June 18, 2026 2:11 am

ਨੈਸ਼ਨਲ ਹਾਈਵੇ ’ਤੇ ਦੁੱਧ ਵਾਲਾ ਟੈਂਕਰ ਪਲਟਣ ਕਾਰਨ ਡਰਾਈਵਰ ਜ਼ਖ਼ਮੀ

ਮਸਤੂਆਣਾ ਸਾਹਿਬ, 18 ਸਤੰਬਰ (ਜਸਵਿੰਦਰ ਸਿੰਘ ਜਸੀ)- ਸੰਗਰੂਰ-ਬਰਨਾਲਾ ਨੈਸ਼ਨਲ ਹਾਈਵੇ ਤੇ ਮਸਤੂਆਣਾ ਸਾਹਿਬ ਨਜ਼ਦੀਕ ਦੁਧ ਵਾਲਾ ਟੈਂਕਰ ਪਲਟਣ ਕਾਰਨ ਟੈਂਕਰ ਦਾ ਡਰਾਈਵਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੈਂਕਰ ਦੇ ਡਰਾਈਵਰ ਨਿਰਮਲ ਸਿੰਘ ਵਾਸੀ ਸਿਰੀਏ ਵਾਲਾ (ਬਠਿੰਡਾ) ਨੇ ਦਸਿਆ ਕਿ ਉਹ ਦੁਧ ਖ਼ਾਲੀ ਕਰਕੇ ਟੈਂਕਰ ਸੰਗਰੂਰ ਸਾਈਡ ਤੋਂ ਵਾਪਸ ਧਨੌਲਾ ਵਲ ਜਾ ਰਿਹਾ ਸੀ। ਜਿਉਂ ਹੀ ਉਹ ਮਸਤੂਆਣਾ ਸਾਹਿਬ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਕੰਡਕਟਰ ਸਾਈਡ ਵਾਲਾ ਟਾਇਰ ਫਟ ਗਿਆ ਅਤੇ ਮੇਨ ਸੜਕ ਤੇ ਫੁਟ ਪਾਥ ਤੇ ਚੜ ਕੇ ਪਲਟ ਗਿਆ। ਡਰਾਈਵਰ ਨੇ ਦਸਿਆ ਕਿ ਉਹ ਟੈਂਕਰ ਵਿਚ ਇਕਲਾ ਹੀ ਸੀ, ਉਸ ਦੇ ਮਾਮੂਲੀ ਸਟਾਂ ਲਗੀਆਂ ਹਨ, ਜਦੋਂ ਕਿ ਟੈਂਕਰ ਦਾ ਕਾਫ਼ੀ ਨੁਕਸਾਨ ਹੋ ਗਿਆ।

Send this to a friend