June 26, 2026 7:02 am

ਰਾਜਸੀ ਪਾਰਟੀਆਂ ਪਹਿਲੀ ਚੋਣ ਗੁਣਾਂ ਦੇ ਆਧਾਰ ’ਤੇ ਕਰਨ

ਸਾਡੇ ਮੁਲਕ ਅੰਦਰ ਜਿਹੜਾ ਪ੍ਰਜਾਤੰਤਰ ਆਇਆ ਹੈ ਇਸ ਵਿੱਚ ਕਿਸੇ ਉਮੀਦਵਾਰ ਦੀ ਅੰਤਿਕ ਚੋਣ ਕਰਨ ਦਾ ਹਕ ਲੋਕਾਂ ਨੂੰ ਦਿੱਤਾ ਗਿਆ ਹੈ। ਪਰ ਇਹ ਹਕ ਅਧੂਰਾ ਹੈ। ਅਸਲ ਵਿੱਚ ਹਰ ਉਮੀਦਵਾਰ ਦੀ ਪਹਿਲੀ ਚੋਣ ਰਾਜਸੀ ਪਾਰਟੀਆਂ ਕਰਦੀਆਂ ਹਨ ਅਤੇ ਅਜ ਤਕ ਲੋਕਾਂ ਨੂੰ ਇਹ ਪਤਾ ਨਹੀਂ ਲਗ ਸਕਿਆ ਕਿ ਰਾਜਸੀ ਪਾਰਟੀਆਂ ਇਹ ਪਹਿਲੀ ਚੋਣ ਕਿਸ ਆਧਾਰ ਉਤੇ ਕਰਦੀਆਂ ਹਨ। ਇਹ ਗਲ ਵੀ ਸਾਫ ਹੈ ਕਿ ਕਈ ਵਾਰੀਂ ਇਹ ਟਿਕਟਾ ਵਿਕਦੀਆ ਵੀ ਹਨ ਅਤੇ ਪਾਰਟੀ ਨੂੰ ਜ਼ਿਆਦਾ ਪੈਸੇ ਦੇਣ ਵਾਲਾ ਟਿਕਟ ਖਰੀਦ ਲੈਂਦਾ ਹੈ। ਇਹ ਗਲਾਂ ਵੀ ਸਾਹਮਣੇ ਆਈਆਂ ਹਨ ਕਿ ਇਥੇ ਭਾਈ ਭਤੀਜਾਵਾਦ ਵੀ ਚਲਦਾ ਹੈ ਅਤੇ ਦੌਤਸਤੀਆਂ ਵੀ ਨਿਭਾਈਆਂ ਜਾਂਦੀਆਂ ਹਨ। ਇਕ ਗਲ ਸਾਫ ਹੈ ਕਿ ਇਹ ਪਹਿਲੀ ਚੋਣ ਗੁਣਾਂ ਦੇ ਆਧਾਰ ਉਤੇ ਨਹੀਂ ਕੀਤੀ ਜਾਂਦੀ ਅਤੇ ਹੋਰ ਹੀ ਤਰੀਕੇ ਵਰਤੇ ਜਾਂਦੇ ਹਨ ਅਤੇ ਦੌਸਤੀਆਂ, ਰਿਸ਼ਤੇਦਾਰੀਆਂ ਅਤੇ ਦੁਸ਼ਮਣੀਆਂ ਵੀ ਨਿਭਾਈਆਂ ਜਾਂਦੀਆਂ ਹਨ। ਇਹ ਵੀ ਸਾਫ ਹੈ ਕਿ ਜਿਹੜਾ ਆਦਮੀ ਕਿਸੇ ਰਾਜਸੀ ਪਾਰਟੀ ਦੇ ਮੁਖੀਆਂ ਦਾ ਹਰ ਹੁਕਮ ਮਨਣ ਲਈ ਤਿਆਰ ਨਹੀਂ ਹੁੰਦਾ ਉਸਨੂੰ ਵੀ ਟਿਕਟ ਨਹੀਂ ਦਿਤੀ ਜਾਂਦੀ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਹਰ ਆਦਮੀ ਆਪਣੀ ਜ਼ਮੀਰ, ਆਪਣੀ ਅਕਲ, ਆਪਣੀ ਲਿਆਕਤ, ਆਪਣੀ ਹੋਂਦ ਘਰ ਕਿਲੀ ਨਾਲ ਟੰਗਕੇ ਆਕਾ ਦਾ ਹੁਕਮ ਮਨਣ ਲਈ ਤਿਆਰ ਹੋਕੇ ਹੀ ਰਾਜਸੀ ਮੈਦਾਨ ਵਿੱਚ ਆ ਸਕਦਾ ਹੈ। ਅਗਰ ਐਸਾ ਨਹੀਂ ਕਰ ਸਕਦਾ ਤਾਂ ਉਸ ਲਈ ਹਾਲਾਂ ਵੀ ਰਾਜਸੀ ਖੇਤਰ ਵਿੱਚ ਥਾਂ ਹੁੰਦੀ ਨਹੀਂ ਹੈ। ਉਹ ਆਪਣੀ ਰਾਜਸੀ ਪਾਰਟੀ ਬਣਾ ਸਕਦਾ ਹੈ। ਇਸ ਮੁਲਕ ਵਿੱਚ ਅਸੀਂ ਦੇਖ ਹੀ ਰਹੇ ਹਾਂ ਕਿ ਰਾਜਸੀ ਪਾਰਟੀਆਂ ਦਾ ਜਾਲ ਜਿਹਾ ਵਿਛਿਆ ਪਿਆ ਹੈ। ਇਸ ਮੁਲਕ ਵਿੱਚ ਧਰਮਾਂ ਦੇ ਨਾਮ ਉਤੇ ਵੀ ਪਾਰਟੀਆਂ ਹਨ। ਜਾਤੀਆਂ ਦੇ ਨਾਮ ਉਤੇ ਵੀ ਪਾਰਟੀਆਂ ਹਨ। ਇਲਾਕਿਆਂ ਦੇ ਨਾਮ ਉਤੇ ਵੀ ਪਾਰਟੀਆਂ ਹਨ ਅਤੇ ਵਿਅਕਤੀ ਵਿਸ਼ੇਸ਼ਾਂ ਦੇ ਨਾਮ ਉਤੇਵੀ ਰਾਜਸੀ ਪਾਰਟੀਆਂ ਬਣ ਗਈਆਂ ਹਨ ਅਤੇ ਕਈ ਵਾਰੀਂ ਦੇਖਿਆ ਗਿਆ ਹੈ ਕਿ ਕਈ ਕਈ ਪਾਰਟੀਆਂ ਰਲਕੇ ਵੀ ਹਕੂਮਤ ਬਣਾ ਰਹੀਆਂ ਹਨ ਅਤੇ ਇਹ ਗਠਜੋੜ ਦਾ ਸਿਲਸਿਲਾ ਵੀ ਸਾਡੇ ਮੁਲਕ ਵਿੱਚ ਆ ਗਿਆ ਹੈ।
ਸਾਡੀ ਬਦਕਿਸਮਤੀ ਇਹ ਰਹੀ ਹੈ ਕਿ ਮੁਢ ਤੋਂ ਹੀ ਅਸੀਂ ਗਲਤੀ ਕਰ ਬੈਠੇ ਹਾਂ ਅਤੇ ਇਹ ਗਲਤੀ ਜਾਦਬੁਝਕੇ ਕਰਵਾਈ ਗਈ ਲਗਦੀ ਹੈ। ਅਸਲ ਵਿੱਚ ਜਦ ਸੰਵਿਧਾਨ ਬਣ ਰਿਹਾ ਸੀ ਤਾਂ ਉਦੋਂ ਹੀ ਖਿਆਲ ਰਖਿਆ ਜਾਣਾ ਚਾਹੀਦਾ ਸੀ ਕਿ ਇਸ ਮੁਲਕ ਵਿੱਚ ਅੰਗਰੇਜ਼ ਸਾਮਰਾਜੀਆਂ ਨੇ ਕੰਮ ਚਲਾਉਣ ਲਈ ਇਕ ਬਹੁਤ ਹੀ ਵਧੀਆਂ ਅਫਸਰਸ਼ਾਹੀ ਸਥਾਪਿਤ ਕਰ ਰਖੀ ਹੈ ਅਤੇ ਇਸ ਲਈ ਅਗਰ ਇਹ ਰਾਜਸੀ ਲੋਕਾਂ ਦਾ ਵਰਗ ਉਸ ਉਤੇ ਖੜਾ ਕਰਨਾ ਹੈ ਤਾਂ ਇਸ ਵਰਗ ਲਈ ਵੀ ਕੁੋਈ ਯੋਗਤਾਵਾਂ ਦਾ ਸਿਲਸਿਲਾ ਕਾਇਮ ਕਰਨਾ ਚਾਹੀਦਾ ਹੈ। ਇਹ ਗਲ ਸਾਨੂੰ ਪਤਾ ਹੀ ਸੀ ਕਿ ਇਸ ਮੁਲਕ ਵਿੱਚ ਕੀ, ਦੁਨੀਆਂ ਭਰ ਵਿੱਚ ਪੜ੍ਹੇ ਲਿਖੇ, ਸਿਖਲਾਈ ਪ੍ਰਾਪਤ ਲੋਕੀਂ, ਮਾਹਿਰ ਲੋਕੀਂ, ਤਜਰਬੇਕਾਰ ਲੋਕੀਂ ਕਦੀ ਵੀ ਕੀ ਜਲਦੀ ਕੀਤਿਆਂ ਕਿਸੇ ਘਟ ਪੜ੍ਹੇ ਲਿਖੇ, ਘਟ ਸਿਖਲਾਈ ਪ੍ਰਾਪਤ ਕੀਤੇ, ਘਟ ਤਜਰਬਾ ਰਖਦੇ ਅਤੇ ਘਟ ਮੁਹਾਰਤ ਰਖਦੇ ਆਦਮੀ ਨਾਲ ਗਲ ਕਰਕੇ ਰਾਜ਼ੀ ਨਹੀਂ ਹਨ, ਉਸਦੀ ਸਲਾਹ, ਮਸ਼ਵਰਾ ਅਤੇ ਹੁਕਮ ਮਨਣ ਲਈ ਕਦੀ ਵੀ ਤਿਆਰ ਨਹੀਂ ਹਨ। ਇਹ ਗਲਾਂ ਸਭਨੂੰ ਪਤਾ ਸਨ, ਪਰ ਉਸ ਵਕਤ ਜਿੰਨ੍ਹਾਂ ਲੋਕਾਂ ਹਥ ਰਾਜ ਆ ਗਿਆ ਸੀ ਉਹ ਜਾਣਦੇ ਸਨ ਕਿ ਅਗਰ ਐਸਾ ਕੋਈ ਪ੍ਰਾਵਧਾਨ ਸੰਵਿਧਾਨ ਵਿੱਚ ਪਾ ਪਿਦਤਾ ਗਿਆ ਤਾਂ ਐਸੇ ਐਸੇ ਆਦਮੀ ਆ ਜਾਣਗੇ ਜਿਹੜੇ ਉਨ੍ਹਾਂ ਦੀ ਸਰਕਾਰੀ ਨਹੀਂ ਚਲਣ ਦੇਣਗੇ। ਇਸ ਡਰ ਦੇ ਮਾਰੇ ਸਾਡੇ ਸੰਵਿਧਾਨ ਵਿੱਚ ਰਾਜਸੀ ਲੋਕਾਂ ਦੀ ਭਰਤੀ ਲਈ ਕੁਝ ਵੀ ਨਾ ਪਾਇਆ ਗਿਆ ਅਤੇ ਇਹ ਖੇਤਰ ਖੁਲ੍ਹਾਂ ਰਖ ਦਿਤਾ ਗਿਆ ਅਤੇ ਅਜ ਤਕ ਰਾਜਸੀ ਪਾਰਟੀਆਂ ਅਤੇ ਵਿਅਕਤੀ ਵਿਸ਼ੇਸ਼ ਹੀ ਰਾਜਸੀ ਲੋਕਾਂ ਦਾ ਦਾਖਲਾ ਕਰਦੇ ਆ ਰਹੇ ਹਨ ਅਤੇ ਅਜ ਸਾਡਾ ਕੀ ਹਾਲ ਬਣਾ ਦਿਤਾ ਗਿਆ ਹੈ ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਿਹੜੇ ਆਦਮੀਆਂ ਨੂੰ ਮੰਤਰੀਆਂ ਦਾ ਅਹੁਦਾ ਦਿਤਾ ਜਾਂਦਾ ਹੈ ਉਹ ਕਈ ਵਾਰੀਂ ਉਸ ਵਿਭਾਗ ਦਾ, ਜਿਸਦਾ ਉਹ ਮੁਖੀਆਂ ਬਣ ਜਾਂਦੇ ਹਨ ਓ ਅ ਤਕ ਨਹੁੀਂ ਜਾਣਦੇ ਹੁੰਦੇ ਅਤੇ ਉਹ ਵੀ ਪੰਜ ਸਾਲ ਕੰਮ ਚਲਾਈ ਜਾਂਦੇ ਹਨ ਅਤੇ ਇਥੇ ਆਕੇ ਇਹ ਗਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਵਿਭਾਗ ਤਾਂ ਅਫਸਰ ਹੀ ਚਲਾਈ ਜਾਂਦੇ ਹਨ।
ਸੋ ਇਹ ਹੈ ਸਾਡੇ ਮੁਲਕ ਦਾ ਹਾਲ ਅਤੇ ਇਸੇ ਸਿਲਸਿਲੇ ਨਾਲ ਸਾਡਾ ਮੁਲਕ ਅਜ ਚਲਦਿਆ ਸਤ ਦਹਾਕੇ ਹੋ ਗਏ ਹਨ ਅਤੇ ਲੋਕਾਂ ਦੀਆਂ ਸਮਸਿਆਵਾਂ ਹਲ ਕਰਲ ਦਾ ਕੋਈ ਵੀ ਵਿਗਿਆਨਕ ਹਲ ਲਭਣ ਦਾ ਯਤਨ ਨਹੀਂ ਕੀਤਾ ਜਾ ਸਕਿਆ ਹੈ ਅਤੇ ਅਗਰ ਇਹੀ ਹਾਲਤ ਰਹਿੰਦੀ ਹੈ ਤਾਂ ਕਿਸੇ ਯਤਨ ਦਾ ਹੋ ਜਾਣਾ ਸਾਨੂੰ ਦਿਖਾਈ ਨਹੀਂ ਦੇ ਰਿਹਾ। ਇਸ ਲਈ ਵਕਤ ਆ ਗਿਆ ਹੈ ਕਿ ਇੰਨ੍ਹਾਂ ਨੁਕਤਿਆਂ ਉਤੇ ਵਿਚਾਰ ਕੀਤਾ ਜਾਵੇ। ਸਾਡਾ ਮੁਲਕ ਸਦੀਆਂ ਤਕ ਬਾਹਰਲੇ ਲੋਕਾਂ ਦਾ ਗੁਲਾਮ ਰਿਹਾ ਹੈ ਅਤੇ ਇਸ ਕਰਕੇ ਸਾਡੀਆਂ ਮੁਸ਼ਕਿਲਾਂ ਅਤੇ ਸਾਡੀਆਂ ਸਮਸਿਆਵਾਂ ਬਹੁਤ ਹੀ ਜ਼ਿਆਦਾ ਹਨ। ਇਹ ਵੀ ਗਲ ਸਚੀ ਹੈ ਕਿ ਸਾਡੇ ਮੁਲਕ ਵਿੱਚ ਗੁਰਬਤ ਹੈ, ਲੋਕਾਂ ਦੀ ਸਿਹਤ ਸਹੀ ਸਹੀ ਨਹੀਂ ਹੈ, ਸਾਡੇ ਲੋਕਾਂ ਦੀ ਖੁਰਾਕ ਸਹੀ ਨਹੀਂ ਹੈ, ਸਾਡੇ ਪਾਸ ਸਹੀ ਸਹੀ ਮਕਾਨ ਨਹੀਂ ਹਨ, ਅਸੀਂ ਅਗਰ ਬਿਮਾਰ ਹੋ ਜਾਂਦੇ ਹਾਂ ਤਾਂ ਸਾਡੇ ਪਾਸ ਸਹੀ ਇਲਾਜ ਕਰਨ ਦਾ ਸਿਲਸਿਲਾ ਨਹੀਂ ਰਿਹਾ ਅਤੇ ਇਹਗਲਾਂ ਸਦੀਆਂ ਤਕ ਚਲਦੀਆਂ ਰਹੀਆਂ ਸਨ ਅਤੇ ਇਸ ਕਰਕੇ ਸਹੀ ਜੀਵਨ ਜਿਉਣ ਵਾਲਿਆਂ ਦੀ ਗਿਣਤੀ ਇਸ ਮੁਲਕ ਵਿੱਚ ਹਮੇਸ਼ਾਂ ਹੀ ਘਟ ਰਹੀ ਹੈ। ਅਤੇ ਇਸ ਮੁਲਕ ਵਿੱਚ ਰਬ ਦੀ ਗਲ ਕਰਨ ਵਾਲੇ ਆਏ ਸਨ ਅਤੇ ਉਹ ਵੀ ਇਹ ਸਮਝ ਗਏ ਸਨ ਕਿ ਲੋਕਾਂ ਦੀਆਂ ਸਮਸਿਆਵਾਂ ਹਲ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਇਸ ਕਰਕੇ ਉਹ ਇਹ ਸਿਧਾਤ ਪੇਸ਼ ਕਰਨ ਵਿੱਚ ਮਜਬੂਰ ਹੋ ਗਏ ਸਨ ਕਿ ਇਹ ਗੁਰਬਤ ਅਤੇ ਇਹ ਪਛੜਿਆ ਹੋਇਆ ਜੀਵਨ ਸਾਡੇ ਗਲ ਇਸ ਲਈ ਪੈ ਗਿਆ ਹੈ ਕਿਉ-ਕਿ ਅਸੀਂ ਪਿਛਲੇ ਜਨਮਾਂ ਵਿੱਚ ਪਾਪ ਅਤੇ ਦੁਰਾਚਾਰ ਕਰਦੇ ਰਹੇ ਹਾਂ ਅਤੇ ਅਸੀਂ ਰਬ ਦੀ ਭਗਤੀ ਕੀਤੀ ਹੀ ਨਹੀਂ ਸੀ ਅਤੇ ਇਸ ਲਈ ਇਸ ਮੁਲਕ ਦੇ ਲੋਕਾਂ ਨੇ ਆਪਣੇ ਆਪ ਨੂੰ ਸੁਧਾਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਅਤੇ ਇਹ ਜਾਨਣਛ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਰਬ ਨਹੀਂ ਬਲਕਿ ਇਸ ਦੁਨੀਆਂ ਵਿੱਚ ਹੀ ਐਸੇ ਲੋਕ ਹਨ ਜਿਹੜੇ ਚਾਹੇ ਹਾਕਮ ਹਨ, ਅਮੀਰ ਹਨ ਜਾਂ ਸ਼ਕਤੀਸ਼ਾਲੀ ਲੋਕੀਂ ਹਨ ਉਹ ਉਨ੍ਹਾਂ ਦਾ ਬਣਦਾ ਹਕ ਖੋਹੀ ਜਾ ਰਹੇ ਹਨ। ਅਤੇ ਇਸ ਤਰ੍ਹਾਂ ਇਸ ਮੁਲਕ ਦੇ ਲੋਕੀਂ ਜੈਸਾ ਵੀ ਜੀਵਨ ਮਿਲ ਗਿਆ ਹੈ ਉਹ ਜਿਉਂਦੇ ਆ ਰਹੇ ਹਨ ਅਤੇ ਰਬ ਅਗੇ ਹੀ ਅਰਦਾਸਾਂ ਕਰੀ ਜਾ ਰਹੇ ਹਨ।
ਇਸ ਲਹੀ ਹਾਲਾਂ ਵੀ ਲੋਕਾਂ ਨੇ ਆਪ ਕੁਝ ਨਹੀਂ ਕਰਨਾ ਅਤੇ ਇਸ ਲਈ ਅਗਰ ਇਹ ਮੁਲਕ ਆਜ਼ਾਦ ਵੀ ਹੋ ਗਿਆ ਹੈ ਅਤੇ ਅਗਰ ਪਰਜਾਤੰਤਰ ਵੀ ਬਣ ਗਿਆ ਹੈ ਤਾਂ ਇਸ ਮੁਲਕ ਵਿੱਚ ਸਹੀ ਕਿਸਮ ਦੇ ਰਾਜਸੀ ਲੋਕਾਂ ਦੀ ਲੋੜ ਹੈ ਅਤੇ ਉਹ ਤਿਆਰ ਕਰਨ ਦਾ ਸਿਲਸਿਲਾ ਹਾਲਾਂ ਵੀ ਇਸ ਮੁਲਕ ਵਿੱਚ ਸ਼ੁਰੂ ਨਹੀਂ ਕੀਤਾ ਜਾ ਸਕਿਆ ਅਤੇ ਹਾਲਾਂ ਵੀ ਉਹ ਲੋਕੀਂ ਗਦੀਆਂ ਸੰਭਾਲੀ ਜਾ ਰਹੇ ਹਨ ਜਿਹੜੇ ਆਪਣਾ ਘਰ ਤਕ ਨਹੀਂ ਸਨ ਸੰਭਾਲ ਸਕਦੇ।
ਸਹੀ ਕਿਸਮ ਦੇ ਰਾਜਸੀ ਲੋਕਾਂ ਦੀ ਤਿਆਰੀ ਕਰਨ ਲਈ ਸਾਡੇ ਮੁਲਕ ਵਿੱਚ ਹਾਲਾਂ ਕਿਸੇ ਨੇ ਕੁਝ ਨਹੀਂ ਕੀਤਾ ਅਤੇ ਨਾ ਹੀ ਕੁਝ ਕਰਨ ਦੀਆਂ ਤਿਆਰੀਆਂ ਹੀ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਇਸ ਵਕਤ ਤਾਂ ਅਸੀਂ ਰਾਜਸੀ ਪਾਰਟੀਆਂ ਪਾਸ ਹੀ ਬੇਨਤੀ ਕਰ ਸਕਦੇ ਹਾਂ ਕਿ ਉਹ ਅਗਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਲਈ ਵਿਗਿਆਪਨ ਜਾਰੀ ਕਰਨ ਅਤੇ ਕੁਝ ਘੱਟੋ-ਘਟ ਯੋਗਤਾਵਾਂ, ਸਿਖਲਾਈ, ਮੁਹਾਰਤ, ਤਜਰਬਾ ਅਤੇ ਪਿਛੋਕੜ ਦੀ ਗਲ ਕਰਨ ਅਤੇ ਇਹ ਅਰਜ਼ੀਆਂ ਉਤੇ ਵਿਚਾਰ ਕਰਨ ਲਹੀ ਅਤੇ ਇੰਟਰਵਿਊ ਕਰਨ ਲਈ ਮਾਹਿਰਾਂ ਦੀ ਚੋਣ ਕਮੇਟੀਆਂ ਖੜ੍ਹੀਆਂ ਕਰਨ ਤਾਂਕਿ ਹਰ ਉਮੀਦਵਾਰ ਨਾਲ ਗਲ ਬਾਤ ਕਰਕੇ ਹੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਫਿਰ ਉਸ ਵਿਚੋਂ ਹੀ ਆਪਣੇ ਆਪਣੇ ਉਮੀਦਵਾਰ ਨਾਮਜ਼ਦ ਕਰਨ। ਐਸਾ ਦੇਖਕੇ ਫਿਰ ਸਾਡੀਆਂ ਯੂਨੀਵਰਸਟੀਆਂ ਵੀ ਸਾਡੇ ਲਈ ਰਾਜਸੀ ਲੋਕਾਂ ਦੀ ਤਿਆਰੀ ਕਰਨ ਲਈ ਸਾਡੀ ਮਦਦ ਕਰਨ ਲਗ ਪੈਣਗੀਆਂ ਅਤੇ ਅਗਲੇ ਪੰਜਾਹ ਸਾਲਾਂ ਵਿੱਚ ਅਸੀਂ ਵੀ ਸਹੀ ਕਿਸਮ ਦੇ ਰਾਜਸੀ ਲੋਕਾਂ ਦੀ ਚੋਣ ਕਰ ਪਾਇਆ ਕਰਾਂਗੇ ਅਤੇ ਫਿਰ ਕਦੀ ਜਾਕੇ ਰਾਜਸੋੀ ਲੋਕਾਂ ਅਤੇ ਅਫਸਰਸ਼ਾਹੀ ਵਿੱਚਕਾਰ ਕੋਈ ਤਾਲਮੇਲ ਬਣ ਆਵੇਗਾ ਅਤੇ ਤਰਕੀ ਕਰਨ ਦੀਆਂ ਗਲਾਂ ਵੀ ਸੋਚੀਆਂ ਜਾ ਸਕਣਗੀਆਂ।
ਇਸ ਮੁਲਕ ਵਿੱਚ ਪਿਛਲੇ ਸਤ ਦਹਾਕਿਆਂ ਵਿੱਚ ਸਿਰਫ ਸਰਕਾਰ ਹੀ ਚਲਦੀ ਰਹੀ ਹੈ ਅਤੇ ਆਜ਼ਾਦੀ ਅਤੇ ਪਰਜਾਤੰਤਰ ਦੇਸ਼ ਵਿੱਚ ਜੋ ਕੁਝ ਕੀਤਾ ਜਾ ਸਕਦਾ ਸੀ, ਨਹੀਂ ਕੀਤਾ ਜਾ ਸਕਿਆ। ਅਤੇ ਅਗਰ ਇਸੇ ਤਰ੍ਹਾਂ ਹੀ ਚਲਦਾ ਰਹਿੰਦਾ ਹੈ ਤਾਂ ਇਸ ਮੁਲਕ ਵਿੱਚ ਉਹੀ ਪੁਰਾਣੇ ਖਾਨਦਾਨੀ ਰਾਜ, ਵਿਅਕਤੀਵਿਸ਼ੇਸ਼ਾਂ ਦਾ 0ਰਾਜ ਹੀ ਚਲਦਾ ਰਵੇਗਾ ਅਤੇ ਅਸੀਂ ਐਂਵੇਂ ਹੀ ਚੋਣਾ ਉਤੇ ਫਿਰ ਸਦਨਾ ਦੇ ਰਖ ਰਖਾ ਅਤੇ ਮੈਂਬਰਾਂ ਲਈ ਪੈਨਸ਼ਨ ਉਤੇ ਅਰਬਾ ਖਰਬਾ ਰੁਪਿਆ ਖਰਚਦੇ ਰਵਾਂਗੇ ਅਤੇ ਉਹੀ ਅਫਸਰਸ਼ਾਹੀ ਚਲਦੀ ਰਵੇਗੀ ਜਿਹੜੀ ਅੰਗਰੇਜ਼ ਸਥਾਪਿਤ ਕਰ ਗਏ ਸਨ ਅਤੇ ਇਸ ਮੁਲਕ ਦੇ ਲੋਕੀਂ ਆਜ਼ਾਦੀ ਅਤੇ ਪਰਜਾਤੰਤਰ ਦਾ ਅਨੰਦ ਕਦੀ ਵੀ ਨਹੀਂ ਮਾਣ ਸਕਣਗੇ।

Send this to a friend