June 26, 2026 12:43 pm

ਮੈਡਮ ਡਾ. ਸਿਧੂ ਵੱਲੋਂ ਕੈਪਟਨ ਸਰਕਾਰ ਨੂੰ 10 ’ਚੋਂ ਸਿਰਫ 4 ਨੰਬਰ

ਚੰਡੀਗੜ੍ਹ, 30 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀ ਸਾਬਕਾ ਸੰਸਦੀ ਸਕਤਰ ਤੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿਧੂ ਦੀ ਪਤਨੀ ਡਾ. ਨਵਜੋਤ ਕੌਰ ਸਿਧੂ ਨੇ ਆਪਣੇ ਪਤੀ ਤੇ ਉਸ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿਤਾ ਹੈ।ਇੱਕ ਮੁਲਾਕਾਤ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਅਜੋਕੇ ਸੰਕਟ ਲਈ ਬਿਕਰਮ ਸਿੰਘ ਮਜੀਠੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮੈਡਮ ਸਿੱਧੂ ਨੇ ਮੌਜੂਦਾ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੀ ਗੱਲ ਮੰਨਦਿਆਂ ਕਾਰਗੁਜ਼ਾਰੀ ਲਈ ਕੈਪਟਨ ਸਰਕਾਰ ਨੂੰ 10 ‘ਚੋਂ ਸਿਰਫ ਚਾਰ ਨੰਬਰ ਦਿੱਤੇ ਹਨ।

Send this to a friend