ ਜਾਂਦੇ ਸਨ।ਇਕ ਵਾਰ ਜੋ ਉਸਦੀਆਂ ਮੋਟੀਆਂ ਮੋਟੀਆਂ ਅਖਾਂ ਵਿਚ ਤਕਦਾ ,ਤਾਂ ਉਸ ਵਲ ਖਿਚਿਆ ਹੀ ਚਲਾ ਜਾਂਦਾ । ਗੁਲਾਬੀ ਬੁਲ ਤੇ ਮਖਮਲ ਗਲਾਂ ਉਸਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੀਆਂ। ਉਸਦੀਆਂ ਕਈ ਸਹੇਲੀਆਂ ਉਸਦੀ ਤੋਰ ਤੇ ਰੂਪ ਤੋਂ ਜਲਦੀਆਂ । ਪਰ ਪ੍ਰੀਤ ਬਹੁਤ ਸੁਘੜ ਤੇ ਸਿਆਣੀ ਜਿਹੀ ਕੁੜੀ ਸੀ । ਉਹਨੂੰ ਕਦੇ ਆਪਣੇ ਰੂਪ ਦਾ ਹੰਕਾਰ ਨਹੀ ਸੀ ਹੋਇਆ ।ਉਹ ਆਪਣੇ ਆਪ ਨਾਲ ਹੀ ਗਲਾਂ ਵਿਚ ਮਗਨ ਰਹਿਣ ਵਾਲੀ ਦੁਨੀਆਂ ਤੋਂ ਥੋੜੀ ਨਵੇਕਲੀ ਜਿਹੀ ਕੁੜੀ ਸੀ । ਜਿਵੇਂ ਜਿਵੇਂ ਉਹ ਜਵਾਨ ਹੁੰਦੀ ਗਈ,ਘਰ ਦਿਆਂ ਦੀ ਚਿੰਤਾ ਵੀ ਵਧ ਗਈ।ਉਸ ਨੂੰ ਕਾਫੀ ਰਿਸ਼ਤੇ ਆਉਣ ਲਗੇ। ਪੜ੍ਹਾਈ ਲਿਖਾਈ ਵਿਚ ਤਾਂ ਉਹ ਹਮੇਸ਼ਾਂ ਹੀ ਅਵਲ ਰਹੀ ਸੀ ਤੇ ਹੁਣ ਸਰਕਾਰੀ ਨੌਕਰੀ ਲਗ ਜਾਣ ਤੇ ਉਸਦੇ ਘਰ ਰਿਸ਼ਤਿਆਂ ਦੀ ਭਰਮਾਰ ਲਗੀ ਰਹਿੰਦੀ । ਪਰ ਪ੍ਰੀਤ ਹਜੇ ਵਿਆਹ ਨੂੰ ਹਾਮੀ ਨਾ ਭਰਦੀ । ਉਸਦਾ ਚਿਤ ਤਾਂ ਕਿਸੇ ਹੋਰ ਹੀ ਮਹਿਲਾਂ ਵਾਲੇ ਖੁਆਬ ਸਜਾਈ ਬੈਠਾ ਸੀ । ਘਰ ਦੇ ਵੀ ਹੁਣ ਉਸਨੂੰ ਆਖਦੇ ਕਿ ਬਚੇ ਚੰਗੇ ਘਰਾਂ ਦੇ ਰਿਸ਼ਤੇ ਆਉਦੇ ਨੇ , ਕਿਸੇ ਲਈ ਤਾਂ ਹਾਮੀ ਭਰ । ਉਸਦੀ ਮਾਂ ਸਮਝਾਉਂਦੀ ਕਿ ਬਚੀ ਕੁੜੀਆਂ ਨੂੰ ਤਾਂ ਇਕ ਦਿਨ ਆਪਣੇ ਘਰ ਛਡ ਜਾਣਾ ਹੀ ਪੈਂਦਾ ਹੈ । ਪ੍ਰੀਤ ਵਿਆਹ ਤੋਂ ਤਾਂ ਨਹੀਂ ਸੀ ਘਬਰਾਉਂਦੀ ਪਰ ਉਸਨੂੰ ਇਕ ਏਸਾ ਹਮਸਫ਼ਰ ਚਾਹੀਦਾ ਸੀ , ਜੋ ਉਸਨੂੰ ਸਮਝੇ ਤੇ ਹਰ ਮੁਸ਼ਕਿਲ ਵਿਚ ਉਸਦਾ ਸਾਥ ਦੇਵੇ । ਉਹ ਪਹਿਲਾਂ ਆਪਣੇ ਹਮਸਫਰ ਨੂੰ ਜਾਨਣਾ ਚਾਹੁੰਦੀ ਸੀ।ਪਰ ਸਾਡੇ ਸਮਾਜ ਵਿਚ ਇਨ੍ਹਾਂ ਗਲਾਂ ਦੀ ਮਨਾਹੀ ਜਿਹੀ ਹੌਣ ਕਾਰਨ ਉਹ ਇਹ ਗਲ ਆਪਣੇ ਮਾਤਾ ਪਿਤਾ ਨੂੰ ਦਸਣ ਤੋਂ ਡਰਦੀ । ਉਸਨੂੰ ਪਤਾ ਵੀ ਸੀ ਕਿ ਜੇਕਰ ਉਹ ਥੌੜ੍ਹੀ ਹਿੰਮਤ ਕਰ ਦਸ ਦੇਵੇਗੀ ਤਾਂ ਸ਼ਾਇਦ ਉਸ ਦੇ ਮਾਂ ਬਾਪ ਉਸ ਨੂੰ ਸਮਝ ਜਾਣ ਤੇ ਆਪਣਾ ਹਮਸਫਰ ਖੁਦ ਚੁਣਨ ਦੇਣ । ਪਰ ਫਿਰ ਵੀ ਉਸ ਅੰਦਰ ਇਕ ਡਰ ਜਿਹਾ ਸੀ । ਫਿਰ ਕਦੇ ਜਮਾਨੇ ਬਾਰੇ ਸੋਚਦੀ । ਪਰ ਉਹ ਇੰਝ ਹੀ ਕਿਸੇ ਨਾਲ ਵੀ ਵਿਆਹ ਨਹੀਂ ਸੀ ਕਰਾਉਣਾ ਚਾਹੁੰਦੀ ਇਕ ਤਾਂ ਅਜ ਕਲ ਦੇ ਭੈੜੇ ਜਗ ਦਾ ਡਰ ਕਿ ਕਿਧਰੇ ਮੁੰਡਾ ਗਲਤ ਹੋਇਆ ਤਾਂ ਸਾਰੀ ਜਿੰਦਗੀ ਰੌਦੇ ਹੀ ਨਿਕਲ ਜਾਏਗੀ । ਉਤੋਂ ਫਿਰ ਮਾਂ ਬਾਪ ਦੀ ਇਜਤ ਦੀ ਵੀ ਪ੍ਰਵਾਹ ਕਰਦੀ ਕਿ ਰਿਸ਼ਤੇਦਾਰੀ ਵਿਚ ਲੋਕ ਕੀ ਕਹਿਣਗੇ ਕਿ ਕੁੜੀ ਨੇ ਮਰਜ਼ੀ ਨਾਲ ਵਿਆਹ ਕਰਾ ਲਿਆ ।
ਪਰ ਇਕ ਦਿਨ ਉਹ ਬਹੁਤ ਹੀ ਬੇਚੈਨ ਹੋਈ , ਰਾਤ ਅਖ ਵੀ ਨਹੀਂ ਸੀ ਲਗ ਰਹੀ । ਆਖਰ ਕੀ ਕਰੇ ਆਪਣੇ ਖੁਆਬਾਂ ਦਾ ਗਲਾਂ ਘੁਟਾਂ ਜਾਂ ਮਾਂ ਬਾਪ ਦੀ ਇਜ਼ਤ ਬਚਾਈ ਰਖਾਂ । ਅਚਾਨਕ ਉਸਦੀ ਮਾਂ ਦੀ ਵੀ ਅਖ ਖੁਲ੍ਹ ਗਈ ਤੇ ਪ੍ਰੀਤ ਦੇ ਕਮਰੇ ਦੀ ਬਤੀ ਜਗਦੀ ਦੇਖ ਉਹ ਕਮਰੇ ‘ਚ ਆ ਗਈ। ਪ੍ਰੀਤ ਰੋ ਰਹੀ ਸੀ । ਉਸਦੀ ਮਾਂ ਨੂੰ ਬਹੁਤ ਚਿੰਤਾ ਹੋਈ ਤੇ ਉਸਦੀਆਂ ਅਖਾਂ ਪੂੰਜੀਦੀ ਪੁਛਣ ਲਗੀ ,ਠ ਕੀ ਗਲ ਮੇਰੀਏ ਲਾਡੋ ਧੀਏ ! ਰੋ ਕਿਉਂ ਰਹੀ ਏ ? ਪ੍ਰੀਤ ਨੇ ਘੁਟ ਆਪਣੀ ਮਾਂ ਨੂੰ ਜਫੀ ਪਾ ਲਈ ਤੇ ਉਚੀ ਉਚੀ ਰੌਣ ਲਗੀ । ਮਾਂ ਦੇ ਸੀਨੇ ਨੇ ਜਿਵੇਂ ਆਪਣੀ ਧੀ ਦੇ ਅੰਦਰ ਦੇ ਦਰਦ ਨੂੰ ਮਹਿਸੂਸ ਕਰ ਲਿਆ ਹੋਵੇ । ਉਹ ਆਖਣ ਲਗੀ ਪੁਤ ਤੇਰੇ ਤੇ ਕੋਈ ਦਾਬਾ ਨਹੀਂ ।ਜਦੋਂ ਤੇਰਾ ਮਨ ਹਉ ਦਸ ਦੇਈ , ਆਪਾ ਓਦੋਂ ਹੀ ਤੇਰੇ ਹਥ ਪੀਲੇ ਕਰਾਂਗੇ , ਪਰ ਮੇਰੀ ਲਾਡਲੀ ਧੀ ਰੋਣਾ ਨਹੀ , ਤੂੰ ਕਿਹੜਾ ਸਾਡੇ ਤੇ ਕੋਈ ਬੋਝ ਏ , ਸਾਡੇ ਘਰ ਦੀ ਸ਼ਾਨ ਏ ਤੂੰ ।ਠ ਮਾਂ …. ਮਾਂ … ਮੈਂ ਕੁਝ ਕਹਿਣਾ ਏ ਤੁਹਾਨੂੰ ਠ -ਪ੍ਰੀਤ ਨੇ ਡਰਦੀ ਤੇ ਥੋੜ੍ਹੀ ਮਿਠੀ ਜਿਹੀ ਆਵਾਜ਼ ਵਿਚ ਬੋਲਿਆ । ਠ ਹਾਂ ਪੁਤ! ਆਖ ਕੀ ਕਹਿਣਾ?’’
ਠਮੰਮੀ ਕੀ ਮੈਂ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾ ਸਕਦੀ ?ਠ- ਪ੍ਰੀਤ ਨੇ ਦਬੀ ਜਿਹੀ ਆਵਾਜ਼ ਵਿਚ ਪੁਛਿਆ? ਉਸ ਦੀ ਮਾਂ ਮਿੰਨਾ ਜਿਹਾ ਮੁਸਕਰਾਈ ਤੇ ਆਪਣੀ ਧੀ ਦਾ ਮੁਖ ਚੁੰਮਦੀ ਹੋਈ ਆਖਣ ਲਗੀ ਪੁਤ ਜੇਕਰ ਕੋਈ ਚੰਗਾ ਮੁੰਡਾ ਤੈਨੂੰ ਪਸੰਦ ਹੈ ਤਾਂ ਸਾਨੂੰ ਜ਼ਰੂਰ ਦਸ ਦੇਵੀਂ ਅਸੀਂ ਉਸ ਤੇ ਵਿਚਾਰ ਕਰਾਂਗੇ ।ਪਰ ਅਜ ਕਲ੍ਹ ਦੇ ਜ਼ਮਾਨੇ ਤੋਂ ਡਰ ਲਗਦਾ ਤੁਸੀਂ ਬਚੇ ਨੂੰ ਅਜ ਬੇਸ਼ਕ ਪੜ੍ਹ ਲਿਖ ਗਏ ਹੋ।ਪਰ ਸਾਡੇ ਲਈ ਤਾਂ ਹਮੇਸ਼ਾ ਬਚੇ ਹੀ ਰਹਿਣਾ।’’
ਪ੍ਰੀਤ ਨੂੰ ਇਹ ਗਲ ਸੁਣ ਕੇ ਸਕੂਨ ਜਿਹਾ ਆ ਗਿਆ ਉਹ ਕਹਿਣ ਲਗੀ-ਠ ਮਾਂ ਤੁਹਾਡੀ ਇਜ਼ਤ ਨੂੰ ਮੈਂ ਸਦਾ ਬਰਕਰਾਰ ਰਖਾਂਗੀ ਕਦੇ ਵੀ ਕੋਈ ਗਲਤ ਕਦਮ ਨਹੀਂ ਲਵਾਂਗੀ , ਪਰ ਮੈਂ ਆਪਣੇ ਹਮਸਫਰ ਨੂੰ ਪਹਿਲਾਂ ਜਾਨਣਾ ਤੇ ਸਮਝਣਾ ਚਾਹੁੰਦੀ ।ਜਿਥੇ ਮੇਰੇ ਦਿਲ ਦੀ ਆਵਾਜ਼ ਤੇ ਚੁਪ ਨੂੰ ਪਹਿਚਾਨਣ ਵਾਲਾ ਮਿਲੂ ਮੈਂ ਉਸ ਨਾਲ ਲਾਵਾਂ ਲੈ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹਾਂ ।ਮਾਂ ਹਰ ਕੁੜੀ ਕਿੰਨੇ ਸੋਹਣੇ ਸੁਪਨੇ ਦੇਖਦੀ ਹੈ ਆਪਣੇ ਸਹੁਰੇ ਘਰ ਲਈ ਆਪਣੇ ਹੋਣ ਵਾਲੇ ਪਤੀ ਲਈ। ਪਰ ਸਾਡੇ ਇਹ ਸੁਪਨੇ ਅਧੂਰੇ ਹੀ ਰਹਿ ਜਾਂਦੇ ਨੇ ਬਸ ਸਭ ਕਿਸਮਤ ਦਾ ਖੇਲ ਸਮਝ ਆਪਣੇ ਹੀ ਸੁਪਨਿਆਂ ਨੂੰ ਦਬਾ ਲੈਂਦੀਆਂ ਹਾਂ ਅਸੀਂ ਕੁੜੀਆਂ ।ਠ ਅਜ ਉਸ ਦਾ ਅਤੇ ਉਸ ਦੀ ਮਾਂ ਦਾ ਕੁਝ ਸਹੇਲੀਆਂ ਵਾਲਾ ਰਿਸ਼ਤਾ ਬਣ ਗਿਆ ।ਠਹਾਂ ! ਸੁਪਨੇ ਤਾਂ ਹਰ ਕੋਈ ਦੇਖਦੀ ਪਰ ਪੂਰੇ ਕਿਸੇ ਕਿਸਮਤ ਵਾਲੇ ਦੇ ਈ ਹੁੰਦੇ ,ਨਹੀਂ ਤਾਂ ਜਿਥੇ ਮਾਪੇ ਤੋਰ ਦੇਣ ਜਾਣਾ ਹੀ ਪੈਂਦਾ ਫਿਰ ਚਾਹੇ ਸ਼ਰਾਬੀ ਹੋਵੇ ਜਾਂ ਨਵਾਬੀ ਤੁਹਾਨੂੰ ਬਸ ਉਸ ਦੇ ਨਾਲ ਬਝਣਾ ਹੀ ਪੈਂਦਾ ।ਠ ਅਛਾ ਤੇ ਮੰਮਾ ਤੁਸੀਂ ਵੀ ਤਾਂ ਵਿਆਹ ਤੋਂ ਪਹਿਲਾਂ ਬੜਾ ਕੁਝ ਸੋਚਿਆ ਹੋਊ ਨਾ ਕਿ ਮੇਰਾ ਪਤੀ ਐਵੇਂ ਦਾ ਹੋਊ ਜਾਂ ਮੈਂ ਸਹੁਰੇ ਘਰ ਵਿਚ ਐਵੇਂ ਦੀ ਜ਼ਿੰਦਗੀ ਜਿਉਂ ?- ਪ੍ਰੀਤ ਨੇ ਬੜੀ ਹੀ ਉਤਸੁਕਤਾ ਨਾਲ ਆਪਣੀ ਮਾਂ ਤੋਂ ਪੁਛਿਆ। ਹਾਂ ਧੀਏ ! ਚੰਗਾ ਵਰ ਤਾਂ ਹਰ ਕੋਈ ਲੋਚ ਦਾ, ਮੈਨੂੰ ਤਾਂ ਸਰਦਾਰ ਮੰਡੀ ਫਬਦੇ ਸਨ । ਪਰ ਆ ਬਾਪੂ ਤੇਰਾ ਤਕ ਘੋਨਾ ਮੋਨਾ ਹੀ ਨਿਕਲਿਆ। ਉਸ ਨੇ ਹਸਦੀ ਨੇ ਆਖਿਆ । ਪਰ ਸਮਝ ਦੇ ਬਹੁਤ ਨੇ ਮੈਨੂੰ ।ਕਦੇ ਕਿਸੇ ਚੀਜ਼ ਦੀ ਮਨਾਹੀ ਨਹੀਂ ਕਰੀ ਤੇ ਨਾ ਹੀ ਨਸ਼ੇ ਪਤੇ ਵਲ ਕੋਈ ਧਿਆਨ। ਮੈਨੂੰ ਹੋਰ ਭਲਾ ਕੀ ਚਾਹੀਦਾ। ਮੇਰੀਆਂ ਸਧਰਾਂ ਤਾਂ ਪੂਰੀਆਂ ਕੀਤੀਆਂ ਰਬ ਨੇ । ਕਦੇ ਕਦੇ ਕੁਝ ਗਲਾਂ ਵਿਚ ਖ਼ੁਦ ਨੂੰ ਵੀ ਬਦਲਣਾ ਜਾਂ ਸਥਿਤੀ ਦੇ ਅਨੁਕੂਲ ਢਲਣਾ ਪੈਂਦਾ ।ਉਸ ਦੀ ਮਾਂ ਨੇ ਆਪਣੀ ਬਚੀ ਨੂੰ ਸਮਝਾਉਂਦੇ ਹੋਏ ਆਖਿਆ। ਠ ਹਮਮ ..ਮੰਮਾ ਸਮਝ ਕੇ ਸਿਰਫ ਸੋਹਣੇ ਚਿਹਰੇ ਤੇ ਅਮੀਰ ਖਾਨਦਾਨ ਦੇ ਪੈਸਿਆਂ ਨੇ ਖੁਸ਼ੀਆਂ ਨਹੀਂ ਦੇਣੀਆਂ ਗਲ ਇਕ ਦੂਸਰੇ ਨੂੰ ਸਮਝਣ ਦੀ ਤੇ ਸਾਥ ਨਿਭਾਉਣ ਦੀ ਹੈ ।ਵਿਸ਼ਵਾਸ ਹੀ ਇਕ ਦੂਜੇ ਦਾ ਸਹਾਰਾ ਬਣਦਾ ਹੈ ਸਾਰੀ ਜ਼ਿੰਦਗੀ । ਹਨਾ ਮੰਮੀ,,! ਪ੍ਰੀਤ ਨੇ ਬੜੇ ਹੀ ਸਕੂਨ ਜਿਹੇ ਮਨ ਨਾਲ ਆਖਿਆ । ਠ
ਵਾਹ! ਮੇਰੀ ਧੀ ਏਨੀ ਸਿਆਣੀ ਕਦੋਂ ਤੋਂ ਹੋ ਗਈ? ਕਿੰਨੀਆਂ ਵਡੀਆਂ ਵਡੀਆਂ ਗਲਾਂ ਕਰਦੀ ਹੈ । ਪਰ ਆਹ ਹੁਣੇ ਅਖਾਂ ਚੋਂ ਹੰਝੂ ਆ ਰਹੀ ਸੀ । ਕਮਲੀ ਵੀ ਪੂਰੀ ਹੈ। ਭਲਾ ਮਾਪੇ ਵੀ ਕਦੀ ਆਪਣੇ ਬਚੇ ਨੂੰ ਦੁਖੀ ਦੇਖ ਸਕਦੇ।
ਪ੍ਰੀਤ- ,ਠ ਬਸ ਮਾਂ ਹੁਣ ਦਿਲ ਨੂੰ ਸਕੂਨ ਜਿਹਾ ਆ ਗਿਆ ਤੁਹਾਡੇ ਵਰਗੇ ਮਾਂ ਪਿਓ ਜਿਸ ਨੂੰ ਮਿਲੇ ਹੋਣ ਭਲਾ ਉਸ ਨੂੰ ਚਿੰਤਾ ਵਾਲੀ ਕੀ ਗਲ। ਮੈਨੂੰ ਪਤਾ ਏ ਮੇਰੀ ਪਤੀ ਵੀ ਪਾਪਾ ਵਾਂਗ ਹੀ ਹੋਊ ਜਿਵੇਂ ਉਹ ਤੁਹਾਨੂੰ ਸਮਝਦੇ ਨੇ ਅਸੀਂ ਵੀ ਇੰਜ ਹੀ ਇਕ ਨੂੰ ਸਮਝਿਆ ਕਰਾਂਗੇ । ਆਖਿਰ ਬਚੇ ਮਾਂ ਪਿਓ ਤੋਂ ਹੀ ਤਾਂ ਸਭ ਸਿਖਦੇ ਨੇ ।’’
ਏਨੀ ਗਲ ਕਹਿ ਕੇ ਪ੍ਰੀਤ ਆਪਣੀ ਮੰਮੀ ਦੀ ਗੋਦੀ ਵਿਚ ਸਿਰ ਰਖ ਕੇ ਸੌਂ ਗਈ ਤੇ ਉਸ ਦੀ ਮਾਂ ਉਸਦੇ ਵਾਲਾਂ ਵਿਚ ਪੋਲਾ ਪੋਲਾ ਹਥ ਫੇਰ ਉਸ ਨੂੰ ਸਹਿਲਾਉਣ ਲਗੀ । ਅਜ ਦੋਹਾਂ ਨੇ ਆਪਣੇ ਮਨਾਂ ਦੀਆਂ ਗਲਾਂ ਇਕ ਦੂਜੇ ਨਾਲ ਕਰ ਬੜੇ ਹੀ ਆਨੰਦ ਤੇ ਖ਼ੁਸ਼ੀ ਜਿਹੀ ਨੂੰ ਮਹਿਸੂਸ ਕਰਿਆ ।