ਅੰਮ੍ਰਿਤਸਰ, 21 ਸਤੰਬਰ (ਪੀ.ਟੀ.)- ਚੀਫ ਖਾਲਸਾ ਦੀਵਾਨ ਦੇ ਮੌਜੂਦਾ ਮੁਖੀ ਡਾ. ਸੰਤੋਖ ਸਿੰਘ ਨੂੰ ਧੋਖਾਧੜੀ ਦੇ ਮਾਮਲੇ ਵਿਚ ਅੰਮ੍ਰਿਤਸਰ ਦੀ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਅੰਮ੍ਰਿਤਸਰ ਦੇ ਸੀ. ਜੀ. ਐਮ. ਰਵਿੰਦਰਜੀਤ ਸਿੰਘ ਬਾਜਵਾ ਵਲੋਂ ਸੁਣਾਈ ਗਈ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਚੀਫ ਡਾ. ਸੰਤੋਖ ਸਿੰਘ ਨੂੰ ਜੇਲ ਭੇਜ ਦਿਤਾ ਗਿਆ ਹੈ। ਡਾ. ਸੰਤੋਖ ਸਿੰਘ ਨੂੰ ਇਸੇ ਸਾਲ ਮਾਰਚ ਮਹੀਨੇ ਸੰਸਥਾ ਦੇ ਮੁਖੀ ਬਣੇ ਸਨ।