May 4, 2026 5:01 pm

ਅਯੁਧਿਆ ਕੇਸ ਦੀ ਲਗਾਤਾਰ ਸਣਵਾਈ 29 ਅਕਤੂਬਰ ਤੋਂ

ਨਵੀਂ ਦਿੱਲੀ, 27 ਸਤੰਬਰ (ਪੰਜਾਬ ਟਾਮਿਜ਼ ਬਿਊਰੋ)- ਸੁਪਰੀਮ ਕੋਰਟ ਨੇ ਵਿਵਾਦਗ੍ਰਸਤ ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ਦੀ ਸੁਣਵਾਈ 29 ਅਕਤੂਬਰ ਤੋਂ ਲਗਾਤਾਰ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਮਸਜਿਦ ਵਿੱਚ ਨਮਾਜ ਪੜ੍ਹਣ ਦੀ ਅਰਜ਼ੀ ਰਦ ਕਰ ਦਿੱਤੀ। ਤਿੰਨ ਜੱਜਾਂ ਦੇ ਬੈਚ ਨੇ ਇਸ ਸਬੰਧੀ ਫੈਸਲਾ ਸੁਣਾਇਆ। ਬੈਚ ਵਿੱਚ 3 ਜਜ ਸ਼ਾਮਲ ਸਨ। ਜਸਟਿਸ ਅਸ਼ੋਕ ਭੂਸ਼ਣ ਨੇ ਆਪਣਾ ਅਤੇ ਚੀਫ ਜਸਟਿਸ ਦੀਪਕ ਮਿਸ਼ਰਾ ਦਾ ਫੈਸਲਾ ਪੜ੍ਹਿਆ। ਜਸਟਿਸ ਨਜੀਰ ਸ਼ਾਮਿਲ ਸਨ। ਜਸਟਿਸ ਅਸ਼ੋਕ ਭੂਸ਼ਣ ਨੇ ਆਪਣਾ ਫੈਸਲਾ ਪੜ੍ਹਦੇ ਹੋਏ ਕਿਹਾ ਕਿ ਹਰ ਫੈਸਲਾ ਵਖ ਹਾਲਾਤ ‘ਚ ਹੁੰਦਾ ਹੈ।ਪਿਛਲੇ ਫੈਸਲੇ ਦੇ ਸੰਦਰਭ ਨੂੰ ਸਮਝਣਾ ਜ਼ਰੂਰੀ ਹੈ।

Send this to a friend