ਸਰਬਜੀਤ ਸਿੰਘ ਕੋਟਲਾ ਨਿਹੰਗ

ਜ਼ਿਲ੍ਹਾ ਰੂਪਨਗਰ,
ਸੰਪਰਕ :”94648-20881

image ਖਾਲਸਾ ਪੰਥ ਅਪਣੇ ਗੌਰਵ ਦਾ ਪ੍ਰਤੀਕ ਹੋਲਾ ਮੁਹੱਲਾ ਦਸ਼ਮ ਪਾਤਸ਼ਾਹ ਸ਼੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ ਸਮੇਂ ਤੋ ਮਨਾਉਂਦਾ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਭੈਅਭੀਤ ਤੇ ਡਰੀ ਹੋਈ ਸਿੱਖ ਕੌਮ ਨੂੰ ਨਵਾਂ ਜਨਮ ਦੇਕੇ ਹੋਲੀ ਦੇ ਤਿਉਹਾਰ ਨੂੰ ਹੋਲਾ ਮੁਹੱਲਾ ਵਿੱਚ ਬਦਲਿਆ। ਗੁਰੂ ਜੀ ਨੇ ਰੰਗਾਂ ਦਾ ਤਿਉਹਾਰ ਹੋਲੀ ਨੂੰ ਨਵਾਂ ਰੂਪ ਦੇਕੇ ਸਿੱਖਾਂ ਨੂੰ ਹੋਲਾ ਮੁਹੱਲਾ ਮਨਾਉਣ ਦੀ ਰੀਤ ਸ਼ੁਰੂ ਕੀਤੀ। ਹੋਲੀ ਨੂੰ ਹੋਲਾ ਮੁਹੱਲਾ ਦੇ ਰੂਪ ਵਿੱਚ ਮਨਾਉਣ ਦੀ ਸੁਰੂਆਤ ਸੰਨ 1680 ਨੂੰ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਤੋ ਹੋਈ। ਹੋਲੇ ਮੁਹੱਲੇ ਦਾ ਮੁੱਖ ਮੰਤਵ ਸਿਖਾਂ ਵਿੱਚ ਜਿੱਤ ਅਤੇ ਫਤਿਹ ਵਿੱਚ ਪੱਕਾ ਵਿਸ਼ਵਾਸ ਪੈਦਾ ਕਰਨਾ ਸੀ। ਭਾਰਤੀ ਸੰਸਕ੍ਰਿਤੀ ਅਨੁਸਾਰ ਹੋਲਾ ਤੇ ਮੁਹੱਲਾ ਦੋ ਅਲੱਗ ਅਲਗ ਸ਼ਬਦ ਹਨ। ਹੋਲਾ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਮੁਹੱਲਾ ਫਾਰਸੀ ਭਾਸ਼ਾ ਦਾ ਸ਼ਬਦ ਹੈ। ਵਿਦਵਾਨਾਂ ਅਨੁਸਾਰ ਦੋਨਾਂ ਸ਼ਬਦਾਂ ਕੇ ਅਰਥ ਹਮਲਾ ਅਤੇ ਹਮਲਾਵਾਰ ਹੈ। ਹੋਲਾ ਮੁਹੱਲਾ ਇਕ ਤਰਾਂ ਦੀ ਆਰਜੀ ਜੰਗ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਨਵਾਂ ਜੋਸ਼ ਪੈਦਾ ਕਰਨ ਲਈ ਹੀ ਹੋਲਾ ਮੁਹੱਲਾ ਮਨਾਉਣਾ ਸ਼ੁਰੂ ਕੀਤਾ ਸੀ। ਗੁਰੂ ਜੀ ਦੀ ਦੇਖਰੇਖ ਵਿੱਚ ਹੀ ਹੋਲਾ ਮੁਹੱਲਾ ਦੀ ਆਰਜੀ ਜੰਗ ਕਰਵਾਈ ਜਾਂਦੀ ਸੀ। ਇਸ ਆਰਜੀ ਜੰਗ ਵਿੱਚ ਸਿੱਖਾਂ ਨੂੰ ਦੋ ਅਲੱਗ ਅਲਗ ਗੁਟਾਂ ਵਿੱਚ ਵੰਡ ਦਿੱਤਾ ਜਾਂਦਾ ਸੀ। ਆਰਜੀ ਜੰਗ ਵਿੱਚ ਪੈਦਲ, ਘੋੜ ਸਵਾਰ ਅਤੇ ਸ਼ਾਸ਼ਤਰਦਾਰੀ ਸਿੱਖਾਂ ਨੂੰ ਇੱਕ ਮੈਦਾਨ ਵਿੱਚ ਇਕੱਠੇ ਕਰਕੇ ਜੰਗ ਕਰਵਾਈ ਜਾਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਦੀ ਦੇਖਰੇਖ ਵਿੱਚ ਆਰਜੀ ਜੰਗ ਵਿੱਚ ਜੋ ਗੁੱਟ ਜਿੱਤ ਪ੍ਰਾਪਤ ਕਰਦਾ ਸੀ, ਉਸ ਨੂੰ  ਗੁਰੂ ਗੋਬਿੰਦ ਸਿੰਘ ਜੀ ਵਿਸ਼ੇਸ਼ ਤੌਰ ਤੇ ਇਨਾਮ ਦਿੰਦੇ ਸਨ। ਗੁਰੁ ਜੀ ਨੇ ਸਿੱਖਾਂ ਨੂੰ ਮਾਨਸਿਕ, ਸ਼ਰੀਰਿਕ ਤੌਰ ਤੇ ਤਕੜੇ ਕਰਨ ਲਈ ਆਰਜੀ ਜੰਗ ਹੋਲਾ ਮੁਹੱਲਾ ਦੀ ਰਿਵਾਇਤ ਸੁਰੂ ਕੀਤੀ ਸੀ ਤਾਂਕਿ ਭੈਅਭੀਤ ਹੋਈ ਸਿੱਖ ਕੌਮ ਵਿੱਚ ਹੱਲਾਸ਼ੇਰੀ ਪੈਦਾ ਕੀਤੀ ਜਾਵੇ ਅਤੇ ਸਿੱਖ ਹਰ ਤਰਾਂ ਦਾ

ਮੁਕਾਬਲਾ ਕਰਨ ਕੇ ਸਮਰਥ ਹੋ ਸਕੇ। ਗੁਰੂ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੀ ਦਿੱਲੀ ਦੇ ਚਾਂਦਨੀ ਚੌਕ ਹੋਈ ਸ਼ਹੀਦੀ ਤੋਂ ਬਾਦ ਸਦੀਆਂ ਤੋ ਚਲੀ ਆ ਰਹੀ ਹੋਲੀ ਅਤੇ ਲਾਲ ਗੁਲਾਲ ਨੂੰ ਹੋਲੇ ਮੁਹੱਲੇ ਦੇ ਰੂਪ ਵਿੱਚ ਬਦਲਕੇ ਸਮਾਜਿਕ ਕ੍ਰਾਂਤੀ ਆਰੰਭ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦਾ ਹੋਲਾ ਮੁਹੱਲਾ ਵਿੱਚ ਖਾਸ ਮਹੱਤਵ ਹੈ। ਨਿਹੰਗ ਸਿੰਘ ਹੋਲੇ ਮੁਹੱਲੇ ਨੂੰ ਗੁਰੂ ਜੀ ਵਲੋਂ ਸ਼ੁਰੂ ਕੀਤੀ ਰਿਵਾਇਤ ਮੁਤਾਬਿਕ ਮਨਾਉਂਦੇ ਆ ਰਹੇ ਹਨ। ਗੂਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਸਿੰਘਾਂ ਨੂੰ ਜੰਗ ਲਈ ਤਿਆਰ ਕੀਤਾ ਅਤੇ ਆਪਣੀ ਲਾਡਲੀ ਫੌਜ ਦਾ ਨਾਂ ਦਿੱਤਾ। ਨਿਹੰਗ ਸਿੰਘ ਹੋਲੇ ਮੁਹੱਲੇ ਵਾਲੇ ਦਿਨ ਪੂਰੇ ਤਿਆਰ ਬਰ ਤਿਆਰ ਸਿੰਘ ਸੱਜਕੇ ਆਨੰਦਪੁਰ ਸਾਹਿਬ ਆਉਂਦੇ ਹਨ। ਆਪਣੇ ਸ਼ਾਸਤਰ, ਘੋੜਿਆਂ ਨਾਲ ਵਿਸ਼ੇਸ਼ ਰੂਪ ਵਿੱਚ ਤਿਆਰ ਹੋਕੇ ਪੁਰਾਤਨ ਰੀਤੀ ਮੁਤਾਬਿਕ ਮੁਹੱਲਾ ਕੱਢਦੇ ਹਨ ਅਤੇ ਹੈਰਤਅੰਗੇਜ ਜੌਹਰ ਦਿਖਾਕੇ ਲੋਕਾਂ ਨੂੰ ਨਿਹਾਲ ਕਰਦੇ ਹਨ। ਗਤਕਾਬਾਜੀ ਵਿੱਚ ਮਾਹਰ ਨਿਹੰਗ ਸਿੰਘਾਂ ਦੀ ਕਲਾਂ ਹਰ ਇਕ ਦੇਖਣ ਵਾਲੇ ਵਿੱਚ ਜੋਸ਼ ਭਰਦੀ ਹੈ। ਹੋਲੇ ਮੁਹੱਲੇ ਵਾਲੇ ਦਿਨ ਨਿਹੰਗ ਸਿੰਘਾਂ ਵਲੋਂ ਸ਼ਰਦਈ ਦਾ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਅਤੇ ਹਰ ਇਕ ਨੂੰ ਸ਼ਰਦਈ ਦਾ ਪ੍ਰਸ਼ਾਦ ਪਿਲਾਇਆ ਜਾਂਦਾ ਹੈ। ਨਿਹੰਗ ਸਿੰਘ ਹਰੇਕ ਸਾਲ ਮਾਰਚ ਮਹੀਨੇ ਨੂੰ ਹੋਲੇ ਮੁਹੱਲਾ ਆਨੰਦਪੁਰ ਸਾਹਿਬ ਵਿੱਚ ਪੁਰਾਤਨ ਢੰਗ ਨਾਲ ਮਨਾਉਂਦੇ ਹਨ ਅਤੇ ਚਰਨਗੰਗਾ ਸਟੇਡੀਅਮ ਵਿੱਚ ਇਕੱਠੇ ਹੋਕਰੇ ਆਪਣੇ ਜੌਹਰ ਦਿਖਾਉਂਦ ਹਨ। ਬੇਸ਼ਕ ਹੋਲਾ ਮੁਹੱਲਾ ਤਿਉਹਾਰ ਮੌਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਤਖਤ ਸ਼੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਵਿੱਖੇ ਮੱਥਾ ਟੇਕਣ ਆਉਂਦੇ ਹਨ। ਹੋਲਾ ਮੁਹੱਲਾ ਤਿਉਹਾਰ ਨਿਹੰਗ ਸਿੰਘਾਂ ਲਈ ਖਾਸ ਤਿਉਹਾਰ ਹੁੰਦਾ ਹੈ। ਛੇ ਦਿਨ ਹੋਲੇ ਮੁਹੱਲੇ ਤੇ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਵਿੱਖੇ ਸ਼ਰਧਾਲੂਆਂ ਦੀਆਂ ਰੌਣਕਾਂ ਲੱਗਦੀਆਂ ਹਨ ਅਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਹੋਲਾ ਮੁਹੱਲਾ ਮਨਾਉਣ ਆਉਂਦੀਆਂ ਹਨ। ਇਸ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਲੋਕਾਂ ਦੀ ਭੀੜ ਦਾ ਫਾਈਦਾ ਉਠਾਉਣ ਤੋਂ ਨਹੀਂ ਖੁੰਝਦੀਆਂ ਅਤੇ ਆਪਣੀ ਆਪਣੀ ਪਾਰਟੀ ਦੀਆਂ ਕਾਨਫਰੰਸਾਂ ਕਰਦੀਆਂ ਹਨ। ਇਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਹੁਜਨ ਸਮਾਜ ਪਾਰਟੀ ਤੋ ਹੋਰ ਪਾਰਟੀਆਂ ਆਪਣੀਆਂ ਕਾਨਫਰੰਸ ਕਰਦੀਆਂ ਹਨ। ਇਸੀ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਟੇਜ ਲਗਾਈ ਜਾਂਦੀ ਹੈ ਅਤੇ ਪੰਥ ਪ੍ਰਸਿੱਧ ਰਾਗੀ ਢਾਡੀ ਜੱਥੇ ਸੰਗਤਾਂ ਨੂੰ ਸਿੱਖ ਇਤਿਹਾਸ ਸੁਣਾਕੇ ਨਿਹਾਲ ਕਰਦੇ ਹਨ। ਜਿਕਰਯੋਗ ਹੈ ਕਿ 13 ਅਪ੍ਰੈਲ 1699 ਨੂੰ ਗੁਰੁੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਖੇ ਵਿਸ਼ਾਲ ਇਕੱਠ ਕਰਕੇ ਪੰਜ ਸਿੰਘਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ।

Send this to a friend