ਕੁਆਲਾ¦ਪੁਰ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਬੀਤੇ ਦਿਨੀਂ ਲਾਪਤਾ ਹੋਏ ਮਲੇਸ਼ੀਆਈ ਏਅਰਲਾਈਨਜ਼ ਦੇ ਜਹਾਜ਼ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ, ਪਰ ਖਦਸ਼ਿਆਂ ਦਾ ਮਾਹੌਲ ਸਰਗਰਮ ਹੈ। ਇਸ ਦੌਰਾਨ ਵੈਬਸਾਈਟ ਦਾ ਕਹਿਣਾ ਹੈ ਕਿ ਲਾਪਤਾ ਜਹਾਜ਼ ਨੂੰ ਤਾਲਿਬਾਨ ਨੇ ਅਗਵਾ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਲਾਪਤਾ ਜਹਾਜ਼ ਦੇ ਕਾਕਪਿਟ ਤੋਂ ਆਖਰੀ ਸੰਦੇਸ਼ ਉਸ ਸਮੇਂ ਭੇਜਿਆ ਗਿਆ ਸੀ, ਜਦੋਂ ਜੈਟ ਦਾ ਕਮਿਊਨੀਕੇਸ਼ਨ ਸਿਸਟਮ ਪਹਿਲਾਂ ਹੀ ਸਵਿਚ ਆਫ ਕਰ ਦਿੱਤਾ ਗਿਆ ਸੀ। ਇਹ ਖੁਲਾਸਾ ਉਸ ਸੰਦੇਸ਼ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ। ਇਸ ਸੰਦੇਸ਼ ਵਿਚ ਕਿਹਾ ਗਿਆ ਸੀ ਕਿ ‘ਆਲਰਾਈਟ, ਗੁੱਟ ਨਾਈਟ’। ਇਹ ਸੰਦੇਸ਼ ਜਦੋਂ ਭੇਜਿਆ ਗਿਆ, ਉਸ ਸਮੇਂ ਜਹਾਜ਼ ਵਿਚ ਮੌਜੂਦ ਕਿਸੇ ਵਿਅਕਤੀ
ਨੇ ਜਹਾਜ਼ ਦੇ ਏ.ਸੀਆਰ.ਸੀ ਰਿਪੋਰਟਿੰਗ ਸਿਸਟਮ ਨੂੰ ਬੇਕਾਰ ਕਰ ਦਿੱਤਾ ਸੀ। ਇਸ ਤੋਂ 14 ਮਿੰਟਾਂ ਬਾਅਦ ਹੀ ਕਿਸੇ ਨੇ ਜਹਾਜ਼ ਦੇ ਟਰਾਂਸਪੌਂਡਰ ਨੂੰ ਬੰਦ ਕਰ ਦਿੱਤਾ ਅਤੇ ਜਹਾਜ਼ ਨੂੰ ਜਾਣਬੁੱਝ ਕੇ ਕਾਫੀ ਹੇਠਾਂ ਲਗਪਗ 5550 ਫੁੱਟ ਦੀ ਉਚਾਈ ਉਤੇ ਉਡਾਇਆ ਤਾਂ ਜੋ ਉਹ ਰਾਡਾਰ ਦੇ ਰਾਹੀਂ ਫੜਿਆ ਨਾ ਜਾ ਸਕੇ।ਮਲੇਸ਼ੀਆਈ ਸਰਕਾਰ ਇਸ ਨਵੀਂ ਸੂਚਨਾ ਦੀ ਜਾਂਚ ਕਰ ਰਹੀ ਹੈ। ਨਿਊ ਸਟੇਟਸ ਟਾਈਮਜ਼ ਦੀ ਖ਼ਬਰ ਅਨੁਸਾਰ ਇਸ ਜਹਾਜ਼ ਦੀ ਭਾਲ ਕਰ ਰਹੇ ਜਾਂਚ ਕਰਤਾ ਪਤਾ ਲਾ ਰਹੇ ਹਨ ਕਿ ਕੀ ਇਹ ਜਹਾਜ਼ ਘੱਟ ਉਚਾਈ ਉਤੇ ਉਡਾਣ ਭਰ ਕੇ ਘੱਟ ਤੋਂ ਘੱਟ ਤਿੰਨ ਦੇਸ਼ਾਂ ਦੇ ਰਾਡਾਰ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀ ਜਾਂਚ ਕਰ ਰਹੇ ਹਨ ਕਿ 239 ਲੋਕਾਂ ਨੂੰ ਲਿਜਾ ਰਹੇ ਜਹਾਜ਼ ਨੇ ਬੰਗਾਲ ਦੀ ਖਾੜੀ ਦਾ ਰੁਝੀ ਹੋਈ ਏਅਰਵੇਜ਼ ਦਾ ਫਾਇਦਾ ਉਠਾਇਆ ਅਤੇ ਫੌਜੀ ਰਾਡਾਰ ਦੇ ਘੇਰੇ ਤੋਂ ਬਚ ਨਿਕਲਿਆ।